ਜਲੰਧਰ : ਪਹਿਲਾਂ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਪੰਜਾਬੀਆਂ ਦਾ ਲੱਕ ਤੋੜ ਦਿੱਤਾ ਅਤੇ ਹੁਣ ਨਾਸ਼ਤੇ ਦੇ ਨਾਂ 'ਤੇ ਰੋਜ਼ਾਨਾ 30 ਲੱਖ ਰੁਪਏ ਦਾ ਬੋਝ ਪੰਜਾਬੀਆਂ 'ਤੇ ਪਵੇਗਾ ਕਿਉਂਕਿ ਬ੍ਰੈੱਡ ਨਿਰਮਾਤਾ ਨਿਜੀ ਕੰਪਨੀਆਂ ਨੇ ਬ੍ਰੈੱਡ ਦੀਆਂ ਕੀਮਤਾਂ 'ਚ 5 ਰੁਪਏ ਪ੍ਰਤੀ ਪੈਕਟ ਦਾ ਵਾਧਾ ਕਰ ਦਿੱਤਾ ਹੈ। ਸੂਬੇ 'ਚ ਬ੍ਰਾਨ, ਕਿੱਟੀ, ਸੁਪਰ, ਬ੍ਰਿਟਾਨੀਆ ਅਤੇ ਕ੍ਰਿਮਿਕਾ ਸਮੇਤ ਵੱਖ-ਵੱਖ ਕੰਪਨੀਆਂ ਦੀ ਬ੍ਰੈੱਡ ਦੀ 6.5 ਲੱਖ ਰੁਪਏ ਦੀ ਰੋਜ਼ਾਨਾ ਵਿਕਰੀ ਹੁੰਦੀ ਹੈ। ਇਸ ਹਿਸਾਬ ਨਾਲ ਪੰਜਾਬੀਆਂ 'ਤੇ ਬ੍ਰੇਕਫਾਸਟ ਦੇ ਨਾਂ 'ਤੇ 30 ਲੱਖ ਦਾ ਵਾਧੂ ਬੋਝ ਪਵੇਗਾ।
200 ਗ੍ਰਾਮ ਤੋਂ 700 ਗ੍ਰਾਮ ਤੱਕ ਦੀ ਬ੍ਰੈੱਡ ਦੀਆਂ ਕੀਮਤਾਂ 5 ਰੁਪਏ ਪ੍ਰਤੀ ਪੈਕਟ ਵਧਾ ਦਿੱਤੀਆਂ ਹਨ। ਫਿਊਲ ਅਤੇ ਮੈਦੇ ਦੀਆਂ ਕੀਮਤਾਂ 'ਚ ਹੋਏ ਵਾਧੇ ਨੂੰ ਜੋੜ ਦਿੱਤਾ ਜਾਵੇ ਤਾਂ ਇਹ ਕੀਮਤਾਂ ਸਿਰਫ 5 ਫੀਸਦੀ ਤੱਕ ਹੀ ਬਣਦੀਆਂ ਹਨ। ਜੇਕਰ ਸਿਰਫ 200 ਗ੍ਰਾਮ ਵਾਲੀ ਬ੍ਰੈੱਡ ਦੀ ਗੱਲ ਕਰੀਏ ਤਾਂ ਕੀਮਤਾਂ 'ਚ 50 ਫੀਸਦੀ ਤੱਕ ਦਾ ਵਾਧਾ ਹੋਇਆ। ਇਸ ਦੀਆਂ ਕੀਮਤਾਂ 10 ਤੋਂ ਵਧਾ ਕੇ 15 ਰੁਪਏ ਕਰ ਦਿੱਤੀਆਂ ਹਨ। ਇਸ ਦੇ ਹਿਸਾਬ ਨਾਲ 400,60 ਗ੍ਰਾਮ ਅਤੇ 700 ਗ੍ਰਾਮ ਵਾਲੀ ਬ੍ਰੈੱਡ ਦੀ ਕੀਮਤ 'ਚ ਵੀ ਪ੍ਰਤੀ ਪੈਕਟ 5 ਰੁਪਏ ਤੱਕ ਦਾ ਹੀ ਵਾਧਾ ਕੀਤਾ ਗਿਆ। ਬ੍ਰੈੱਡ ਦੀਆਂ ਕੀਮਤਾਂ 'ਚ ਵਾਧੇ ਪਿੱਛੇ ਬ੍ਰੈੱਡ ਨਿਰਮਾਤਾ ਕੱਚੇ ਮਾਲ 'ਚ ਤੇਜ਼ੀ ਨੂੰ ਕਾਰਨ ਦੱਸ ਰਹੇ ਹਨ।
ਡਾ. ਗਾਂਧੀ ਤੇ ਛੋਟੇਪੁਰ ਨੇ 'ਆਪ' ਦੀ ਏਕਤਾ ਦੇ ਢੰਗ-ਤਰੀਕਿਆਂ 'ਤੇ ਉਠਾਏ ਸਵਾਲ
NEXT STORY