ਕਪੂਰਥਲਾ, (ਭੂਸ਼ਣ, ਮਲਹੋਤਰਾ)- ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਜਲੰਧਰ ਮਾਰਗ ’ਤੇ ਚੱਲ ਰਹੇ ਦੇਹ ਵਪਾਰ ਦੇ ਇਕ ਅੱਡੇ ਦਾ ਪਰਦਾਫਾਸ਼ ਕਰਦੇ ਹੋਏ ਅੱਡੇ ਦੀ ਮੁੱਖ ਸੰਚਾਲਿਕਾ ਸਮੇਤ 5 ਅੌਰਤਾਂ ਅਤੇ 3 ਗਾਹਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਾਰੇ 8 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਿਥੇ ਪੁੱਛਗਿਛ ਦਾ ਦੌਰ ਤੇਜ਼ ਕਰ ਦਿੱਤਾ ਗਿਆ ਹੈ । ਉਥੇ ਹੀ ਪੁੱਛਗਿਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਦੇ ਹੁਕਮਾਂ ’ਤੇ ਜ਼ਿਲਾ ਭਰ ’ਚ ਚੱਲ ਰਹੀ ਚੈਕਿੰਗ ਮੁਹਿੰਮ ਦੇ ਤਹਿਤ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਸੁਖਪਾਲ ਸਿੰਘ ਨੇ ਪੁਲਸ ਟੀਮ ਦੇ ਨਾਲ ਡੀ. ਸੀ. ਚੌਕ ’ਚ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਇਕ ਮੁਖਬਰ ਖਾਸ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ ਧਾਲੀਵਾਲ ਚੂੰਗੀ ਕਪੂਰਥਲਾ ਦੇ ਨਜ਼ਦੀਕ ਰਹਿਣ ਵਾਲੀ ਬਲਵਿੰਦਰ ਕੌਰ ਉਰਫ ਪਿੰਕੀ ਪਤਨੀ ਗੁਲਾਮ ਮੁਹੰਮਦ ਆਪਣੇ ਘਰ ’ਚ ਧਡ਼ਲੇ ਨਾਲ ਦੇਹ ਵਪਾਰ ਦਾ ਧੰਦਾ ਚੱਲਾ ਰਹੀ ਹੈ ਅਤੇ ਇਸ ਸਮੇਂ ਉਸ ਦੇ ਘਰ ’ਚ ਵੱਡੀ ਗਿਣਤੀ ਵਿਚ ਮਹਿਲਾਵਾਂ ਅਤੇ ਪੁਰਖ ਇੱਕਠੇ ਹੋਏ ਹਨ, ਜਿਸ ’ਤੇ ਜਦੋਂ ਸਿਟੀ ਪੁਲਸ ਨੇ ਮੌਕੇ ’ਤੇ ਛਾਪਾਮਾਰੀ ਕੀਤੀ ਤਾਂ ਪੁਲਸ ਨੇ ਘਰ ’ਚੋਂ 3 ਨੌਜਵਾਨਾਂ ਸਾਹਿਲ ਲੂੰਭਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਆਨੰਦ ਮਾਰਕੀਟ ਯੁਮਨਾ ਨਗਰ ਹਰਿਆਣਾ, ਲਵਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਸੁਭਾਨਪੁਰ ਅਤੇ ਅਕਬਰ ਅਲੀ ਉਰਫ ਅਲੀ ਪੁੱਤਰ ਬਬਲੂ ਅਨਸਾਰੀ ਵਾਸੀ ਸੁਭਾਨਪੁਰ ਨੂੰ ਘਰ ਵਿਚ ਮੌਜੂਦ 3 ਅੌਰਤਾਂ ਨੂੰ ਕਾਬੂ ਕਰ ਲਿਆ ਗਿਆ। ਜਿਸ ਦੌਰਾਨ ਸਿਟੀ ਪੁਲਸ ਨੇ ਮਹਿਲਾ ਪੁਲਸ ਦੀ ਮਦਦ ਨਾਲ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਸੰਚਾਲਿਕਾ ਬਲਵਿੰਦਰ ਕੌਰ ਉਰਫ ਪਿੰਕੀ ਨੂੰ ਇਕ ਹੋਰ ਅੌਰਤ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਸਾਰੇ ਮੁਲਜ਼ਮਾਂ ਤੋਂ ਡੀ. ਐੱਸ. ਪੀ. ਸਬ ਡਿਵੀਜ਼ਨ ਸਰਬਜੀਤ ਸਿੰਘ ਬਹਿਆ ਅਤੇ ਡੀ. ਐੱਸ. ਪੀ. ਟ੍ਰੇਨੀ ਸੁਖਵਿੰਦਰਪਾਲ ਸਿੰਘ ਦੀ ਹਾਜ਼ਰੀ ’ਚ ਪੁੱਛਗਿਛ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਇਸ ਦੇਹ ਵਪਾਰ ਦੇ ਅੱਡੇ ਵਿਚ ਦੂਰ ਦਰਾਜ ਤੋਂ ਗਾਹਕ ਆਉਂਦੇ ਹਨ ਅਤੇ ਇਥੇ ਕਾਫ਼ੀ ਲੰਬੇ ਸਮੇਂ ਤੋਂ ਦੇਹ ਵਪਾਰ ਦਾ ਨੈੱਟਵਰਕ ਚੱਲ ਰਿਹਾ ਹੈ।
ਪੁੱਛਗਿਛ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਬਲਵਿੰਦਰ ਕੌਰ ਉਰਫ ਪਿੰਕੀ ਗਾਹਕਾਂ ਤੋਂ 2 ਹਜ਼ਾਰ ਰੁਪਏ ਦੀ ਰਕਮ ਲੈ ਕੇ ਆਪਣੇ ਅੱਡੇ ਵਿਚ ਆਉਣ ਵਾਲੀਅਾਂ ਅੌਰਤਾਂ ਨੂੰ ਇਕ ਹਜ਼ਾਰ ਰੁਪਏ ਦਿੰਦੀ ਸੀ ਅਤੇ ਬਾਕੀ ਇਕ ਹਜ਼ਾਰ ਰੁਪਏ ਦੀ ਰਕਮ ਆਪਣੇ ਕੋਲ ਰੱਖ ਲੈਂਦੀ ਸੀ । ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਸਾਰੇ 8 ਮੁਲਜ਼ਮਾਂ ਤੋਂ ਪੁੱਛਗਿਛ ਦਾ ਦੌਰ ਤੇਜ਼ ਕਰ ਦਿੱਤਾ ਹੈ।
ਘਟੀਆ ਅਤੇ ਬਦਬੂਦਾਰ 3 ਕੁਇੰਟਲ ਮਠਿਅਾਈ ਨੂੰ ਸਿਹਤ ਵਿਭਾਗ ਦੀ ਟੀਮ ਨੇ ਕੀਤਾ ਮੌਕੇ ’ਤੇ ਨਸ਼ਟ
NEXT STORY