ਚੰਡੀਗੜ੍ਹ (ਮੀਤ, ਮਨਮੋਹਨ) : ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਵਲੋਂ ਸੋਮਵਾਰ ਨੂੰ ਚੰਡੀਗੜ੍ਹ ਤੋਂ 5 ਨਸ਼ਾ ਛੁਡਾਊ ਜਾਗਰੂਕ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਨ੍ਹਾਂ ਵੈਨਾਂ 'ਚ ਮੁੱਖ ਮੰਤਰੀ ਦੇ ਮੈਸਜ, ਆਡੀਓ ਤੇ ਵੀਡੀਓ ਮਾਧਿਅਮ ਰਾਹੀਂ ਲੋਕਾਂ ਨੂੰ ਸੁਣਾਏ ਜਾਣਗੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਕਿਸ ਤਰੀਕੇ ਨਾਲ ਨਸ਼ਿਆਂ ਤੋਂ ਦੂਰ ਰਹਿਣਾ ਹੈ।
ਇਹ ਵੈਨਾਂ ਪੂਰੇ ਪੰਜਾਬ 'ਚ ਜਾਣਗੀਆਂ, ਜਿਸ ਲਈ 5 ਕਲੱਸਟਰ ਤਿਆਰ ਕੀਤੇ ਗਏ ਹਨ ਅਤੇ ਇਹ ਮਹੀਨੇ 'ਚ 4,000 ਕਿਲੋਮੀਟਰ ਦਾ ਸਫਰ ਇਨ੍ਹਾਂ ਵੈਨਾਂ ਵਲੋਂ ਤੈਅ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਿੰਜਾਂ 'ਤੇ ਕਿਸੇ ਵੀ ਤਰੀਕੇ ਦੀ ਰੋਕ ਨਹੀਂ ਲਾਈ ਗਈ, ਹਾਲਾਂਕਿ ਕਈ ਥਾਵਾਂ 'ਤੇ ਜਦੋਂ ਨੈਗੇਟਿਵ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਤਾਂ ਉਸ ਵੇਲੇ ਕਈ ਜ਼ਿਲਿਆਂ 'ਚ ਇਸ ਦੀ ਪਾਬੰਦੀ ਲਾਈ ਗਈ ਸੀ ਪਰ ਹੁਣ ਵਾਪਸ ਲੈ ਲਈ ਗਈ ਹੈ।
ਪੇਂਡੂ ਡਾਕਟਰਾਂ ਨੇ ਪੁਲਸ ਮੁਖੀ ਅਤੇ ਐੱਸ. ਐੱਮ. ਓ. ਨੂੰ ਦਿੱਤਾ ਮੰਗ-ਪੱਤਰ
NEXT STORY