ਬਠਿੰਡਾ (ਪਰਮਿੰਦਰ)-ਨਰਮਾ ਪੱਟੀ ਵਿਚ ਇਕ ਵਾਰ ਫਿਰ ਤੋਂ ਗੁਜਰਾਤੀ ਬੀ. ਟੀ. ਕਾਟਨ ਬੀਜਾਂ ਦਾ ਸਾਇਆ ਮੰਡਰਾਉਣ ਲੱਗਾ ਹੈ। ਗੁਜਰਾਤ ਦੀਆਂ ਵੱਖ-ਵੱਖ ਬੀਜ ਕੰਪਨੀਆਂ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਭਰਮਾਉਣ ਲੱਗੀਆਂ ਹਨ। ਕਿਸਾਨ ਵੀ ਗੁਜਰਾਤ ਦੀਆਂ ਉਕਤ ਕੰਪਨੀਆਂ ਦੇ ਝਾਂਸੇ ਵਿਚ ਆ ਕੇ ਗੁਜਰਾਤ ਤੋਂ ਬੀਜ ਖਰੀਦ ਕੇ ਲਿਆਉਣ ਲੱਗੇ ਹਨ। ਉਕਤ ਖੁਲਾਸਾ ਖੇਤੀ ਵਿਭਾਗ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੇ ਦੌਰਾਨ ਹੋਇਆ ਹੈ। ਜ਼ਿਲਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਗੁਜਰਾਤੀ ਬੀ. ਟੀ. ਕਾਟਨ ਬੀਜਾਂ ਨੂੰ ਰੋਕਣ ਲਈ ਕਮਰ ਕੱਸੀ ਹੋਈ ਹੈ। ਇਸ ਸਬੰਧ ਵਿਚ ਜਿਥੇ ਸਖਤੀ ਵਰਤੀ ਜਾ ਰਹੀ ਹੈ ਉਥੇ ਹੀ ਕਿਸਾਨਾਂ ਨੂੰ ਗੁਜਰਾਤੀ ਬੀਜਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।
ਚਿੱਟੀ ਮੱਖੀ ਦਾ ਡਰ ਵਿਖਾ ਕੇ ਭਰਮਾ ਰਹੀਆਂ ਕੰਪਨੀਆਂ
2015 ਦੌਰਾਨ ਕਪਾਹ ਦੀ ਫਸਲ ’ਤੇ ਚਿੱਟੀ ਮੱਖੀ ਦਾ ਵੱਡਾ ਹਮਲਾ ਹੋਇਆ ਸੀ, ਜਿਸ ਵਿਚ ਕਿਸਾਨਾਂ ਨੂੰ ਭਾਰੀ ਨੁਕਸਾਨ ਚੁੱਕਣਾ ਪਿਆ ਸੀ। ਉਕਤ ਹਮਲੇ ਦੇ ਬਾਅਦ ਅਗਲੇ 2 ਸਾਲਾਂ ਦੇ ਦੌਰਾਨ ਕਿਸਾਨਾਂ ਦਾ ਗੁਜਰਾਤੀ ਬੀਜਾਂ ਦੇ ਪ੍ਰਤੀ ਰੁਝਾਨ ਕੁਝ ਘੱਟ ਰਿਹਾ ਪਰ ਇਸ ਵਾਰ ਗੁਜਰਾਤ ਦੀਆਂ ਬੀਜ ਕੰਪਨੀਆਂ ਕਿਸਾਨਾਂ ਨੂੰ ਚਿੱਟੀ ਮੱਖੀ ਦੇ ਹਮਲੇ ਦਾ ਡਰ ਦਿਖਾ ਕੇ ਬੀਜ ਵੇਚ ਰਹੀਆਂ ਹਨ। ਕੰਪਨੀਆਂ ਦਾਅਵਾ ਕਰਦੀਆਂ ਹਨ ਕਿ ਉਨ੍ਹਾਂ ਦੇ ਕੋਲ ਬੀ. ਟੀ. ਕਾਟਨ ਬੀਜਾਂ ਦੀਆਂ ਅਜਿਹੀਆਂ ਕਿਸਮਾਂ ਹਨ ਜਿਨ੍ਹਾਂ ’ਤੇ ਚਿੱਟੀ ਮੱਖੀ ਦਾ ਹਮਲਾ ਨਹੀਂ ਹੁੰਦਾ। ਅਜਿਹਾ ਕਰ ਕੇ ਕਿਸਾਨਾਂ ਨੂੰ ਮਹਿੰਗੇ ਬੀਜ ਵੇਚੇ ਜਾ ਰਹੇ ਹਨ। ਇਨ੍ਹਾਂ ਕੰਪਨੀਆਂ ਦੇ ਝਾਂਸੇ ਵਿਚ ਆ ਕੇ ਕੁਝ ਕਿਸਾਨ ਇਨ੍ਹਾਂ ਤੋਂ ਬੀਜ ਖਰੀਦ ਵੀ ਰਹੇ ਹਨ।
ਖੇਤਬਾੜੀ ਵਿਭਾਗ ਤਿਆਰ ਕਰ ਰਿਹਾ ਐਕਸ਼ਨ ਪਲਾਨ
ਕਪਾਹ ਦੀ ਬੀਜਾਈ ਵਿਚ ਕੁਝ ਸਮਾਂ ਹੀ ਬਾਕੀ ਰਹਿ ਗਿਆ ਹੈ ਅਤੇ ਕਿਸਾਨਾਂ ਨੇ ਬੀਜਾਂ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ। ਅਜਿਹੇ ’ਚ ਜ਼ਿਲਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੀ ਜਿਥੇ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ ਲਈ ਯਤਨਸ਼ੀਲ ਹੈ ਉਥੇ ਹੀ ਉਕਤ ਗੁਜਰਾਤੀ ਬੀਜਾਂ ਨੂੰ ਰੋਕਣ ਲਈ ਐਕਸ਼ਨ ਪਲਾਨ ਤਿਆਰ ਕਰ ਰਿਹਾ ਹੈ।
ਇਸ ਦੇ ਤਹਿਤ ਜਿਥੇ ਬਾਹਰੋਂ ਆਉਣ ਵਾਲੇ ਬੀਜਾਂ ਨੂੰ ਸਖਤੀ ਨਾਲ ਰੋਕਿਆ ਜਾਵੇਗਾ ਉਥੇ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ। ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਲੱਬਾਂ ਦੀ ਮਦਦ ਵੀ ਲਈ ਜਾ ਰਹੀ ਹੈ ਜਦਕਿ ਪੇਂਡੂ ਇਲਾਕਿਆਂ ’ਚ ਪੰਫਲੇਟ, ਫਲੈਕਸ ਤੇ ਕੈਂਪ ਆਦਿ ਲਾ ਕੇ ਗੁਜਰਾਤੀ ਬੀਜਾਂ ਤੋਂ ਗੁਰੇਜ਼ ਕਰਨ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਚਾਕੂ ਮਾਰ ਕੇ ਸਾਲੀ ਦਾ ਕਤਲ ਕਰਨ ਵਾਲੇ ਜੀਜੇ ਨੂੰ ਭੇਜਿਆ ਜੇਲ
NEXT STORY