ਚੰਡੀਗੜ੍ਹ (ਸੁਸ਼ੀਲ) : ਆਈ. ਪੀ. ਐੱਸ. ਵਾਈ ਪੂਰਨ ਕੁਮਾਰ ਦੀ ਲਾਸ਼ ਨੂੰ ਸੈਕਟਰ-16 ਹਸਪਤਾਲ ਤੋਂ ਪੀ. ਜੀ. ਆਈ. 'ਚ ਡੀ. ਐੱਸ. ਪੀ. ਉਦੇਪਾਲ ਨੇ ਬਿਨਾਂ ਐੱਸ. ਆਈ. ਟੀ. ਦੀ ਇਜ਼ਾਜਤ ਤੋਂ ਸ਼ਿਫਟ ਕਰਵਾ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਭਾਰੀ ਹੰਗਾਮਾ ਕੀਤਾ। ਡੀ. ਐੱਸ. ਪੀ. ਦੇ ਹੁਕਮਾਂ ’ਤੇ ਸੈਕਟਰ-24 ਚੌਂਕੀ ਇੰਚਾਰਜ ਨੀਰਜ ਕੁਮਾਰ ਨੇ ਪੁਲਸ ਟੀਮ ਦੇ ਨਾਲ ਲਾਸ਼ ਨੂੰ ਪੀ. ਜੀ. ਆਈ. ਭੇਜ ਦਿੱਤਾ ਸੀ।
ਜਦੋਂ ਘਟਨਾ ਦੀ ਜਾਣਕਾਰੀ ਐੱਸ. ਐੱਸ. ਪੀ. ਨੂੰ ਮਿਲੀ ਤਾਂ ਉਨ੍ਹਾਂ ਨੇ ਡੀ. ਐੱਸ. ਪੀ. ਨੂੰ ਝਿੜਕਿਆ। ਸੂਤਰਾਂ ਅਨੁਸਾਰ ਮਾਮਲੇ ਵਿਚ ਡੀ. ਐੱਸ. ਪੀ. ਅਤੇ ਚੌਂਕੀ ਇੰਚਾਰਜ ’ਤੇ ਗਾਜ਼ ਡਿੱਗ ਸਕਦੀ ਹੈ। ਪੁਲਸ ਵਿਭਾਗ ਦੇ ਅਧਿਕਾਰੀਆਂ ਵਿਚਕਾਰ ਦੇਰ ਰਾਤ ਤੱਕ ਮੀਟਿੰਗ ਜਾਰੀ ਰਹੀ। ਆਈ. ਪੀ. ਐੱਸ. ਦੀ ਪਤਨੀ ਨੇ ਇਸ ਮਾਮਲੇ ਬਾਰੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਨੂੰ ਸ਼ਿਕਾਇਤ ਕੀਤੀ ਸੀ। ਡੀ. ਜੀ. ਪੀ. ਨੇ ਆਈ.ਪੀ.ਐੱਸ. ਦੀ ਪਤਨੀ ਨਾਲ ਲਾਸ਼ ਨੂੰ ਤਬਦੀਲ ਕਰਨ ਬਾਰੇ ਗੱਲ ਕੀਤੀ।
ਹਰਿਆਣਾ ਦੇ ADGP ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਚੰਡੀਗੜ੍ਹ ਪੁਲਸ ਨੇ FIR 'ਚ ਜੋੜੀ ਨਵੀਂ ਧਾਰਾ
NEXT STORY