ਜੈਤੋ (ਰਘੂਨੰਦਨ, ਜਿੰਦਲ, ਲਵਿਸ਼) : ਥਾਣਾ ਜੈਤੋ ਵੱਲੋਂ ਮਾਂ-ਪੁੱਤ ਵੱਲੋਂ ਮਿਲ ਕੇ ਨਸ਼ਾ ਤਸਕਰੀ ਦੇ ਚਲਾਏ ਜਾ ਰਹੇ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 60 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀਆਂ ਦੀ ਪਹਿਚਾਣ ਲਖਵੀਰ ਸਿੰਘ ਉਰਫ ਲੱਕੀ ਅਤੇ ਉਸਦੀ ਮਾਤਾ ਜਸਵੀਰ ਕੌਰ ਵਜੋਂ ਹੋਈ ਹੈ, ਜੋ ਕਿ ਜੈਤੋ ਦੇ ਟਿੱਬੀ ਸਾਹਿਬ ਰੋਡ ਦੇ ਰਿਹਾਇਸ਼ੀ ਹਨ। ਪੁਲਸ ਪਾਰਟੀ ਵੱਲੋਂ ਦੋਸ਼ੀਆਂ ਪਾਸੋਂ ਨਸ਼ੀਲੀਆਂ ਗੋਲੀਆਂ ਸਮੇਤ ਮੌਕੇ ਪਰ ਮੌਜੂਦ ਸਵਿਫਟ ਕਾਰ ਅਤੇ 2 ਮੋਬਾਇਲ ਫੋਨ ਵੀ ਕਬਜ਼ੇ ਵਿਚ ਲਏ ਹਨ। ਕਾਰਵਾਈ ਦੇ ਵੇਰਵਿਆਂ ਮੁਤਾਬਿਕ ਇੰਸਪੈਕਟਰ ਨਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਮਿਤੀ 17 ਅਪ੍ਰੈਲ ਨੂੰ ਸਹਾਇਕ ਥਾਣੇਦਾਰ ਹਰਪਾਲ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿਚ ਦਬੜੀਖਾਨਾ ਲਿੰਕ ਰੋਡ, ਪੁਲ ਡਰੇਨ ਜੈਤੋ ਪਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਦਬੜੀਖਾਨਾ ਸਾਈਡ ਤੋਂ ਇਕ ਸਵਿਫਟ ਗੱਡੀ ਆਉਂਦੀ ਦਿਖਾਈ ਦਿੱਤੀ, ਜਿਸ ਵਿਚ ਲਖਵੀਰ ਸਿੰਘ ਉਰਫ ਲੱਕੀ ਅਤੇ ਜਸਵੀਰ ਕੌਰ ਸਵਾਰ ਸਨ। ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਕਰਨ 'ਤੇ ਕਾਰ ਵਿੱਚੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਇਹ ਵੀ ਪੜ੍ਹੋ : ਕਹਿਰ ਓ ਮਾਲਕਾ ! ਤੂੜੀ ਬਣਾਉਣ ਵੇਲੇ ਆਪਣੇ ਹੀ ਟਰੈਕਟਰ ਹੇਠਾਂ ਆ ਗਿਆ ਇਕਲੌਤਾ ਪੁੱਤ
ਇਸ ਸਬੰਧੀ ਥਾਣਾ ਜੈਤੋ ਵਿਖੇ ਐੱਨ.ਡੀ.ਪੀ.ਐੱਸ ਐਕਟ ਦੀਆਂ ਧਾਰਾਵਾਂ 22/61/85 ਤਹਿਤ ਮੁਕੱਦਮਾ ਨੰਬਰ 87 ਮਿਤੀ 17.04.2026 ਦਰਜ ਰਜਿਸਟਰ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਦੋਸ਼ੀਆਂ ਪਾਸੋਂ ਬਰਾਮਦ ਕੀਤੀਆਂ ਨਸ਼ੀਲੀਆਂ ਗੋਲੀਆਂ ਇਨ੍ਹਾਂ ਵੱਲੋਂ ਅੱਗੇ ਸਪਲਾਈ ਕੀਤੀਆਂ ਜਾਣੀਆਂ ਸਨ। ਫਰੀਦਕੋਟ ਪੁਲਸ ਵੱਲੋਂ ਗ੍ਰਿਫਤਾਰ ਦੋਸ਼ੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ ਇਹ ਕਿਸ ਤੋਂ ਨਸ਼ੇ ਦੀ ਖੇਪ ਲੈ ਕੇ ਆਉਂਦੇ ਸੀ ਤੇ ਕਿੱਥੇ-ਕਿੱਥੇ ਇਨ੍ਹਾਂ ਵੱਲੋਂ ਸਪਲਾਈ ਕੀਤਾ ਜਾਣਾ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦ ਦੋਸ਼ੀਆਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਗ੍ਰਿਫਤਾਰ ਦੋਸ਼ੀ ਲਖਵੀਰ ਸਿੰਘ ਉਰਫ ਲੱਕੀ ਖ਼ਿਲਾਫ ਪਹਿਲਾਂ ਵੀ ਹੈਰੋਇਨ ਦੀ ਤਸਕਰੀ ਸਬੰਧੀ ਥਾਣਾ ਜੈਤੋ ਵਿਖੇ ਮੁਕੱਦਮਾ ਦਰਜ ਹੈ।
ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਦਹਿਲ ਉਠਿਆ ਪੰਜਾਬ ਦਾ ਇਹ ਪਿੰਡ, ਅੰਨ੍ਹੇਵਾਹ ਚੱਲ ਰਹੀਆਂ ਗੋਲ਼ੀਆਂ ਦੀਆਂ ਆਵਾਜ਼ਾਂ ਸੁਣ ਕੰਬੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੁਰਦਾਸਪੁਰ 'ਚ ਲੱਗੀ ਨਵੀਂ ਪਾਬੰਦੀ, 10 ਜੂਨ ਤੱਕ ਹੁਕਮ ਜਾਰੀ
NEXT STORY