ਸ਼੍ਰੀ ਖੁਰਾਲਗੜ੍ਹ ਸਾਹਿਬ (ਅਮਰੀਕ)- ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਜਾਣ ਵਾਲੀ ਸੰਗਤ ਨਾਲ ਭਰੀ ਬੱਸ ਦੀਆਂ ਬਰੇਕਾਂ ਫੇਲ੍ਹ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 3 ਵਿਅਕਤੀ ਜਖ਼ਮੀ ਹੋ ਗਏ ਅਤੇ ਇਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪ੍ਰਾਈਵੇਟ ਸਕੂਲ ਦੀ ਬੱਸ ਵਿੱਚ ਸਮਰਾਲਾ ਤੋਂ ਸੰਗਤ ਚਰਨਛੋਹ ਗੰਗਾ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀ ਸੀ। ਜਦੋਂ ਉਕਤ ਬੱਸ ਖੁਰਾਲਗੜ੍ਹ ਸਾਹਿਬ ਤੋਂ ਚਰਨਛੋਹ ਗੰਗਾ ਨੂੰ ਜਾਣ ਲੱਗੀ ਤਾਂ ਇਕਦਮ ਉਤਰਾਈ ਹੋਣ ਕਾਰਨ ਬੱਸ ਦੀ ਬਰੇਕ ਫੇਲ੍ਹ ਹੋਣ ਕਰਕੇ ਟਾਹੇ ਨਾਲ ਟਕਰਾਉਣ ਨਾਲ 1 ਔਰਤ ਦੀ ਮੌਤ ਅਤੇ 3 ਵਿਅਕਤੀ ਜਖ਼ਮੀ ਹੋ ਗਏ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਸਕੂਲੀ ਬੱਚਿਆਂ ਲਈ ਵੱਡਾ ਫ਼ੈਸਲਾ, ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਮ੍ਰਿਤਕ ਦੀ ਪਛਾਣ ਕਿਰਨ ਵਾਲਾ ਪਤਨੀ ਪ੍ਰੀਤਮ ਸਿੰਘ ਉਮਰ 60 ਸਾਲ ਪਿੰਡ ਮਾਛੀਵਾੜਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਹਾਦਸੇ ਉਪਰੰਤ ਚੌਂਕੀ ਬਿਨੇਵਾਲ ਤੋਂ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਮ੍ਰਿਤਕ ਨੂੰ ਪੋਸਟਮਾਰਟਮ ਲਈ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਖੇਡਦੇ-ਖੇਡਦੇ ਮਾਸੂਮ ਦੀ ਚਲੀ ਗਈ ਜਾਨ, ਪਲਾਂ 'ਚ ਉਜੜਿਆ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਤਲ ਕਰਕੇ ਸੁੱਟੀ ਗਈ ਔਰਤ ਦੀ ਲਾਸ਼, ਪੁਲਸ ਨੇ ਤੇਜ਼ ਕੀਤੀ ਜਾਂਚ
NEXT STORY