ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਬ੍ਰੋਸਟਲ ਜੇਲ ’ਚ ਵੀਰਵਾਰ ਸ਼ਾਮ 4.30 ਵਜੇ ਦੇ ਲਗਭਗ ਆਸਮਾਨੀ ਬਿਜਲੀ ਡਿੱਗਣ ਕਾਰਨ ਦੋ ਹਵਾਲਾਤੀਆਂ ਦੀ ਮੌਤ ਹੋ ਗਈ ਜਦਕਿ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਬ੍ਰੋਸਟਲ ਜੇਲ ਦੀ ਬੈਰਕ ਨੰ. 1 ਅਤੇ 2 ਦੇ ਵਿਚ ਸਥਾਪਤ ਮੰਦਰ ਵਿਚ ਕੁਝ ਹਵਾਲਾਤੀ ਭਜਨ ਗਾ ਰਹੇ ਸਨ ਕਿ ਇਸ ਦੌਰਾਨ ਅਚਾਨਕ ਉਨ੍ਹਾਂ ’ਤੇ ਆਸਮਾਨੀ ਬਿਜਲੀ ਆ ਡਿੱਗੀ।
ਬਿੱਜਲੀ ਡਿੱਗਣ ਕਾਰਨ 4 ਹਵਾਲਾਤੀ ਬੁਰੀ ਤਰ੍ਹਾਂ ਝੁਲਸ ਕੇ ਬੋਹੋਸ਼ ਹੋ ਗਏ। ਜੇਲ ਵਿਚ ਬਿਜਲੀ ਡਿੱਗਣ ਦੀ ਘਟਨਾ ਕਾਰਨ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਅਤੇ ਜੇਲ ਅਧਿਕਾਰੀਆਂ ਨੇ ਹਵਾਲਾਤੀਆਂ ਨੂੰ ਤੁਰੰਤ ਜੇਲ ਹਸਪਤਾਲ ਲਿਆਂਦਾ, ਜਿੱਥੇ ਡਾਕਟਰ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਤੁਰੰਤ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਖਬਰ ਲਿਖੇ ਜਾਣ ਤੱਕ 2 ਹਵਾਲਾਤੀਆਂ ਦੀ ਮੌਤ ਹੋ ਚੁੱਕੀ ਸੀ ਜਦਕਿ ਦੇ ਜ਼ੇਰੇ ਇਲਾਜ ਸਨ।
ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ: ਸ਼ੱਕ ਦੇ ਆਧਾਰ ’ਤੇ ਕੀਤਾ ਸੀ ਪਤਨੀ ਦਾ ਕਤਲ
NEXT STORY