ਫਰੀਦਕੋਟ (ਜਗਤਾਰ ਦੁਸਾਂਝ) : ਸਥਾਨਕ ਜੀਜੀਐੱਸ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਐੱਮਡੀ ਦੀ ਪੜ੍ਹਾਈ ਕਰ ਰਹੇ ਇਕ ਵਿਦਿਆਰਥੀ ਦੀ ਭੇਤਭਰੇ ਹਾਲਾਤ 'ਚ ਕਾਲਜ ਦੇ ਹੋਸਟਲ 'ਚੋਂ ਲਾਸ਼ ਮਿਲਣ ਨਾਲ ਕਾਲਜ ਕੈਂਪਸ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕ ਦੀ ਪਛਾਣ ਓਮੈਕਸ ਸਿਟੀ ਗੋਨੇਆਣਾ ਦੇ ਰਹਿਣ ਵਾਲੇ ਡਾ. ਯਾਦਵਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਸੰਜੇ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਐਨੇਸਥੀਸੀਆ ਦੀ ਐੱਮਡੀ ਕਰ ਰਿਹਾ ਯਾਦਵਿੰਦਰ ਸਿੰਘ ਡਿਊਟੀ 'ਤੇ ਨਹੀਂ ਆਇਆ, ਜਦੋਂ ਉਸ ਦੇ ਸਾਥੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਡਾ. ਯਾਦਵਿੰਦਰ ਕੰਟੀਨ 'ਚ ਵੀ ਨਹੀਂ ਮਿਲਿਆ।
ਇਹ ਵੀ ਪੜ੍ਹੋ : ਦਰਦਨਾਕ ਸੜਕ ਹਾਦਸੇ ਨੇ ਵਿਛਾਏ ਸੱਥਰ, ਕੈਂਟਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ
ਇਸ ਤੋਂ ਬਾਅਦ ਉਸ ਦੇ ਸਾਥੀਆਂ ਨੇ ਹੋਸਟਲ ਦੇ ਕਮਰੇ 'ਚ ਜਾ ਕੇ ਉਸ ਨੂੰ ਬੁਲਾਇਆ ਤਾਂ ਕਮਰਾ ਅੰਦਰੋਂ ਬੰਦ ਸੀ ਅਤੇ ਕਾਫੀ ਅਵਾਜ਼ਾਂ ਲਗਾਉਣ 'ਤੇ ਵੀ ਕਮਰਾ ਨਾ ਖੁੱਲ੍ਹਾ ਤਾਂ ਉਸ ਦੇ ਸਾਥੀਆਂ ਨੇ ਕਮਰੇ ਨੂੰ ਧੱਕਾ ਮਾਰ ਕੇ ਖੋਲ੍ਹਿਆ ਤਾਂ ਯਾਦਵਿੰਦਰ ਉਨ੍ਹਾਂ ਨੂੰ ਜ਼ਮੀਨ 'ਤੇ ਡਿੱਗਾ ਮਿਲਿਆ। ਉਨ੍ਹਾਂ ਕਮਰੇ ਅਤੇ ਯਾਦਵਿੰਦਰ ਦੇ ਹਾਲਾਤ ਵੇਖ ਕੇ ਪਤਾ ਲਗਾ ਲਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਪੁਲਸ ਨੂੰ ਇਤਲਾਹ ਕੀਤੀ ਗਈ ਅਤੇ ਮੌਕੇ 'ਤੇ ਪਹੁੰਚ ਕੇ ਪੁਲਸ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਡਿਊਟੀ ਦੌਰਾਨ ਚੱਲੀ ਅਚਾਨਕ ਗੋਲ਼ੀ, ਫ਼ੌਜੀ ਜਵਾਨ ਨੇ ਪੀਤਾ ਸ਼ਹਾਦਤ ਦਾ ਜਾਮ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ 'ਤੇ ਪਹੁੰਚੇ ਡੀਐੱਸਪੀ ਬੂਟਾ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਜੀਜੀਐੱਸ ਮੈਡੀਕਲ ਕਾਲਜ ਦੇ ਹੋਸਟਲ 'ਚ ਰਹਿ ਰਹੇ ਡਾਕਟਰ ਦੀ ਮੌਤ ਹੋਈ ਹੈ। ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਹੋਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਨਜ਼ਰ ਕੁਝ ਵੀ ਨਹੀਂ ਕਿਹਾ ਜਾ ਸਕਦਾ ਅਤੇ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ। ਫਿਲਹਾਲ ਮ੍ਰਿਤਕ ਦੇ ਵਾਰਿਸਾਂ ਨੂੰ ਬੁਲਾਇਆ ਗਿਆ ਹੈ ਅਤੇ ਉਨ੍ਹਾਂ ਦੇ ਆਉਣ 'ਤੇ ਉਹ ਜੋ ਵੀ ਬਿਆਨ ਦਰਜ ਕਰਵਾਉਣਗੇ, ਹਾਲਾਤ ਮੁਤਾਬਕ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵਧ ਰਿਹੈ ਕੈਂਸਰ ਦਾ ਕਹਿਰ, RTI ਰਾਹੀਂ ਹੋਇਆ ਡਰਾਉਣ ਵਾਲਾ ਖੁਲਾਸਾ
NEXT STORY