ਫਾਜ਼ਿਲਕਾ (ਸੁਖਵਿੰਦਰ ਥਿੰਦ) : ਸੰਘਣੀ ਧੁੰਦ ਕਾਰਨ ਅੱਜ ਸਵੇਰੇ ਜਦੋਂ ਭਾਰਤ ਦੀ ਬੀਐੱਸਐੱਫ ਫਾਜ਼ਿਲਕਾ ਦੀ 66 ਬਟਾਲੀਅਨ ਦੇ ਜਵਾਨਾਂ ਵੱਲੋਂ ਤਾਰਬੰਦੀ ਤੋਂ ਪਾਰ ਭਾਰਤ ਵਾਲੇ ਪਾਸੇ ਆਪਣਾ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਸੀ ਤਾਂ ਧੁੰਦ ਜ਼ਿਆਦਾ ਹੋਣ ਕਾਰਨ ਭਾਰਤੀ ਜਵਾਨ ਆਪਣਾ ਰਸਤਾ ਭਟਕ ਗਿਆ ਤੇ ਗ਼ਲਤੀ ਨਾਲ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਜਿਵੇਂ ਹੀ ਭਾਰਤੀ ਜਵਾਨ ਨੇ ਪਾਕਿਸਤਾਨ 'ਚ ਐਂਟਰੀ ਕੀਤੀ ਤਾਂ ਪਾਕਿ ਰੇਂਜਰਜ਼ ਨੇ ਭਾਰਤੀ ਜਵਾਨ ਨੂੰ ਕਾਬੂ ਕਰ ਲਿਆ। ਦੱਸ ਦੇਈਏ ਕਿ ਇਸ ਘਟਨਾ ਦਾ ਜਿਵੇਂ ਹੀ ਭਾਰਤੀ ਜਵਾਨਾਂ ਨੂੰ ਪਤਾ ਲੱਗਾ ਤਾਂ ਬੀਐੱਸਐੱਫ ਤੇ ਪਾਕਿਸਤਾਨ ਦੇ ਅਫ਼ਸਰਾਂ ਵੱਲੋਂ ਆਪਸੀ ਤਾਲਮੇਲ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਭਾਰਤੀ ਜਵਾਨ ਨੂੰ ਛੱਡਣ ਦਾ ਫ਼ੈਸਲਾ ਕਰ ਲਿਆ ਤੇ ਕੁਝ ਸਮੇਂ ਬਾਅਦ ਛੱਡ ਦਿੱਤਾ।
ਇਹ ਵੀ ਪੜ੍ਹੋ : ਸਾਂਝੀ ਕੰਧ ਦੇ ਝਗੜੇ ਨੇ ਖ਼ਤਮ ਕੀਤੀ ਜ਼ਿੰਦਗੀ, 10,000 ਪਿੱਛੇ ਬਜ਼ੁਰਗ ਨੂੰ ਗੰਡਾਸਾ ਮਾਰ ਉਤਾਰਿਆ ਮੌਤ ਦੇ ਘਾਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਵੱਡੀ ਖ਼ਬਰ : ਜਲੰਧਰ ’ਚੋਂ ਸ਼ੱਕੀ ਹਾਲਾਤ ’ਚ 3 ਕੁੜੀਆਂ ਗਾਇਬ, ਫੈਲੀ ਸਨਸਨੀ
NEXT STORY