ਹੁਸ਼ਿਆਰਪੁਰ (ਅਮਰੀਕ)— ਪਿੰਡ ਨਾਰਾ 'ਚ 25 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ। ਨੌਜਵਾਨ ਦਾ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਨੌਜਵਾਨ ਦਾ ਸਹੁਰਾ ਹੀ ਨਿਕਲਿਆ। ਪੁਲਸ ਨੇ ਨੌਜਵਾਨ ਦੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ 'ਲਵ ਮੈਰਿਜ' ਕੀਤੀ ਹੋਈ ਸੀ ਅਤੇ ਉਸ ਦਾ ਸਹੁਰਾ ਉਸ ਨੂੰ ਅਕਸਰ ਪਰੇਸ਼ਾਨ ਕਰਦਾ ਸੀ, ਜਿਸ ਤੋਂ ਬਾਅਦ ਆਪਸ 'ਚ ਝਗੜਾ ਹੋਣ ਦੇ ਕਾਰਨ ਸਹੁਰੇ ਨੇ ਆਪਣੇ ਬਚਾਅ 'ਚ ਉਸ ਦਾ ਕਤਲ ਕਰ ਦਿੱਤਾ।
ਇਹ ਹੋਈ ਪਛਾਣ
ਪ੍ਰੈੱਸ ਵਾਰਤਾ ਦੌਰਾਨ ਖੁਲਾਸਾ ਕਰਦੇ ਹੋਏ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਪਛਾਣ ਚਿਰਾਜਦੀਪ ਦੇ ਰੂਪ 'ਚ ਕੀਤੀ ਹੈ। ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਚਿਰਾਜਦੀਪ ਦੀ ਫੇਸਬੁੱਕ ਜ਼ਰੀਏ ਪ੍ਰਭਦੀਪ ਕੌਰ ਦੇ ਨਾਲ ਦੋਸਤੀ ਹੋਈ ਸੀ, ਜਿਸ ਤੋਂ ਬਾਅਦ ਪ੍ਰਭਦੀਪ ਕੌਰ ਨੇ ਪਰਿਵਾਰ ਵਾਲਿਆਂ ਦੀ ਮਰਜ਼ੀ ਖਿਲਾਫ ਚਿਰਾਜਦੀਪ ਨਾਲ ਵਿਆਹ ਕਰ ਲਿਆ ਸੀ ਅਤੇ ਦੋਵੇਂ ਹੁਸ਼ਿਆਰਪੁਰ ਸਥਿਤ ਪਿੰਡ ਬਜਵਾੜਾ 'ਚ ਰਹਿਣ ਲੱਗੇ। ਇਸੇ ਗੱਲ ਨੂੰ ਲੈ ਕੇ ਚਿਰਾਜਦੀਪ ਦਾ ਆਪਣੇ ਸਹੁਰੇ ਬਲਵਿੰਦਰ ਸਿੰਘ ਦੇ ਨਾਲ ਝਗੜਾ ਰਹਿੰਦਾ ਸੀ ਅਤੇ 23 ਤਰੀਕ ਰਾਤ ਨੂੰ ਆਪਸੀ ਝਗੜੇ 'ਚ ਉਸ ਦੇ ਸਹੁਰੇ ਬਲਵਿੰਦਰ ਸਿੰਘ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਤਿੱਖੇ ਵਾਰ ਕਰਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਜੰਗਲ 'ਚ ਸੁੱਟ ਦਿੱਤਾ।
ਮੋਬਾਇਲ ਟ੍ਰੇਸ ਕਰਕੇ ਪੂਰਾ ਮਾਮਲਾ ਆਇਆ ਸਾਹਮਣੇ
ਜਦੋਂ ਪੁਲਸ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਮੋਬਾਇਲ ਟ੍ਰੇਸ ਹੋਣ 'ਤੇ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਇਆ ਅਤੇ ਮ੍ਰਿਤਕ ਦੀ ਪਛਾਣ ਹੋ ਸਕੀ। ਪਛਾਣ ਹੋਣ ਤੋਂ ਬਾਅਦ ਇਹ ਵੀ ਪਤਾ ਲੱਗ ਗਿਆ ਕਿ ਬਲਵਿੰਦਰ ਨੇ ਹੀ ਆਪਣੇ ਜਵਾਈ ਦਾ ਕਤਲ ਕੀਤਾ ਹੈ।
ਬਲਵਿੰਦਰ ਨੇ ਦੱਸਿਆ ਕਿ ਉਸ ਦੀ ਲੜਕੀ ਫੇਸਬੁੱਕ ਦੇ ਜ਼ਰੀਏ ਚਿਰਾਜਦੀਪ ਦੇ ਸੰਪਰਕ 'ਚ ਆਈ ਸੀ। ਦੋਹਾਂ 'ਚ ਦੋਸਤੀ ਹੋਈ ਅਤੇ ਫਿਰ ਦੋਹਾਂ ਨੇ ਘਰੋਂ ਭੱਜ ਕੇ ਵਿਆਹ ਕਰ ਲਿਆ। ਉਸ ਨੇ ਦੱਸਿਆ ਕਿ ਉਸ ਦਾ ਜਵਾਈ ਉਸ ਨੂੰ ਨਵੀਂ ਗੱਡੀ ਦਿਵਾਉਣ ਲਈ ਪਰੇਸ਼ਾਨ ਕਰਦਾ ਸੀ। ਵਾਰਦਾਤ ਵਾਲੇ ਦਿਨ ਵੀ ਦੋਹਾਂ ਵਿਚਾਲੇ ਝਗੜਾ ਹੋਇਆ ਸੀ ਅਤੇ ਚਿਰਾਜਦੀਪ ਉਸ ਨੂੰ ਮਾਰਨਾ ਚਾਹੁੰਦਾ ਸੀ ਪਰ ਬਲਵਿੰਦਰ ਨੇ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਪੁਲਸ ਜਾਂਚ ਕੀਤੀ ਜਾ ਰਹੀ ਹੈ।
ਫਸਲ ਦੀ ਖਰੀਦ ਨੂੰ ਲੈ ਕੇ ਕਿਸਾਨ ਆਗੂਆਂ ਵਲੋਂ ਬਰਨਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ
NEXT STORY