ਲੁਧਿਆਣਾ (ਅਨਿਲ)- ਪੰਜਾਬ 'ਚ ਇਕ ਸਨਸਨੀਖੇਜ਼ ਘਟਨਾ ਵਾਪਰ ਗਈ ਹੈ, ਜਿੱਥੋਂ ਦੇ ਥਾਣਾ ਜੋਧੇਵਾਲ ਦੇ ਅਧੀਨ ਆਉਂਦੇ ਕਾਕੋਵਾਲ ਰੋਡ 'ਤੇ ਬੀ.ਐੱਸ. ਕਲੋਨੀ ਵਿਚ ਇਕ 17 ਸਾਲ ਦੇ ਨਾਬਾਲਗ ਲੜਕੇ ਵੱਲੋਂ ਆਪਣੇ ਹੀ ਘਰ ਵਿਚ ਫਾਹਾ ਲਗਾ ਕੇ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮ੍ਰਿਤਕ ਨੌਜਵਾਨ ਅਰਪਨ ਸ਼ਰਮਾ ਦੇ ਪਿਤਾ ਰੋਹਿਤ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੁੱਕਰਵਾਰ ਨੂੰ ਦੁਪਹਿਰ ਕਰੀਬ 1 ਵਜੇ ਉਸ ਦਾ ਲੜਕਾ ਅਰਪਨ ਸ਼ਰਮਾ ਘਰ ਵਾਪਸ ਆਇਆ, ਜਿਸ ਨੇ ਘਰ ਆਉਂਦੇ ਹੀ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਅੰਦਰੋਂ ਲਾਕ ਲਗਾ ਲਿਆ। ਇਸ ਤੋਂ ਬਾਅਦ ਮ੍ਰਿਤਕ ਅਰਪਨ ਸ਼ਰਮਾ ਦੀ ਮਾਤਾ ਨੇ ਉਸ ਨੂੰ ਖਾਣਾ ਦੇਣ ਲਈ ਦਰਵਾਜ਼ਾ ਖੜਕਾਇਆ, ਪਰ ਅਰਪਨ ਨੇ ਦਰਵਾਜ਼ਾ ਨਹੀਂ ਖੋਲ੍ਹਿਆ।
ਇਹ ਵੀ ਪੜ੍ਹੋ- World Famous ਪੰਜਾਬੀ ਗਾਇਕ ਨੂੰ ਪੁਲਸ ਨੇ ਲਿਆ ਹਿਰਾਸਤ 'ਚ
ਇਸ ਮਗਰੋਂ ਅਰਪਨ ਦੇ ਪਿਤਾ ਰੋਹਿਤ ਸ਼ਰਮਾ ਘਰ ਆਏ ਅਤੇ ਉਸ ਨੇ ਦਰਵਾਜ਼ਾ ਤੋੜ ਕੇ ਜਦੋਂ ਕਮਰੇ ਦੇ ਅੰਦਰ ਦੇਖਿਆ ਤਾਂ ਅਰਪਨ ਸ਼ਰਮਾ ਗਲੇ ਵਿਚ ਫਾਹਾ ਲਗਾ ਕੇ ਲਟਕ ਰਿਹਾ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ। ਥਾਣਾ ਇੰਚਾਰਜ ਨੇ ਦੱਸਿਆ ਕਿ ਇਸ ਮਗਰੋਂ ਪੁਲਸ ਨੇ ਮੌਕੇ 'ਤੇ ਪੁੱਜ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਥਾਣੇ ਵਿਚ ਆਏ ਤੇ ਉਨ੍ਹਾਂ ਮ੍ਰਿਤਕ ਦੇ ਮੋਬਾਈਲ ਫੋਨ 'ਤੇ ਇੱਕ 17 ਸਾਲ ਦੀ ਕੁੜੀ ਦੇ ਨਾਲ ਕੀਤੀ ਚੈਟ ਦਿਖਾਈ, ਜਿਸ ਵਿਚ ਲੜਕੀ ਵੱਲੋਂ ਅਰਪਨ ਸ਼ਰਮਾ ਨੂੰ ਮਰਨ ਦੇ ਲਈ ਮਜ਼ਬੂਰ ਕਰਨ ਸਬੰਧੀ ਕਿਹਾ ਗਿਆ।
ਇਸ ਤੋਂ ਬਾਅਦ ਪੁਲਸ ਨੇ ਉਕਤ ਮਾਮਲੇ 'ਚ ਤੁਰੰਤ ਕਾਰਵਾਈ ਕਰਦੇ ਹੋਏ ਕਾਕੋਵਾਲ ਰੋਡ ਦੀ ਰਹਿਣ ਵਾਲੀ ਕੁੜੀ ਦੇ ਖਿਲਾਫ਼ ਖੁਦਕਸ਼ੀ ਕਰਨ ਦੇ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਉਕਤ ਮਾਮਲੇ ਵਿਚ ਹੁਣ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਪੁਲਸ ਨੇ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਮਾਮਲੇ ਦੀ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਲਈ ਚੁੱਕਿਆ ਅਹਿਮ ਕਦਮ ; ਐਕਸ ਗ੍ਰੇਸ਼ੀਆ ਰਾਸ਼ੀ ਕੀਤੀ Double
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਲਈ ਚੁੱਕਿਆ ਅਹਿਮ ਕਦਮ ; ਐਕਸ ਗ੍ਰੇਸ਼ੀਆ ਰਾਸ਼ੀ ਕੀਤੀ Double
NEXT STORY