ਤਰਨਤਾਰਨ (ਰਮਨ)- ‘ਮਿਸ਼ਨ ਤੰਦਰੁਸਤ ਪੰਜਾਬ’ ਤੇ ਰਖਡ਼ੀ ਦੇ ਤਿਉਹਾਰ ਮੌਕੇ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਹੋਣ ਤੋਂ ਰੋਕਣ ਦੇ ਮਕਸਦ ਨਾਲ ਅੱਜ ਸਿਹਤ ਵਿਭਾਗ ਦੀ ਟੀਮ ਨੇ ਖਰਾਬ 3 ਕੁਇੰਟਲ ਮਠਿਅਾਈ ਨੂੰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ । ਇਸ ਮਠਿਅਾਈ ਨੂੰ ਵਿਭਾਗ ਵੱਲੋਂ ਸੈਂਪਲ ਲੈਣ ਤੋਂ ਬਾਅਦ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ ਹੈ।ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਫੂਡ ਡਾ. ਗੁਰਪ੍ਰੀਤ ਸਿੰਘ ਪੰਨੂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਮਿਲੇ ਸਖਤ ਆਦੇਸ਼ਾਂ ਤਹਿਤ ਅੱਜ ਉਨ੍ਹਾਂ ਨੇ ਇਕ ਗੁਪਤ ਸੂਚਨਾ ਦੇ ਅਾਧਾਰ ’ਤੇ ਚੌਕ ਜੰਡਿਆਲਾ ਬਾਈਪਾਸ ਵਿਖੇ ਇਕ ਗੱਡੀ ਨੰਬਰ ਪੀ.ਬੀ 08-ਸੀ ਜੇ- 0943 ਨੂੰ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਦੇ ਚਾਲਕ ਨੇ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਰੋਕ ਲਿਆ ਗਿਆ। ਪੰਨੂ ਨੇ ਦੱਸਿਆ ਕਿ ਇਸ ਗੱਡੀ ਵਿਚ ਮੌਜੂਦ ਖੋਆ ਬਰਫੀ, ਲੱਡੂ, ਮਿਲਕ ਕੇਕ, ਵੇਸਣ ਆਦਿ ਮਠਿਅਾਈਆਂ ਜੋ ਕਰੀਬ 3 ਕਵਿੰਟਲ ਸਨ ਨੂੰ ਕਬਜ਼ੇ ਵਿਚ ਲੈਂਦੇ ਹੋਏ ਸੈਂਪਲ ਸੀਲ ਕੀਤੇ ਗਏ। ਗੱਡੀ ਦੇ ਚਾਲਕ ਵਿਮਲ ਕੁਮਾਰ ਪੁੱਤਰ ਹਰੀ ਪ੍ਰਸ਼ਾਦ ਵਾਸੀ ਕਰਤਾਰਪੁਰ ਜੋ ਆਪ ਹੀ ਮਠਿਅਾਈਆਂ ਤਿਆਰ ਕਰਕੇ ਵੱਖ-ਵੱਖ ਥਾਵਾਂ ’ਤੇ ਫੋਨ ਕਾਲ ਉੱਤੇ ਸਪਲਾਈ ਕਰਨ ਜਾਂਦਾ ਸੀ। ਅੱਜ ਵੀ ਇਹ ਸਾਰਾ ਸਾਮਾਨ ਬੋਹਡ਼ੀ ਚੌਕ ਨੇਡ਼ੇ ਮੌਜੂਦ ਕੁੱਝ ਦੁਕਾਨਾਂ ’ਤੇ ਇਹ ਦੇਣ ਲਈ ਆਇਆ ਸੀ। ਇਹ ਬਰਾਮਦ ਕੀਤੀ ਗਈ ਮਠਿਆਈ ਬਦਬੂਦਾਰ ਅਤੇ ਖਰਾਬ ਸੀ ਜਿਸ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ । ਇਸ ਮੌਕੇ ਫੂਡ ਸੇਫਟੀ ਅਫਸਰ ਅਸ਼ਵਨੀ ਕੁਮਾਰ ਵੀ ਹਾਜ਼ਰ ਸੀ।
ਪੁਲਸ ਤੋਂ ਦੁਖੀ ਵਿਅਕਤੀ ਨੇ ਡੀ. ਸੀ. ਦਫਤਰ ਮੂਹਰੇ ਆਪਣੇ ਆਪ ਨੂੰ ਲਾਈ ਅੱਗ
NEXT STORY