ਪਟਿਆਲਾ (ਬਲਜਿੰਦਰ)—ਲਗਭਗ 20 ਸਾਲ ਪਹਿਲਾਂ ਸ਼ੰਭੂ ਅਤੇ ਰਾਜਪੁਰਾ ਵਿਚਕਾਰ ਪਿੰਡ ਖਵਾਜਾਪੁਰ ਵਿਖੇ ਹੋਏ ਰੇਲਵੇ ਲਾਈਨ 'ਤੇ ਬੰਬ ਧਮਾਕੇ ਦੇ ਦੋਸ਼ ਵਿਚ ਰੇਲਵੇ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਰਤਨਦੀਪ ਸਿੰਘ ਖਾਲਿਸਤਾਨੀ ਨੂੰ ਅੱਜ ਐਡੀਸ਼ਨਲ ਸੈਸ਼ਨ ਜੱਜ ਸ਼੍ਰੀ ਡੀ. ਪੀ. ਸਿੰਗਲਾ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਤਨਦੀਪ ਸਿੰਘ ਖਾਲਿਸਤਾਨੀ ਦੇ ਵਕੀਲ ਅਮਨਪ੍ਰੀਤ ਸਿੰਘ ਢੀਂਡਸਾ ਨੇ ਦੱਸਿਆ ਕਿ 27 ਮਈ 1999 ਨੂੰ ਸ਼ੰਭੂ ਅਤੇ ਰਾਜਪੁਰਾ ਵਿਚਕਾਰ ਪਿੰਡ ਖਵਾਜਪੁਰ ਵਿਖੇ ਰੇਲਵੇ ਲਾਈਨ 'ਤੇ ਬੰਬ ਧਮਾਕਾ ਹੋਇਆ ਸੀ। ਇਸ ਵਿਚ 29 ਮਈ ਨੂੰ ਜੀ. ਆਰ. ਪੀ. ਪਟਿਆਲਾ ਵੱਲੋਂ ਰਤਨਦੀਪ ਸਿੰਘ ਖਾਲਿਸਤਾਨੀ (ਪੰਜਵੜ ਗਰੁੱਪ) ਨੂੰ ਨਾਮਜ਼ਦ ਕਰ ਦਿੱਤਾ ਗਿਆ ਸੀ। ਇਹ ਧਮਾਕਾ ਰਾਤ ਦੇ ਸਮੇਂ ਹੋਇਆ ਸੀ। ਐਡਵੋਕੇਟ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਸਮੇਂ ਪਾਣੀਪਤ ਅਤੇ ਚੰਡੀਗੜ੍ਹ ਦੇ ਕੋਲ ਵੀ ਧਮਾਕੇ ਹੋਏ ਸਨ। ਇਸ ਮਾਮਲੇ ਵਿਚ 5 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ। ਇਨ੍ਹਾਂ ਵਿਚੋਂ 4 ਪਹਿਲਾਂ ਹੀ ਬਰੀ ਹੋ ਚੁੱਕੇ ਹਨ। ਸਾਲ 2014 ਵਿਚ ਰਤਨਦੀਪ ਸਿੰਘ ਖਾਲਿਸਤਾਨੀ ਨੂੰ ਨੇਪਾਲ ਤੋਂ ਗ੍ਰਿਫਤਾਰ ਕੀਤਾ ਗਿਆ। ਸਾਲ 2017 ਵਿਚ ਨਾਭਾ ਮੈਕਸੀਮਮ ਸਕਿਓਰਿਟੀ ਜੇਲ ਵਿਚ ਹੀ ਪੁਲਸ ਨੇ ਰਤਨਦੀਪ ਸਿੰਘ ਖਾਲਿਸਤਾਨੀ ਦੀ ਗ੍ਰਿਫਤਾਰੀ ਪਾਈ ਸੀ। ਇਸ ਤੋਂ ਬਾਅਦ ਕੇਸ ਚੱਲਿਆ। ਪੁਲਸ ਨੇ ਇਸ ਮਾਮਲੇ ਵਿਚ 40 ਦੇ ਕਰੀਬ ਗਵਾਹ ਪੇਸ਼ ਕੀਤੇ।
ਉਨ੍ਹਾਂ ਦੱਸਿਆ ਕਿ ਇਸ ਕੇਸ ਵਿਚ ਪੁਲਸ ਦੇ ਬਿਆਨ ਵਿਚ ਫਰਕ ਪਾਇਆ ਗਿਆ। ਪੁਲਸ ਵੱਲੋਂ ਜੋ ਦਾਅਵਾ ਕੀਤਾ ਸੀ, ਉਹ ਸਾਬਤ ਨਹੀਂ ਕਰ ਸਕੇ। ਇਸ ਕਾਰਨ ਅਦਾਲਤ ਨੇ ਅੱਜ ਰਤਨਦੀਪ ਸਿੰਘ ਖਾਲਿਸਤਾਨੀ ਨੂੰ ਬੰਬ ਧਮਾਕੇ 'ਚੋਂ ਬਰੀ ਕਰ ਦਿੱਤਾ ਹੈ। ਰਤਨਦੀਪ ਸਿੰਘ ਖਾਲਿਸਤਾਨੀ ਇਸ ਸਮੇਂ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ ਵਿਚ ਬੰਦ ਹਨ। ਉਸ 'ਤੇ ਕਈ ਕੇਸ ਅਜੇ ਵੀ ਚੱਲ ਰਹੇ ਹਨ।
ਗਊਸ਼ਾਲਾ ਦੇ ਮੁਖੀ ਨੇ ਟਿੱਬੀ ਸਾਹਿਬ ਗੁਰਦੁਆਰੇ ਦੇ ਸੰਤ ਦਾ ਕੀਤਾ ਕਤਲ
NEXT STORY