ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ, ਜੋਬਨਪ੍ਰੀਤ)— ਬਲਾਚੌਰ ਤੋਂ 30 ਅਕਤੂਬਰ ਨੂੰ ਅਗਵਾ ਹੋਏ ਬੱਚੇ ਦੀ ਮਲਕਪੁਰ ਨੇੜਿਓਂ ਸਰਹਿੰਦ ਪੁਲਸ ਵੱਲੋਂ ਬੀਤੇ ਦਿਨ ਲਾਸ਼ ਬਰਾਮਦ ਕੀਤੀ ਗਈ ਸੀ। ਮ੍ਰਿਤਕ ਬੱਚੇ ਦੀ ਪਛਾਣ ਤਰਨਵੀਰ ਸਿੰਘ (16) ਵਾਸੀ ਵਾਰਡ ਨੰਬਰ-2 ਬਲਾਚੌਰ ਵਜੋਂ ਹੋਈ। ਲਾਸ਼ ਦੀ ਪਛਾਣ ਲਈ ਬਲਾਚੌਰ ਪੁਲਸ ਅਤੇ ਤਰਨਵੀਰ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚ ਕੇ ਉਸ ਦੀ ਪਛਾਣ ਕੀਤੀ। ਤਰਨਵੀਰ ਸਿੰਘ ਦੀ ਮਿਲੀ ਲਾਸ਼ ਦੇ ਮਾਮਲੇ 'ਚ ਜ਼ਿਲ੍ਹਾ ਪੁਲਸ ਨੇ ਮਾਮਲੇ ਨੂੰ ਸਲਝਾਉਂਦੇ ਹੋਏ ਮਾਸਟਰ ਮਾਈਂਡ ਸਣੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕਿਡਨੈਪਿੰਗ ਅਤੇ ਕਤਲ 'ਚ ਵਰਤੀ ਕਾਰ ਬਰਾਮਦ ਕਰ ਲਈ ਹੈ।

ਇਹ ਵੀ ਪੜ੍ਹੋ: ਦੋਆਬਾ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, ਇੰਨੀ ਤਾਰੀਖ਼ ਨੂੰ ਆਦਮਪੁਰ ਤੋਂ ਦਿੱਲੀ ਲਈ ਉਡੇਗੀ ਉਡਾਣ
ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਬਲਾਚੌਰ ਪੁਲਸ ਨੂੰ ਕਮਲੇਸ਼ ਕੌਰ ਪਤਨੀ ਲੇਟ ਗੁਰਚਰਨ ਸਿੰਘ ਨੇ ਆਪਣੇ ਲੜਕੇ ਤਰਨਵੀਰ ਸਿੰਘ ਦੇ ਗਾਇਬ ਹੋਣ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ 'ਚ ਮਹਿਲਾ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਕਿਸੇ ਅਣਪਛਾਤੇ ਸਥਾਨ 'ਤੇ ਉਸ ਨੂੰ ਆਪਣੀ ਹਿਰਾਸਤ 'ਚ ਰੱਖਿਆ ਹੋਇਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਮਾਮਲੇ ਨੂੰ ਲੈ ਕੇ ਐੱਸ. ਪੀ. ਵਜ਼ੀਰ ਸਿੰਘ ਖਹਿਰਾ ਦੀ ਅਗਵਾਈ 'ਚ ਡੀ. ਐੱਸ. ਪੀ.ਹਰਜੀਤ ਸਿੰਘ, ਡੀ. ਐੱਸ. ਪੀ ਬਲਾਚੌਰ ਦਵਿੰਦਰ ਸਿੰਘ, ਐੱਸ. ਐੱਚ. ਓ. ਬਲਾਚੌਰ ਸਿਟੀ ਇੰਸਪੈਕਟਰ ਅਨਵਰ ਅਲੀ ਅਤੇ ਸੀ. ਆਈ. ਏ. ਸਟਾਫ਼ ਦੇ ਇਚਾਰਜ ਕੁਲਜੀਤ ਅਤੇ ਆਧਾਰਿਤ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਜਾਂਚ 'ਚ ਸਾਹਮਣੇ ਆਇਆ ਸੀ ਕਿ ਨਾਬਾਲਗ ਤਰਨਵੀਰ ਖ਼ੁਦਦਿੱਲੀ ਨੰਬਰ ਦੀ ਪਲੇਟ ਵਾਲੀ ਗੱਡੀ 'ਚ ਬੈਠ ਕੇ ਕਿਸੇ ਦੇ ਨਾਲ ਗਿਆ ਹੈ ਪਰਵਾਪਸ ਨਹੀਂ ਆਇਆ।
ਇਹ ਵੀ ਪੜ੍ਹੋ: ਤਰੁਣ ਚੁੱਘ ਦੇ ਨਿਸ਼ਾਨੇ 'ਤੇ ਕੈਪਟਨ ਅਮਰਿੰਦਰ ਸਿੰਘ, ਲਾਏ ਵੱਡੇ ਦੋਸ਼

ਗੁਆਂਢ ਹੀ ਨਿਕਲਿਆ ਤਰਨਵੀਰ ਦਾ ਕਾਤਲ
ਉਨ੍ਹਾਂ ਦੱਸਿਆ ਕਿ ਗੱਡੀ ਦੇ ਮਾਲਕੀਅਤ ਪਤਾ ਕਰਨ ਤੋਂ ਬਾਅਦ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਤਰਨਵੀਰ ਦੇ ਗੁਆਢ 'ਚ ਰਹਿਣ ਵਾਲੇ ਜਤਿੰਦਰ ਸਿੰਘ ਉਰਫ਼ ਗੁੱਗੂ ਪੁੱਤਰ ਕਸ਼ਮੀਰ 'ਤੇ ਸ਼ੱਕ ਜਾ ਰਿਹਾ ਸੀ। ਜਿਸ ਨੂੰ ਜਾਂਚ ਲਈ ਪੁਲਸ ਸਟੇਸ਼ਨ ਬੁਲਾਇਆ ਗਿਆ, ਜਿਸ ਦੇ ਉਪਰੰਤ ਸਖ਼ਤੀ ਨਾਲ ਕੀਤੀ ਜਾਂਚ 'ਚ ਉਸ ਨੇ ਸੱਚ ਉਗਲਦੇ ਹੋਏ ਆਪਣੇ ਸਾਥੀ ਸਚਿਨ ਭਾਟੀ ਪੁੱਤਰ ਤਰਨਵੀਰ ਪਾਲੀ ਨਿਵਾਸੀ ਥਾਣਾ ਪਾਲੀ ਜ਼ਿਲਾ ਗੋਤਮਬੁੱਧ ਨਗਰ (ਯੂ. ਪੀ.) ਨਾਲ ਕਤਲ ਦੀ ਗੱਲ ਕਬੂਲ ਕਰ ਲਈ ਹੈ।
20 ਮਿੰਟਾਂ ਬਾਅਦ ਕਰ ਦਿੱਤਾ ਸੀ ਤਰਨਵੀਰ ਦਾ ਕਤਲ
ਐੱਸ. ਐੱਸ. ਪੀ. ਨੇ ਦੱਸਿਆ ਕਿ ਮੁੱਖ ਦੋਸ਼ੀ ਜਤਿੰਦਰ ਸਿੰਘ ਦਾ ਕਰੀਬ 1 ਸਾਲ ਪਹਿਲਾਂ ਕੈਨੇਡਾ ਰਹਿਣ ਵਾਲੀ ਲੜਕੀ ਨਾਲ ਵਿਆਹ ਹੋਇਆ ਸੀ। ਵਿਦੇਸ਼ 'ਚ ਪਤਨੀ ਕੋਲ ਜਾਣ ਲਈ ਪੈਸਿਆਂ ਦੀ ਦਿੱਕਤ ਅੜਿੱਕਾ ਬਣ ਰਹੀ ਸੀ। ਜਿਸ ਕਾਰਨ ਉਸ ਨੇ ਅਪਣੇ ਅਪਰਾਧਿਕ ਦੋਸਤ ਯੂ. ਪੀ. ਨਿਵਾਸੀ ਸਚਿਨ ਭਾਟੀ ਨਾਲ ਮਿਲ ਕੇ ਗੁਆਂਢ 'ਚ ਰਹਿਣ ਵਾਲੇ ਤਰਨਵੀਰ ਸਿੰਘ ਨੂੰ ਫਿਰੋਤੀ ਦੀ ਰਾਸ਼ੀ ਲੈਣ ਲਈ ਅਗਵਾ ਕਰਨ ਦੀ ਯੋਜਨਾ ਬਣਾਈ ਸੀ।
ਇਹ ਵੀ ਪੜ੍ਹੋ: ਟਾਂਡਾ: ਦੁਕਾਨ 'ਚ ਦਾਖ਼ਲ ਹੋ ਲੁਟੇਰਿਆਂ ਨੇ ਕੀਤੀ ਫਾਇਰਿੰਗ, ਦਿੱਤਾ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ

ਪਹਿਲਾਂ ਕੀਤੀ ਰੇਕੀ, ਫਿਰ ਦਿੱਤਾ ਵਾਰਦਾਤ ਨੂੰ ਅੰਜਾਮ
ਐੱਸ. ਐੱਸ. ਪੀ. ਨੇ ਦੱਸਿਆ ਕਿ ਯੂ. ਪੀ. ਵਾਸੀ ਸਚਿਨ ਭਾਟੀ ਕਤਲ ਤੋਂ 1 ਦਿਨ ਪਹਿਲਾਂ ਹੀ ਬਲਾਚੌਰ ਆਇਆ ਸੀ ਅਤੇ ਉਸ ਨੂੰ ਇਕ ਗੈਸਟ ਰੂਮ 'ਚ ਕਿਰਾਏ 'ਤੇ ਕਮਰਾ ਲੈ ਕੇ ਰੱਖਿਆ ਗਿਆ ਸੀ। ਹੱਤਿਆਰਿਆ ਨੇ ਤਰਨਵੀਰ ਨੂੰ ਅਗਵਾ ਕਰਨ ਲਈ ਪਹਿਲਾਂ ਉਸ ਦੀ ਰੈਕੀ ਵੀ ਕੀਤੀ ਸੀ। ਜਦੋਂ 30 ਅਕਤੂਬਰ ਨੂੰ ਤਰਨਵੀਰ ਘਰ ਤੋਂ ਸਾਮਾਨ ਲੈਣ ਲਈ ਬਾਜ਼ਾਰ ਆਇਆ ਤਾਂ ਜਤਿੰਦਰ ਨੇ ਉਸ ਨੂੰ ਕਿਹਾ ਕਿਹਾ ਉਸ ਨੇ ਅੱਜ ਘਰ ਦੇਰੀ ਨਾਲ ਜਾਣਾ ਹੈ, ਇਸ ਲਈ ਉਸ ਦਾ ਕੁਝ ਸਾਮਾਨ ਉਹ ਲੈ ਕੇ ਉਸ ਦੇ ਘਰ ਦੇ ਦੇਵੇ। ਜਿਸ ਉਪਰੰਤ ਉਕਤ ਦੋਸ਼ੀ ਨੇ ਉਸ ਨੂੰ ਕਾਰ 'ਚ ਬਿਠਾ ਲਿਆ।
ਇਸ ਦੌਰਾਨ ਉਨ੍ਹਾ ਨੇ ਤਰਨਵੀਰ ਨੂੰ ਜ਼ਹਿਰੀਲੀ ਕੋਲਡ ਡ੍ਰਿੰਕ ਵੀ ਪਿਲਾਉਣ ਦੀ ਕੋਸ਼ਿਸ ਕੀਤੀ ਪਰ ਉਸ ਨੇ ਮਨ੍ਹਾ ਕਰ ਦਿੱਤਾ ਸੀ, ਜਿਸ ਉਪਰੰਤ ਪਹਿਲਾਂ ਤੋਂ ਕਾਰ 'ਚ ਰੱਖੀ ਰੱਸੀ ਨਾਲ ਉਸ ਦਾ ਗੱਲ ਦਬਾ ਕੇ ਅਗਵਾ ਕਰਨੇ ਦੇ ਕਰੀਬ 20 ਮਿੰਟ ਬਾਅਦ ਹੀ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂਰਪੁਰਬੇਦੀ ਦੇ ਖੇਤਰ 'ਚ ਭਾਖ਼ੜਾ ਨਹਿਰ 'ਚ ਸੁੱਟ ਦਿੱਤੀ ਸੀ।
ਇਹ ਵੀ ਪੜ੍ਹੋ:ਵੱਡੀ ਖ਼ਬਰ: ਜਲੰਧਰ 'ਚ ਖ਼ੂਨ ਦਾ ਪਿਆਸਾ ਹੋਇਆ ਭਰਾ, ਭਾਬੀ ਨਾਲ ਮਿਲ ਕੇ ਸਕੇ ਭਰਾ ਨੂੰ ਸਾੜਿਆ ਜਿਊਂਦਾ

ਮ੍ਰਿਤਕ ਦੇ ਪਰਿਵਾਰ ਦੀ 1 ਕਰੋੜ ਰੁਪਏ ਦੀ ਪ੍ਰਾਪਰਟੀ ਬਣੀ ਕਤਲ ਦਾ ਕਾਰਨ
ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਤਰਨਵੀਰ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਅਪਣੀ ਭੈਣ ਅਤੇ ਮਾਂ ਨਾਲ ਬਲਾਚੌਰ ਵਿਖੇ ਰਹਿਣ ਲੱਗ ਪਏ ਸਨ। ਉਨ੍ਹਾਂ ਦੱਸਿਆ ਕਿ ਉਕਤ ਪਰਿਵਾਰ ਨੇ ਕੁਝ ਸਮਾਂ ਪਹਿਲਾਂ 15 ਲੱਖ ਰੁਪਏ ਦਾ 1 ਪਲਾਟ ਲਿਆ ਸੀ ਅਤੇ ਉਨ੍ਹਾਂ ਦੇ ਖਰੜ ਨੇੜੇ ਖੇਤ ਵੀ ਸਨ, ਜਿਸ ਦੀ ਕੀਮਤ 1 ਕਰੋੜ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਜਤਿੰਦਰ ਸਿੰਘ ਕੋਲ ਉਕਤ ਜਾਣਕਾਰੀ ਹੋਣ ਅਤੇ ਅਪਰਾਧਿਕ ਪ੍ਰਵਿਤੀ ਕਾਰਨ ਉਸ ਨੇ ਅਪਣੇ ਕੈਨੇਡਾ ਪੁੱਜਣ ਦੀ ਰਾਹ ਨੂੰ ਆਸਾਨ ਕਰਨ ਲਈ ਅਪਣੇ ਸਾਥੀ ਨਾਲ ਮਿਲ ਕੇ ਤਰਨਵੀਰ ਸਿੰਘ ਦੀ ਫਿਰੋਤੀ ਲਈ ਅਗਵਾ ਕਰਨ ਦੀ ਯੋਜਨਾ ਤਿਆਰ ਕਰ ਲਈ। ਪਰ ਗੁਆਂਢੀ ਹੋਣ ਕਾਰਨ ਉਸ ਦੀ ਪਛਾਣ ਦਾ ਖ਼ੁਲਾਸਾ ਹੋਣ ਤੋਂ ਡਰਦੇ ਹੋਏ ਹੀ ਕੁਝ ਹੀ ਮਿੰਟਾਂ ਬਾਅਦ ਉਸ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ: ਪਤੀ ਦੇ ਨਾਜਾਇਜ਼ ਸੰਬੰਧਾਂ ਨੂੰ ਜਾਣ ਪਤਨੀ ਨੇ ਖੋਹਿਆ ਆਪਾ, ਦੁਖੀ ਹੋ ਕੀਤਾ ਹੈਰਾਨੀਜਨਕ ਕਾਰਾ

ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਦੇ ਸ਼ੱਕ 'ਚ ਆਉਣ ਕਾਰਨ ਹੀ ਦੋਸ਼ੀਆਂ ਨੇ ਫਿਰੋਤੀ ਲਈ ਤਰਨਵੀਰ ਦੇ ਘਰ ਕੋਈ ਫ਼ੋਨ ਨਹੀਂ ਕੀਤਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਸ਼ੀਆ ਖ਼ਿਲਾਫ਼ ਕਤਲ ਅਤੇ ਅਗਵਾ ਕਰਨ ਤੋਂ ਇਲਾਵਾ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ।
PAP ਓਵਰਬ੍ਰਿਜ 'ਤੇ ਆਉਣ ਵਾਲੀਆਂ ਦਿੱਕਤਾਂ ਹੁਣ ਹੋਣਗੀਆਂ ਦੂਰ, ਨਵਾਂ ਪ੍ਰਾਜੈਕਟ ਹੋਇਆ ਸ਼ੁਰੂ
NEXT STORY