ਲੁਧਿਆਣਾ/ਸੰਗਰੂਰ (ਕਾਲੀਆ, ਰੋਜ਼ੀ) : ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਵਿਰੋਧ 'ਚ ’ਆਲ ਇੰਡੀਆ ਬਰਿੱਕ ਐਂਡ ਟਾਇਲ ਮੈਨੁਫੈਕਚਰਜ਼ ਫੈਡਰੇਸ਼ਨ’ ਵੱਲੋਂ ਬੰਦ ਦੇ ਸੱਦੇ ’ਤੇ ਦੇਸ਼ ਭਰ ਦੇ ਭੱਠੇ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ। ਇਸ ਅੰਦੋਲਨ ਦੇ ਦੂਸਰੇ ਪੜਾਅ ਦਾ ਐਲਾਨ ਕਰਦਿਆਂ ਭੱਠਾ ਅਤੇ ਟਾਇਲ ਐਸੋਸੀਏਸ਼ਨ ਦੇ ਰਾਸ਼ਟਰੀ ਮਹਾਮੰਤਰੀ ਓਮਵੀਰ ਨੇ ਦੇਸ਼ ਭਰ 'ਚ 12 ਸਤੰਬਰ ਤੋਂ 17 ਸਤੰਬਰ ਤੱਕ ਇੱਟਾਂ ਦੀ ਵਿਕਰੀ ਬੰਦ ਕਰਨ ਦੀ ਅਪੀਲ ਕੀਤੀ ਹੈ। ਲਾਲ ਇੱਟਾਂ ਦੀ ਵਿਕਰੀ 'ਤੇ ਜੀ. ਐੱਸ. ਟੀ. ਦਰਾਂ 'ਚ ਬੇਤਹਾਸ਼ਾ ਵਾਧਾ, ਕੋਲੇ ਦੇ ਮੁੱਲ 'ਚ ਲਗਾਤਾਰ ਵਾਧੇ ਦੇ ਕਾਰਨ ਭੱਠਾ ਮਾਲਕਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ਨੂੰ ਲੈ ਕੇ DGP ਦਾ ਵੱਡਾ ਬਿਆਨ, 'ਗੋਲਡੀ ਬਰਾੜ ਨੂੰ ਜਲਦ ਗ੍ਰਿਫ਼ਤਾਰ ਕਰ ਪੰਜਾਬ ਲਿਆਵਾਂਗੇ'
ਇਸੇ ਅਪੀਲ ਦੇ ਤਹਿਤ ਇਸ ਅੰਦੋਲਨ ਨੂੰ ਜਿੱਥੇ ਦੂਜੇ ਸੂਬਿਆਂ ’ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉੱਥੇ ਹੀ ਪੰਜਾਬ ਭੱਠਾ ਮਾਲਕ ਐਸੋਸੀਏਸ਼ਨ ਨੇ ਵੀ ਇਸ ਦਾ ਪੁਰਜ਼ੋਰ ਸਮਰਥਨ ਕੀਤਾ ਹੈ। ਪੰਜਾਬ ਐਸੋਸੀਏਸ਼ਨ ਦੇ ਐਕਸ਼ਨ ਕਮੇਟੀ ਦੇ ਚੇਅਰਮੈਨ ਹਰਵਿੰਦਰ ਸਿੰਘ ਸੇਖੋਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਕਿਹਾ ਕਿ 6 ਦਿਨਾਂ ਦੀ ਇਸ ਸੇਲ-ਸਪਲਾਈ ਦੀ ਹੜਤਾਲ ਨੂੰ ਪੂਰਨ ਤੌਰ ’ਤੇ ਕਾਇਮ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਯਾਤਰੀਆਂ ਦੀ ਗਿਣਤੀ ਹੋਈ ਦੁੱਗਣੀ, ਜਾਣੋ ਕੀ ਬੋਲੇ CEO
ਉਨ੍ਹਾਂ ਨੇ ਦੱਸਿਆ ਕਿ ਜੇਕਰ ਇੱਟਾਂ 'ਤੇ ਜੀ. ਐੱਸ. ਟੀ. ਦੀਆਂ ਦਰਾਂ ’ਚ ਕਟੌਤੀ ਨਾ ਕੀਤੀ ਗਈ ਅਤੇ ਭੱਠਿਆਂ ਅਤੇ ਕੋਲਾ ਸਪਲਾਈ ਦਾ ਠੋਸ ਪ੍ਰਬੰਧ ਨਾ ਕੀਤਾ ਗਿਆ ਤਾਂ ਤੀਜੇ ਪੜਾਅ 'ਚ ਇੱਟਾਂ ਦੀ ਵਿਕਰੀ ਵੀ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਕੰਮ ਕੁੱਝ ਦਿਨਾਂ ਲਈ ਰੋਕ ਕੇ ਇਸ ਹੜਤਾਲ ਦੌਰਾਨ ਭੱਠਾ ਮਾਲਕਾਂ ਦਾ ਸਾਥ ਦੇਣ ਤਾਂ ਜੋ ਜਨਤਾ 'ਤੇ ਆਰਥਿਕ ਬੋਝ ਘੱਟ ਕੀਤਾ ਜਾ ਸਕੇ। ਆਉਣ ਵਾਲੇ ਦਿਨਾਂ 'ਚ ਵਿਕਾਸ ਅਤੇ ਉਸਾਰੀ ਦੇ ਕੰਮ ਰੁਕਣ ਲਈ ਅਤੇ ਜਨਤਾ ਨੂੰ ਪੇਸ਼ ਆਉਣ ਵਾਲੀ ਮੁਸ਼ਕਲ ਲਈ ਸੇਖੋਂ ਨੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਰਕਾਰੀ ਸਕੂਲਾਂ 'ਚ ਲਾਗੂ ਵਜ਼ੀਫ਼ਾ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਕਰਾਇਆ ਜਾਵੇਗਾ ਵਿਸ਼ੇਸ਼ ਲੈਕਚਰ
NEXT STORY