ਮਲੋਟ (ਜੁਨੇਜਾ) : ਅੱਜ ਮਲੋਟ ਵਿਖੇ ਇਕ 17 ਸਾਲ ਦੇ ਲੜਕੇ ਦੀ ਨਸ਼ੇ ਦੀ ਵਧੇਰੇ ਮਾਤਰਾ ਲੈਣ ਕਾਰਣ ਮੌਤ ਹੋ ਗਈ। ਇਸ ਸਬੰਧੀ ਸਰਕਾਰੀ ਹਸਪਤਾਲ ਮਲੋਟ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਮ੍ਰਿਤਕ ਲੜਕੇ ਦੇ ਪਿਤਾ ਕਮਲੇਸ਼ ਕੁਮਾਰ ਵਾਸੀ ਦੀਪ ਸਿੰਘ ਨਗਰ ਮਲੋਟ ਨੇ ਦੱਸਿਆ ਕਿ ਉਸਦੇ ਚਾਰ ਲੜਕੇ ਅਤੇ ਦੋ ਲੜਕੀਆਂ ਹਨ। ਉਸਦਾ ਲੜਕਾ ਅਭਿਸ਼ੇਕ ਕੁਮਾਰ ਟਾਇਲਾਂ ਬਨਾਉਣ ਵਾਲੀ ਫੈਕਟਰੀ ਵਿਚ ਕੰਮ ਕਰਦਾ ਹੈ। ਬੀਤੀ ਰਾਤ ਉਹ ਆਪਣੇ ਨਾਲ ਕੰਮ ਕਰਨ ਵਾਲੇ ਕੁਝ ਦੋਸਤਾਂ ਨਾਲ ਗਿਆ ਅਤੇ ਜਦੋਂ 11 ਵਜੇ ਵਾਪਸ ਆਇਆ ਤਾਂ ਉਹ ਨਸ਼ੇ ਦੀ ਹਾਲਤ ਵਿਚ ਸੀ।
ਉਕਤ ਨੇ ਦੱਸਿਆ ਕਿ ਉਸਦੀ ਬਾਂਹ ਤੇ ਇੰਜੈਕਸ਼ਨ ਦੇ ਨਿਸ਼ਾਨ ਸਨ ਅਤੇ ਉਸਦੇ ਸਾਥੀ ਨੇ ਕਿਹਾ ਕਿ ਇਹ ਨਸ਼ੇ ਦੀ ਓਵਰ ਡੋਜ਼ ਕਰਕੇ ਇਸ ਹਾਲਤ ਵਿਚ ਹੈ ਅਤੇ ਸਵੇਰੇ 4 ਵਜੇ ਤੱਕ ਹੋਸ਼ ਵਿਚ ਆਵੇਗਾ। ਕਮਲੇਸ਼ ਕੁਮਾਰ ਦਾ ਕਹਿਣਾ ਹੈ ਸਵੇਰ ਤੱਕ ਉਸਦੀ ਲੜਕੇ ਦੀ ਮੌਤ ਹੋ ਗਈ। ਇਸ ਮਾਮਲੇ ’ਤੇ ਸਿਟੀ ਮਲੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਚੰਦਰ ਸ਼ੇਖਰ ਦਾ ਕਹਿਣਾ ਹੈ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ਚੋਣਾਂ 'ਚ ਸਭ ਤੋਂ ਪਿੱਛੇ ਹੋਣ ਦੇ ਬਾਵਜੂਦ ਵਿਰੋਧੀ ਪਾਰਟੀਆਂ 'ਚ ਭਾਜਪਾ ਦੀ ਦਹਿਸ਼ਤ
NEXT STORY