ਫਿਰੋਜ਼ਪੁਰ (ਮਲਹੋਤਰਾ) : ਇੱਥੇ ਬੀ. ਐੱਸ. ਐੱਫ. ਨੇ ਰੂਟੀਨ ਤਲਾਸ਼ੀ ਮੁਹਿੰਮ ਦੌਰਾਨ ਅੰਤਰ ਰਾਸ਼ਟਰੀ ਹਿੰਦ-ਪਾਕਿ ਸਰਹੱਦ ਨੇੜਿਓਂ 1.58 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ। ਬੀ. ਐੱਸ. ਐੱਫ. ਦੀ ਜੋਗਿੰਦਰ ਚੈਕਪੋਸਟ 'ਤੇ ਤਾਇਨਾਤ 158 ਬਟਾਲੀਅਨ ਦੇ ਕੰਪਨੀ ਕਮਾਂਡਰ ਅਸ਼ੋਕ ਕੁਮਾਰ ਨੇ ਪੁਲਸ ਨੂੰ ਸ਼ਿਕਾਇਤ ਭੇਜ ਦੱਸਿਆ ਕਿ ਵੀਰਵਾਰ ਨੂੰ ਜਵਾਨਾਂ ਵੱਲੋਂ ਸਰਹੱਦ ਦੇ ਕੋਲ ਰੂਟੀਨ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਕੰਡਿਆਲੀ ਤਾਰ ਪਾਰ ਇੱਕ ਪੈਕਟ ਪਿਆ ਨਜ਼ਰ ਆਇਆ।
ਜਵਾਨਾਂ ਵੱਲੋਂ ਪੈਕਟ ਨੂੰ ਕਬਜ਼ੇ ਵਿਚ ਲੈ ਕੇ ਖੋਲ੍ਹਿਆ ਗਿਆ ਤਾਂ ਇਸ ਵਿਚੋਂ 316 ਗ੍ਰਾਮ ਹੈਰੋਇਨ ਮਿਲੀ। ਇਸ ਦੀ ਕੀਮਤ ਕਰੀਬ 1.58 ਕਰੋੜ ਰੁਪਏ ਹੈ। ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਇਸ ਬਰਾਮਦਗੀ ਦੇ ਸਬੰਧ ਵਿਚ ਅਣਪਛਾਤੇ ਦੋਸ਼ੀਆਂ ਦੇ ਖ਼ਿਲਾਫ਼ ਥਾਣਾ ਲੱਖੋਕੇ ਬਹਿਰਾਮ 'ਚ ਪਰਚਾ ਦਰਜ ਕਰ ਲਿਆ ਗਿਆ ਹੈ।
ਵੱਡੀ ਖਬਰ: ਅੰਮ੍ਰਿਤਸਰ 'ਚ 103 ਪੈਕਟਾਂ 'ਚ ਭਰੀ 51 ਕਿਲੋਗ੍ਰਾਮ ਹੈਰੋਇਨ ਬਰਾਮਦ
NEXT STORY