ਜਲਾਲਾਬਾਦ (ਸੇਤੀਆ) - ਬੀ. ਐੱਸ. ਐੱਫ. ਦੀ 169 ਬਟਾਲੀਅਨ ਅਤੇ ਸੀ. ਆਈ. ਸਟਾਫ ਫਾਜ਼ਿਲਕਾ ਨੇ ਸਰਚ ਅਭਿਆਨ ਦੇ ਤਹਿਤ ਬੀ. ਓ. ਪੀ. ਜੀ.ਜੀ-1 ਕੋਲੋ 2 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 10 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਐੱਸ.ਐੱਸ.ਪੀ. ਦੀਪਕ ਹਿਲੋਰੀ ਨੇ ਦੱਸਿਆ ਕਿ ਭੁਪਿੰਦਰ ਸਿੰਘ ਪੀ.ਪੀ.ਐੱਸ. ਉੱਪ ਕਪਤਾਨ ਫਾਜ਼ਿਲਕਾ, ਸੀ.ਆਈ.ਏ. ਇੰਸਪੈਕਟਰ ਰਛਪਾਲ ਸਿੰਘ ਅਤੇ ਬੀ.ਐੱਸ.ਐੱਫ. ਦੇ 169 ਬਟਾਲੀਅਨ ਦੇ ਕਮਾਂਡੈਂਟ ਕਮਲਜੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸਰਚ ਅਭਿਆਨ ਚਲਾਇਆ ਹੋਇਆ ਸੀ। ਇਸ ਅਭਿਆਨ ਦੌਰਾਨ ਉਨ੍ਹਾਂ ਨੇ ਬੀ.ਓ.ਪੀ. ਜੀਜੀ-1 ਗੁਲਾਬੇ ਵਾਲੀ ਭੈਣੀ ਕੰਡਿਆਲੀ ਤਾਰ ਤੋਂ ਪਾਰ ਖੰਬੇ ਹੇਠਾਂ ਜ਼ਮੀਨ 'ਚ ਦੱਬੀ 4 ਪੈਕੇਟ ਹੈਰੋਇਨ ਬਰਾਮਦ ਕੀਤੀ, ਜਿਸਦਾ ਦਾ ਭਾਰ 2 ਕਿਲੋਗ੍ਰਾਮ ਹੈ।
ਹਿੰਦ-ਪਾਕਿ ਸਰਹੱਦ 'ਤੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਪਾਕਿਸਤਾਨੀ ਗੁਬਾਰਾ ਸੁਟਿਆ
NEXT STORY