ਖਰੜ (ਰਣਬੀਰ) : ਥਾਣਾ ਸਿਟੀ ਪੁਲਸ ਨੇ ਸਥਾਨਕ ਪ੍ਰਿੰਸ ਇਨਕਲੇਵ ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਖੁਦਕਸ਼ੀ ਲਈ ਮਜਬੂਰ ਕਰਨ ਦੇ ਦੋਸ਼ 'ਚ ਮ੍ਰਿਤਕ ਦੀ ਸਾਬਕਾ ਪ੍ਰੇਮਿਕਾ ਆਸ਼ੂ, ਪਰਮਜੀਤ ਸਿੰਘ ਉਰਫ਼ ਪੰਮਾ (ਦੋਵੇਂ ਵਾਸੀ ਸੰਗਰੂਰ), ਬਲਜਿੰਦਰ ਸਿੰਘ ਵਾਸੀ ਸੋਹਾਣਾ ਮੋਹਾਲੀ ਤੇ ਇਕ ਹੋਰ ਅਣਪਛਾਤੇ ਸਮੇਤ ਕੁਲ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪ੍ਰੇਮਿਕਾ ਨੇ ਵਿਆਹ ਕਰਨ ਤੋਂ ਕੀਤਾ ਇਨਕਾਰ ਤਾਂ ਪ੍ਰੇਮੀ ਨੇ ਕਰ 'ਤਾ ਵੱਡਾ ਕਾਂਡ, ਪੜ੍ਹੋ ਪੂਰਾ ਮਾਮਲਾ
ਇਸ ਸਬੰਧੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਚੋਵਾਸ ਦੇ ਵਸਨੀਕ ਬਿੱਲੂ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਲੜਕਾ ਕੁਲਵਿੰਦਰ ਸਿੰਘ ਉਰਫ਼ ਕਰਮਵੀਰ ਸਿੰਘ (21) ਟ੍ਰਾਈਸਿਟੀ 'ਚ ਡਰਾਈਵਰ ਵਜੋਂ ਕੰਮ ਕਰਦਿਆਂ ਖਰੜ ਸਥਿਤ ਉਪਰੋਕਤ ਰਿਹਾਇਸ਼ੀ ਅਪਾਰਟਮੈਂਟ ਵਿੱਚ ਆਪਣੀ ਪ੍ਰੇਮਿਕਾ ਸ਼ਿਲਪੀ, ਜੋ ਜਹਾਂਗੀਰਪੁਰੀ ਦਿੱਲੀ ਨਾਲ ਸਬੰਧਤ ਹੈ, ਨਾਲ ਲਿਵ ਇਨ ਰਿਲੇਸ਼ਨ 'ਚ ਰਹਿ ਰਿਹਾ ਸੀ। 26 ਅਗਸਤ ਨੂੰ ਸ਼ਿਲਪੀ ਨੇ ਫ਼ੋਨ ਕਰਕੇ ਦੱਸਿਆ ਕਿ ਕੁਲਵਿੰਦਰ ਸਿੰਘ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਮੌਕੇ ’ਤੇ ਕੋਈ ਸੁਸਾਈਡ ਨੋਟ ਨਾ ਮਿਲਣ ’ਤੇ ਪੁਲਸ ਨੇ ਧਾਰਾ-174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਇਹ ਵੀ ਪੜ੍ਹੋ : ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਪਹੁੰਚੇ ਮਨਪ੍ਰੀਤ ਬਾਦਲ, ਵਿਜੀਲੈਂਸ ਜਾਂਚ ਦਾ ਕਰ ਰਹੇ ਨੇ ਸਾਹਮਣਾ
ਮ੍ਰਿਤਕ ਦੇ ਪਿਤਾ ਦਾ ਦੋਸ਼, ਮੁਲਜ਼ਮ ਮੋਬਾਇਲ ਵੀ ਲੈ ਗਏ ਨਾਲ
ਮ੍ਰਿਤਕ ਦੇ ਪਿਤਾ ਅਨੁਸਾਰ ਬਾਅਦ ਵਿੱਚ ਪਤਾ ਲੱਗਾ ਕਿ ਪਹਿਲਾਂ ਆਸ਼ੂ ਨਾਂ ਦੀ ਲੜਕੀ ਉਸ ਦੇ ਲੜਕੇ ਕੁਲਵਿੰਦਰ ਸਿੰਘ ਨਾਲ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਸੀ। ਬ੍ਰੇਕਅਪ ਤੋਂ ਬਾਅਦ ਕੁਲਵਿੰਦਰ ਸਿੰਘ ਸ਼ਿਲਪੀ ਨਾਲ ਰਹਿਣ ਲੱਗ ਪਿਆ। ਇਸ ਕਾਰਨ ਆਸ਼ੂ ਦੀ ਕੁਲਵਿੰਦਰ ਨਾਲ ਰੰਜਿਸ਼ ਰਹਿਣ ਲੱਗ ਪਈ। ਰੰਜਿਸ਼ ਕਾਰਨ ਆਸ਼ੂ ਉਕਤ ਮੁਲਜ਼ਮਾਂ ਨਾਲ ਕੁਲਵਿੰਦਰ ਦੇ ਘਰ ਗਈ ਅਤੇ ਇਨ੍ਹਾਂ ਵਿਅਕਤੀਆਂ ਨੇ ਕੁਲਵਿੰਦਰ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਮੋਬਾਇਲ ਤੋਂ ਵੀਡੀਓ ਵੀ ਬਣਾਈ। ਇਸ ਤੋਂ ਬਾਅਦ ਮੁਲਜ਼ਮ ਮੋਬਾਇਲ ਵੀ ਆਪਣੇ ਨਾਲ ਲੈ ਗਏ। ਇਸ ਘਟਨਾ ਤੋਂ ਦੁਖੀ ਹੋ ਕੇ ਕੁਲਵਿੰਦਰ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਥਾਣਾ ਸਿਟੀ ਪੁਲਸ ਨੇ ਬਿੱਲੂ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਉਪਰੋਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਪਹੁੰਚੇ ਮਨਪ੍ਰੀਤ ਬਾਦਲ, ਵਿਜੀਲੈਂਸ ਜਾਂਚ ਦਾ ਕਰ ਰਹੇ ਨੇ ਸਾਹਮਣਾ
NEXT STORY