ਫਗਵਾੜਾ (ਵੈੱਬ ਡੈਸਕ)- ਫਗਵਾੜਾ ਦੇ ਪਿੰਡ ਪਾਂਸ਼ਟਾ ਤੋਂ ਇਕ ਦੁੱਖ਼ਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ 11 ਸਾਲਾ ਮੁੰਡੇ ਨੇ ਖੁਦਕੁਸ਼ੀ ਕਰ ਲਈ। ਇਸ ਘਟਨਾ ਨੇ ਪਿੰਡ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਪਾਂਸ਼ਟਾ ਪੁਲਸ ਚੌਕੀ ਦੇ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਜਰਨੈਲ ਸਿੰਘ ਦੇ ਵੱਡੇ ਪੁੱਤਰ ਦਾ ਜਨਮਦਿਨ ਸੀ ਅਤੇ ਘਰ ਵਿਚ ਜਨਮ ਦਿਨ ਮਨਾਉਣ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਸਨ।
ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ Alert ਜਾਰੀ! 5 ਦਿਨਾਂ ਲਈ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ

ਇਸ ਦੌਰਾਨ ਜਰਨੈਲ ਸਿੰਘ ਦੇ ਛੋਟੇ ਪੁੱਤਰ ਨੇ ਪਤੰਗ ਉਡਾਉਣ ਲਈ ਡੋਰ ਲੈ ਕੇ ਆਉਣ ਦੀ ਜ਼ਿੱਦ ਕੀਤੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਮਝਾਉਂਦੇ ਹੋਏ ਪੜ੍ਹਾਈ ਕਰਨ ਲਈ ਕਮਰੇ ਵਿਚ ਭੇਜ ਦਿੱਤਾ। ਕੁਝ ਸਮੇਂ ਬਾਅਦ ਜਦੋਂ ਪਰਿਵਾਰਕ ਮੈਂਬਰ ਬੱਚੇ ਨੂੰ ਵੇਖਣ ਲਈ ਕਮਰੇ ਵਿੱਚ ਗਏ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ।
ਸ਼ੱਕ ਹੋਣ 'ਤੇ ਦਰਵਾਜ਼ਾ ਤੋੜਿਆ ਗਿਆ, ਜਿੱਥੇ ਬੱਚਾ ਪਰਦਿਆਂ ਦੀ ਪਾਈਪ ਨਾਲ ਫਾਹਾ ਲੱਗਾ ਹੋਇਆ ਮਿਲਿਆ। ਸੂਚਨਾ ਮਿਲਣ 'ਤੇ ਪੁਲਸ ਮੌਕੇ ਉਤੇ ਪਹੁੰਚੀ। ਪਾਂਸ਼ਟਾ ਚੌਕੀ ਦੇ ਇੰਚਾਰਜ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੌਕੇ ਉਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਧਾਰਾ 194 ਬੀ. ਐੱਨ. ਐੱਸ. ਦੇ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਮੋਹਾਲੀ 'ਚ ਹੋਏ ਕਤਲ ਨੂੰ ਲੈ ਕੇ ਪਰਗਟ ਸਿੰਘ ਨੇ ਘੇਰੀ 'ਆਪ', ਕਿਹਾ-SSP ਦਫ਼ਤਰ ਲਾਗੇ ਕਤਲ ਸਰਕਾਰ ਨੂੰ ਚੁਣੌਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੂਕ ਦਰਸ਼ਕ ਬਣੀ ਪੁਲਸ: ਖੂਨੀ ਚਾਈਨਾ ਡੋਰ ਦੀ ਲਪੇਟ 'ਚ ਆਈ ਮਾਸੂਮ ਬੱਚੀ, ਮੂੰਹ ’ਤੇ ਲੱਗੇ 40 ਟਾਂਕੇ
NEXT STORY