ਜਲੰਧਰ (ਵਰੁਣ)– ਨੰਦਨਪੁਰ ਪਿੰਡ ਵਿਚ ਸ਼ੱਕੀ ਹਾਲਾਤ ਵਿਚ 25 ਸਾਲਾ ਹੇਅਰ ਡਰੈੱਸਰ ਦੀ ਮੌਤ ਹੋ ਗਈ। ਚਰਚਾ ਹੈ ਕਿ ਹੇਅਰ ਡਰੈੱਸਰ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਨੌਜਵਾਨ ਦੀ ਲਾਸ ਉਸੇ ਦੇ ਸੈਲੂਨ ਤੋਂ ਮਿਲੀ, ਜੋ ਘਰ ਦੀ ਕੁਝ ਦੂਰੀ ’ਤੇ ਹੀ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਮ੍ਰਿਤਕ ਦੀ ਮਾਂ ਨੂੰ ਨਹੀਂ ਪਤਾ ਕਿ ਉਹ ਨਸ਼ਾ ਕਰਦਾ ਹੈ ਜਾਂ ਨਹੀਂ ਪਰ ਪੋਸਟਮਾਰਟਮ ਰਿਪੋਰਟ ਵਿਚ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਟਰਾਂਸਪੋਰਟ ਮੰਤਰੀ ਦੀ ਵਾਹਨ ਚਾਲਕਾਂ ਨੂੰ ਚੇਤਾਵਨੀ, ਛੇਤੀ ਕਰ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਜੁਰਮਾਨਾ
ਥਾਣਾ ਨੰਬਰ 1 ਦੇ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਸਾਹਿਲ ਪੁੱਤਰ ਲਿਆਕਤ ਮਸੀਹ ਵਾਸੀ ਨੰਦਨਪੁਰ ਇਲਾਕੇ ਵਿਚ ਸਥਿਤ ਆਪਣੇ ਸੈਲੂਨ ਵਿਚ ਸੌਂ ਗਿਆ ਸੀ। ਬੁੱਧਵਾਰ ਸਵੇਰੇ ਉਸ ਦਾ ਦੋਸਤ ਸਾਹਿਲ ਦੇ ਘਰ ਗਿਆ ਤਾਂ ਮਾਂ ਨੇ ਉਸਨੂੰ ਸੈਲੂਨ ਭੇਜ ਦਿੱਤਾ। ਸੈਲੂਨ ਦਾ ਸ਼ਟਰ ਖੁੱਲ੍ਹਾ ਸੀ ਪਰ ਅੰਦਰੋਂ ਦਰਵਾਜ਼ਾ ਲਾਕ ਸੀ। ਐੱਸ. ਐੱਚ. ਓ. ਸੁਖਬੀਰ ਨੇ ਦੱਸਿਆ ਕਿ ਸ਼ੀਸ਼ੇ ਦੇ ਬਾਹਰੋਂ ਦੇਖਿਆ ਤਾਂ ਸਾਹਿਲ ਅੰਦਰ ਲੇਟਿਆ ਹੋਇਆ ਸੀ। ਕਿਸੇ ਤਰ੍ਹਾਂ ਦਰਵਾਜ਼ਾ ਖੁੱਲ੍ਹਵਾ ਕੇ ਉਸ ਦਾ ਦੋਸਤ ਸੈਲੂਨ ਅੰਦਰ ਵੜਿਆ ਪਰ ਹਿਲਾਉਣ ’ਤੇ ਵੀ ਸਾਹਿਲ ਨਾ ਉੱਠਿਆ ਤਾਂ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਸਬ-ਇੰਸਪੈਕਟਰ ਦੇ ਸਿਰ 'ਚ ਲੱਗੀ ਗੋਲ਼ੀ, ਮੌਕੇ 'ਤੇ ਹੋਈ ਮੌਤ
ਸਭ ਤੋਂ ਪਹਿਲਾਂ ਥਾਣਾ ਮਕਸੂਦਾਂ ਦੀ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਪੁਲਸ ਮੌਕੇ ’ਤੇ ਪਹੁੰਚ ਗਈ। ਸੈਲੂਨ ਥਾਣਾ ਨੰਬਰ 1 ਦੀ ਹੱਦ ਵਿਚ ਆਉਂਦਾ ਸੀ, ਜਿਸ ਕਾਰਨ ਥਾਣਾ ਨੰਬਰ 1 ਦੀ ਪੁਲਸ ਟੀਮ ਵੀ ਮੌਕੇ ’ਤੇ ਪਹੁੰਚ ਗਈ। ਇੰਸ. ਸੁਖਬੀਰ ਸਿੰਘ ਨੇ ਕਿਹਾ ਕਿ ਸਾਹਿਲ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ਦੀ ਇਕ ਭੈਣ ਹੈ, ਜੋ ਸ਼ਾਦੀਸ਼ੁਦਾ ਹੈ। ਸਾਹਿਲ ਆਪਣੀ ਮਾਂ ਦਾ ਇਕਲੌਤਾ ਸਹਾਰਾ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਉਹ ਨਸ਼ਾ ਕਰਦਾ ਸੀ ਜਾਂ ਨਹੀਂ, ਇਸ ਬਾਰੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਸਬ-ਇੰਸਪੈਕਟਰ ਦੇ ਸਿਰ 'ਚ ਲੱਗੀ ਗੋਲ਼ੀ, ਮੌਕੇ 'ਤੇ ਹੋਈ ਮੌਤ
NEXT STORY