ਮਲੋਟ (ਸ਼ਾਮ ਜੁਨੇਜਾ) : ਮੰਗਲਵਾਰ ਸ਼ਾਮ ਨੂੰ ਦੇਰ ਨਾਲ ਵਾਪਰੀ ਦਰਨਦਾਕ ਘਟਨਾ ਵਿੱਚ ਇਕ ਸਿਰਫਿਰੇ ਆਸ਼ਕ ਨੇ ਮਹਿਲਾ 'ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਕਰਕੇ ਮਹਿਲਾ ਬੁਰੀ ਤਰ੍ਹਾਂ ਝੁਲਸ ਗਈ। ਔਰਤ ਦੀ ਹਾਲਤ ਗੰਭੀਰ ਹੋਣ ਕਰਕੇ ਮਲੋਟ ਸਿਵਲ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : 2001 'ਚ ਪਾਕਿਸਤਾਨ ਤੋਂ ਜਲੰਧਰ ਆਏ ਦੋ ਭਰਾਵਾਂ ਨੂੰ 22 ਸਾਲ ਬਾਅਦ ਮਿਲੀ ਨਾਗਰਿਕਤਾ, ਪੜ੍ਹੋ ਕਿਉਂ
ਜਾਣਕਾਰੀ ਅਨੁਸਾਰ ਮਲੋਟ ਦੇ ਇਕ ਮੁਹੱਲੇ ਵਿੱਚ ਰਹਿਣ ਵਾਲੀ 30 ਸਾਲਾ ਔਰਤ ਤਲਾਕ ਕਰਕੇ ਪੇਕੇ ਰਹਿ ਰਹੀ ਸੀ ਜਿਸ ਦੇ ਦੋ ਬੱਚੇ ਸਨ। ਇਹ ਔਰਤ ਆਪਣੇ ਰੁਜ਼ਗਾਰ ਲਈ ਇਕ ਰੈਡੀਮੇਡ ਕੱਪੜਿਆਂ ਦੀ ਦੁਕਾਨ 'ਤੇ ਕੰਮ ਕਰਦੀ ਸੀ। ਇਸ ਮੁਹੱਲੇ ਦਾ ਹੀ ਰਹਿਣ ਵਾਲਾ ਸਪੇਅਰ ਪਾਰਟਸ ਦੀ ਦੁਕਾਨ 'ਤੇ ਕੰਮ ਕਰਦਾ ਲੜਕਾ ਇਸ ਮਹਿਲਾ ਨਾਲ ਵਿਆਹ ਕਰਾਉਣ ਦਾ ਇਛੁੱਕ ਸੀ ਪਰ ਉਹ ਮਹਿਲਾ ਦੇ ਬੱਚਿਆਂ ਨੂੰ ਨਾਲ ਨਹੀਂ ਰੱਖਣਾ ਚਾਹੁੰਦਾ ਸੀ, ਜਿਸ ਕਰਕੇ ਔਰਚ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ, ਪਰ ਲੜਕਾ ਫਿਰ ਵੀ ਉਸਦਾ ਪਿੱਛਾ ਕਰ ਰਿਹਾ ਸੀ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਨ 'ਤੇ ਨਾਇਬ ਤਹਿਸੀਲਦਾਰ ਸਣੇ 3 ਖ਼ਿਲਾਫ਼ ਪਰਚਾ ਦਰਜ
ਮੰਗਲਵਾਰ ਰਾਤ ਸਾਢੇ 8 ਵਜੇ ਦੇ ਕਰੀਬ ਜਦੋਂ ਇਹ ਮਹਿਲਾ ਆਪਣੇ ਘਰ ਜਾ ਰਹੀ ਤਾਂ ਉਕਤ ਨੌਜਵਾਨ ਨੇ ਇਸ ਉਪਰ ਤੇਜ਼ਾਬ ਸੁੱਟ ਦਿੱਤਾ ਜਿਸ ਨਾਲ ਉਕਤ ਮਹਿਲਾ ਬੁਰੀ ਤਰ੍ਹਾਂ ਝੁਲਸ ਗਈ। ਜਾਂਚ ਕਰ ਰਹੇ ਏ.ਐੱਸ.ਆਈ ਕਰਨੈਲ ਸਿੰਘ ਨੇ ਦੱਸਿਆ ਕਿ ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਫ਼ਰੀਦਕੋਟ ਰੈਫਰ ਕਰ ਦਿੱਤਾ ਹੈ।ਮਲੋਟ ਸਿਟੀ ਪੁਲਸ ਵੱਲੋਂ ਦੋਸ਼ੀ ਦੀ ਭਾਲ ਜਾਰੀ ਹੈ।
2001 'ਚ ਪਾਕਿਸਤਾਨ ਤੋਂ ਜਲੰਧਰ ਆਏ ਦੋ ਭਰਾਵਾਂ ਨੂੰ 22 ਸਾਲ ਬਾਅਦ ਮਿਲੀ ਨਾਗਰਿਕਤਾ, ਪੜ੍ਹੋ ਕਿਉਂ
NEXT STORY