ਤਲਵੰਡੀ ਭਾਈ(ਪਾਲ)—ਕਰੀਬ ਇੱਕ ਹਫਤਾ ਪਹਿਲਾਂ ਘਰੋ ਖੇਡਣ ਗਏ ਨਬਾਲਿਗ ਲੜਕਾ ਵਾਪਿਸ ਘਰ ਨਹੀ ਪਰਤਿਆ, ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀ ਮਿਲਿਆ ਹੈ, ਪੁਲਸ ਨੇ ਇਸ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਤੇ ਅਗਵਾ ਦਾ ਮਾਮਲਾ ਦਰਜ਼ ਕਰ ਲਿਆ ਹੈ। ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦਿੰਦਿਆਂ ਬਲਵੰਤ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਵਾਰਡ ਨੰ: 5 ਤਲਵੰਡੀ ਭਾਈ ਨੇ ਦੱਸਿਆ ਕਿ ਬੀਤੀ 7 ਜੂਨ ਨੂੰ ਉਸਦਾ ਲੜਕਾ ਸੁਖਚੈਨ ਸਿੰਘ ਘਰੋ ਸਾਈਕਲ ਤੇ ਸਵਾਰ ਹੋ ਕੇ ਖੇਡਣ ਲਈ ਗਿਆ ਸੀ, ਜੋ ਘਰ ਵਾਪਿਸ ਨਹੀ ਆਇਆ। ਪੁਲਸ ਅਤੇ ਪਰਿਵਾਰ ਵੱਲੋਂ ਇਸ ਸਬੰਧੀ ਵੱਖ-ਵੱਖ ਸਥਾਨਾਂ ਤੇ ਉਕਤ ਲੜਕੇ ਦੀ ਭਾਲ ਕੀਤੀ ਪਰ ਲੜਕੇ ਦਾ ਕੋਈ ਸੁਰਾਗ ਨਹੀ ਮਿਲਿਆ। ਸੂਤਰਾਂ ਮੁਤਾਬਿਕ ਲੜਕੇ ਦੇ ਮੋਬਾਇਲ ਫੋਨ ਦੀ ਕਾਲ ਡਿਟੇਲਾਂ ਨੂੰ ਖੰਗਾਲਦੇ ਹੋਏ ਲੜਕੇ ਦੀ ਗੁੰਮਸ਼ੁਦਾ ਸਬੰਧੀ ਕਈ ਅਸ਼ੰਕੇ ਪੈਦਾ ਹੋ ਗਏ ਹਨ, ਜਿਸ ਦੇ ਚੱਲਦਿਆਂ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਅਗਵਾ ਦਾ ਮਾਮਲਾ ਦਰਜ ਕਰ ਲਿਆ ਹੈ।
ਦੇਖੋ ਨਸ਼ੇ ਦੇ ਮਾਮਲੇ 'ਚ ਫੜੇ ਗਏ ਇੰਸਪੈਕਟਰ ਇੰਦਰਜੀਤ ਦੀ ਆਲੀਸ਼ਾਨ ਕੋਠੀ, ਤਸਵੀਰਾਂ ਦੇਖ ਅੱਖਾਂ ਰਹਿ ਜਾਣਗੀਆਂ ਖੁੱਲ੍ਹੀਆਂ
NEXT STORY