ਫਿਰੋਜ਼ਪੁਰ, (ਮਲਹੋਤਰਾ)- ਸੀਮਾ ਸੁਰੱਖਿਆ ਬਲ ਨੇ ਅੰਤਰ ਰਾਸ਼ਟਰੀ ਹਿੰਦ ਪਾਕਿ ਸਰਹੱਦ ’ਤੇ 18.16 ਕਰੋੜ ਰੁਪਏ ਮੁੱਲ ਦੀ 3.632 ਕਿਲੋ ਹੈਰੋਇਨ ਤੇ 137 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਬਲ ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਪੰਜਾਬ ਫਰੰਟੀਅਰ ’ਤੇ ਵਿਸ਼ੇਸ਼ ਨਿਗਰਾਨੀ ਰੱਖਣ ’ਤੇ ਲਗਾਤਾਰ ਤਲਾਸ਼ੀ ਮੁਹਿੰਮਾਂ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਇਸੇ ਲੜੀ ਅਧੀਨ ਫੋਰਸ ਦੀ 2 ਬਟਾਲੀਅਨ ਦੇ ਜਵਾਨਾਂ ਨੇ ਕੰਡਿਆਲੀ ਤਾਰ ਪਾਰ ਭਾਰਤੀ ਇਲਾਕੇ ਵਿਚ ਪਲਾਸਟਿਕ ਦੀਆਂ ਤਿੰਨ ਬੋਤਲਾਂ ਵਿਚ ਭਰ ਕੇ ਰੱਖੀ ਹੈਰੋਇਨ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ :- ਵਿਦੇਸ਼ ਪੁੱਜ ਪਤਨੀ ਭੁੱਲੀ ਪੰਜਾਬ ਰਹਿੰਦਾ ਪਤੀ, 35 ਲੱਖ ਦਾ ਖਰਚਾ ਕਰ ਭੇਜਿਆ ਸੀ ਕੈਨੇਡਾ
ਇਨ੍ਹਾਂ ਬੋਤਲਾਂ ਤੋਂ ਬਰਾਮਦ ਹੈਰੋਇਨ ਦਾ ਵਜਨ 3.110 ਕਿਲੋ ਹੈ। 52 ਬਟਾਲੀਅਨ ਦੇ ਜਵਾਨਾਂ ਨੇ ਵੀ ਅੰਤਰ ਰਾਸ਼ਟਰੀ ਸਰਹੱਦ ਦੇ ਕੋਲ ਇਕ ਪੈਕਟ ਹੈਰੋਇਨ ਬਰਾਮਦ ਕੀਤਾ ਜਿਸ ’ਚੋਂ 522 ਗ੍ਰਾਮ ਹੈਰੋਇਨ ਮਿਲੀ ਜਦ ਕਿ ਇਕ ਹੋਰ ਪੈਕਟ ’ਚੋਂ 137 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਬਲ ਅਧਿਕਾਰੀਆਂ ਨੇ ਦੱਸਿਆ ਕਿ ਕੁਲ ਬਰਾਮਦ ਹੈਰੋਇਨ ਦੀ ਕੀਮਤ ਕਰੀਬ 18 ਕਰੋਡ਼ 16 ਲੱਖ ਰੁਪਏ ਦੱਸੀ ਜਾ ਰਹੀ ਹੈ। ਪੰਜਾਬ ਫਰੰਟੀਅਰ ’ਤੇ ਇਸ ਸਾਲ ਵਿਚ ਹੁਣ ਤੱਕ ਕੁੱਲ 40 ਕਿਲੋ 239 ਗ੍ਰਾਮ ਹੈਰੋਇਨ ਫੜੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ :- ਕੋਰੋਨਾ ਕਾਰਨ ਪੈਰੋਲ ’ਤੇ ਘੁੰਮ ਰਹੇ ਪੰਜਾਬ ਭਰ ਦੇ ਕੈਦੀ ਹੁਣ ਜਾਣਗੇ ਜੇਲਾਂ 'ਚ
ਸਾਰਾਗੜ੍ਹੀ ਸਰਾਂ ਲਈ ਫਰਨੀਚਰ ਦੀ ਖਰੀਦ ’ਚ ਹੋਇਆ ਵੱਡਾ ਘਪਲਾ : ਪਰਮਿੰਦਰ ਢੀਂਡਸਾ
NEXT STORY