ਹੁਸ਼ਿਆਰਪੁਰ (ਅਮਰਿੰਦਰ)— ਬੀਤੇ ਦਿਨੀਂ ਪਿੰਡ ਪਿਆਲਾ ਦੇ ਪਿਆਰ 'ਚ ਅਸਫਲ 26 ਸਾਲਾ ਨੌਜਵਾਨ ਮਨਦੀਪ ਕੁਮਾਰ ਪੁੱਤਰ ਰਾਮਦਾਸ ਨੇ ਖੌਫਨਾਕ ਕਦਮ ਚੁੱਕਦਿਆਂ ਘਰ 'ਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ 'ਚ ਬੀਤੇ ਦਿਨ ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਮ੍ਰਿਤਕ ਦੀ ਪ੍ਰੇਮਿਕਾ ਨੂੰ ਗ੍ਰਿਫਤਾਰ ਕਰ ਲਿਆ। ਸਿਵਲ ਹਸਪਤਾਲ ਵਿਖੇ ਥਾਣਾ ਬੁੱਲ੍ਹੋਵਾਲ ਦੇ ਐੱਸ. ਐੱਚ. ਓ. ਸੁਲੱਖਣ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪੁਲਸ ਨੇ ਮ੍ਰਿਤਕ ਮਨਦੀਪ ਦੇ ਭਰਾ ਸੰਦੀਪ ਕੁਮਾਰ ਦੇ ਬਿਆਨਾਂ 'ਤੇ ਮੁਲਜ਼ਮ ਲੜਕੀ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ 'ਚ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਸੀ। ਬੀਤੇ ਦਿਨ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

ਫੇਸਬੁੱਕ 'ਤੇ ਖੁਲਾਸਾ ਕਰਕੇ ਲਾਇਆ ਸੀ ਫਾਹ
ਦੱਸਣਯੋਗ ਹੈ ਕਿ ਡੇਢ ਸਾਲ ਪਹਿਲਾਂ ਮਨਦੀਪ ਦੀ ਸਿੰਮੀ ਨਾਂ ਦੀ ਲੜਕੀ ਨਾਲ ਫਰੈਂਡਸ਼ਿਪ ਹੋਈ ਸੀ। ਦੋਹਾਂ ਦੀ ਫਰੈਂਡਸ਼ਿਪ ਹੌਲੀ-ਹੌਲੀ ਪਿਆਰ 'ਚ ਬਦਲ ਗਈ। ਕਿਸੇ ਕਾਰਨ ਦੋਹਾਂ 'ਚ ਝਗੜਾ ਹੋ ਗਿਆ ਸੀ ਅਤੇ ਇਹ ਝਗੜਾ ਇੰਨਾ ਵੱਧ ਗਿਆ ਕਿ ਗੁੱਸੇ 'ਚ ਆ ਕੇ ਨੌਜਵਾਨ ਨੇ ਬੀਤੇ ਦਿਨੀਂ ਖੁਦਕੁਸ਼ੀ ਵਰਗਾ ਖੌਫਨਾਕ ਕਦਮ ਚੁੱਕ ਲਿਆ ਸੀ। ਝਗੜਾ ਹੋਣ ਦੇ ਬਾਅਦ ਲੜਕੀ ਦੇ ਰਵੱਈਏ ਤੋਂ ਦੁਖੀ ਹੋ ਕੇ ਮਨਦੀਪ ਨੇ ਆਪਣੀ ਫੇਸਬੁੱਕ 'ਤੇ ਲਿਖਿਆ ਸੀ ਕਿ ਇਸ ਲੜਕੀ ਨੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ, ਮੈਂ ਇਸ ਲੜਕੀ ਕਾਰਨ ਮਰਨ ਲੱਗਾ ਹਾਂ। ਮਨਦੀਪ ਹੇਅਰ ਕਟਿੰਗ ਦਾ ਕੰਮ ਕਰਦਾ ਸੀ।
ਸਾਂਸਦ ਬਣਨ ਮਗਰੋਂ ਸੁਖਬੀਰ ਬਾਦਲ ਨੇ ਫਿਰੋਜ਼ਪੁਰ ਹਲਕੇ ਨੂੰ ਦਿੱਤਾ ਪਹਿਲਾ ਤੋਹਫਾ (ਵੀਡੀਓ)
NEXT STORY