ਨਕੋਦਰ (ਪਾਲੀ)— ਇਥੋਂ ਨਜ਼ਦੀਕੀ ਪਿੰਡ ਚਾਨੀਆਂ ਵਿਖੇ ਇਕ ਔਰਤ ਨੇ ਪਤੀ ਦੇ ਨਾਜਾਇਜ਼ ਸੰਬੰਧਾ ਤੋਂ ਤੰਗ ਆ ਕੇ ਆਪਣੇ ਘਰ 'ਚ ਹੀ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਡੀ. ਐੱਸ. ਪੀ. ਨਕੋਦਰ ਨਵਨੀਤ ਸਿੰਘ ਮਾਹਲ, ਸਦਰ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਅਤੇ ਚੌਕੀ ਇੰਚਾਰਜ ਸ਼ੰਕਰ ਏ. ਐੱਸ. ਆਈ. ਗੁਰਨਾਮ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕਾ ਦੀ ਪਛਾਣ ਰਣਜੀਤ ਕੌਰ ਉਰਫ ਰੋਜ਼ੀ (26) ਮਨੀ ਉਰਫ ਮੰਨੂੰ ਵਾਸੀ ਪਿੰਡ ਚਾਨੀਆਂ ਵਜੋਂ ਹੋਈ ਹੈ। ਸਦਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕਾ ਦੀ ਮਾਂ ਪਰਵੀਨ ਕੌਰ ਵਾਸੀ ਪਿੰਡ ਬਜੂਹਾ ਕਲਾਂ ਨੇ ਦੱਸਿਆ ਕਿ ਉਸ ਦੀ ਲੜਕੀ ਰਣਜੀਤ ਕੌਰ ਉਰਫ ਰੋਜ਼ੀ (26) ਦਾ ਵਿਆਹ ਕਰੀਬ 7 ਸਾਲ ਪਹਿਲਾਂ ਮਨੀ ਉਰਫ ਮੰਨੂੰ ਨਾਲ ਹੋਇਆ ਸੀ। ਦੋਹਾਂ ਦਾ ਇਕ 5 ਸਾਲ ਦਾ ਲੜਕਾ ਹੈ।
ਫਰੀਦਕੋਟ: ਹਸਪਤਾਲ ਦਾ ਸ਼ਰਮਨਾਕ ਕਾਰਾ, ਕੂੜੇ ਦੇ ਢੇਰ ਕੋਲ ਰੁਲਦੀ ਰਹੀ ਨੌਜਵਾਨ ਦੀ ਲਾਸ਼

ਬੀਤੀ 31 ਅਕਤੂਬਰ ਨੂੰ ਜਦੋਂ ਉਹ ਅਪਣੀ ਲੜਕੀ ਰੋਜ਼ੀ ਨੂੰ ਮਿਲਣ ਗਈ ਤਾਂ ਉਸ ਨੇ ਦੱਸਿਆ ਕਿ ਉਸ ਦਾ ਪਤੀ ਪਿੰਡ ਦੀ ਹੀ ਲੜਕੀ ਪੂਜਾ ਨਾਲ ਰਹਿਣ ਲੱਗ ਪਿਆ ਹੈ ਅਤੇ ਉਸ ਕੋਲੋਂ ਤਲਾਕ ਮੰਗ ਰਿਹਾ ਹੈ। ਜਿਸ ਕਾਰਨ ਉਹ ਬਹੁਤ ਪਰੇਸ਼ਾਨ ਸੀ।ਅਸੀਂਅਪਣੇ ਜਵਾਈ ਨੂੰ ਸਮਝਾ ਕੇ ਵਾਪਸ ਪਿੰਡ ਆ ਗਏ ਪਰ ਉਹ ਅਪਣੀ ਹਰਕਤਾਂ ਤੋਂ ਬਾਜ਼ ਨਹੀਂ ਆਇਆ ਸਗੋ ਰੋਜ਼ੀ ਨੂੰ ਕੁੱਟਣ ਮਾਰਨ ਲੱਗ ਪਿਆ।
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਦੁਪਿਹਰ ਕਿਸੇ ਦਾ ਫੋਨ ਆਇਆ ਕਿ ਰੋਜ਼ੀ ਨੇ ਫਾਹਾ ਲੈ ਲਿਆ ਅਤੇ ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਲਾਸ਼ ਗਾਡਰ ਨਾਲੋਂ ਉਤਾਰ ਲਈ ਸੀ। ਲੜਕੀ ਨੇ ਅਪਣੇ ਪਤੀ ਦੇ ਨਜਾਇਜ਼ ਸੰਬੰਧਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ 'ਚ ਖ਼ੂਨ ਦਾ ਪਿਆਸਾ ਹੋਇਆ ਭਰਾ, ਭਾਬੀ ਨਾਲ ਮਿਲ ਕੇ ਸਕੇ ਭਰਾ ਨੂੰ ਸਾੜਿਆ ਜਿਊਂਦਾ

ਮੁਲਜ਼ਮ ਘਰਾਂ ਤੋਂ ਫਰਾਰ, ਕੀਤੀ ਜਾ ਰਹੀ ਛਾਪੇਮਾਰੀ: ਸਦਰ ਥਾਣਾ ਮੁਖੀ
ਸਦਰ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਰਣਜੀਤ ਕੌਰ ਉਰਫ ਰੋਜ਼ੀ ਦੀ ਮਾ ਪਰਵੀਨ ਕੌਰ ਵਾਸੀ ਪਿੰਡ ਬਜੂਹਾ ਕਲਾਂ ਦੇ ਬਿਆਨਾਂ 'ਤੇ ਪਤੀ ਮਨੀ ਉਰਫ ਮੰਨੂੰ ਅਤੇ ਪੂਜਾ ਪੁੱਤਰੀ ਮੇਸ਼ਾ ਵਾਸੀਆਨ ਦੋਵ੍ਹੇ ਪਿੰਡ ਚਾਨੀਆਂ ਖ਼ਿਲਾਫ਼ਥਾਣਾ ਸਦਰ ਨਕੋਦਰ ਵਿਖੇ ਧਾਰਾ 306 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਚੌਕੀ ਇੰਚਾਰਜ ਸ਼ੰਕਰ ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਰਣਜੀਤ ਕੌਰ ਉਰਫ ਰੋਜ਼ੀ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਜਾਵੇਗੀ। ਮਾਮਲਾ ਦਰਜ ਹੋਣ ਉਪਰੰਤ ਉਕਤ ਸਾਰੇ ਮੁਲਜ਼ਮ ਘਰੋਂ ਫਰਾਰ ਹੋ ਗਏ ਹਨ, ਜਿਨ੍ਹਾਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸਿਰਫਿਰੇ ਆਸ਼ਿਕ ਦਾ ਸ਼ਰਮਨਾਕ ਕਾਰਾ, ਵਿਆਹ ਲਈ ਮਨ੍ਹਾ ਕਰਨ 'ਤੇ ਥਾਪੀ ਨਾਲ ਪਾੜਿਆ ਵਿਆਹੁਤਾ ਦਾ ਸਿਰ
ਬਾਦਲਾਂ ਨੂੰ ਠਿੱਬੀ ਲਾਉਣ ਲਈ 'ਕੱਟੜ' ਵਿਰੋਧੀਆਂ ਨੂੰ ਦੋਸਤ ਬਣਾਉਣ 'ਚ ਲੱਗੇ ਢੀਂਡਸਾ!
NEXT STORY