ਬੁਢਲਾਡਾ (ਬਾਂਸਲ)–ਸਵੱਛ ਭਾਰਤ ਮਿਸ਼ਨ ਤਹਿਤ ਲੋਕਾਂ ਨੂੰ ਸਾਫ-ਸਫਾਈ ਪ੍ਰਤੀ ਜਾਗਰੂਕ ਕਰਦਿਆਂ ਇਸ ਵੱਲ ਤੇਜ਼ੀ ਨਾਲ ਵਧਣ ਕਾਰਨ 2021 ਦੇ ਕੇਂਦਰੀ ਸ਼ਹਿਰੀ ਮੰਤਰੀ ਦੇ ਸਰਵੇਖਣ ਅਨੁਸਾਰ ਉੱਤਰੀ ਭਾਰਤ ’ਚ ਬੁਢਲਾਡਾ ਸ਼ਹਿਰ ਨੂੰ ਸਾਫ-ਸੁਥਰੇ ਸ਼ਹਿਰਾਂ ਦੀ ਸੂਚੀ ’ਚ ਪਹਿਲੇ ਨੰਬਰ ’ਤੇ ਚੁਣਿਆ ਗਿਆ। ਇਸ ’ਤੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ, ਕਾਰਜ ਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਤੇ ਉਨ੍ਹਾਂ ਦੀ ਟੀਮ ਨੂੰ ਐਵਾਰਡ ਨਾਲ ਨਿਵਾਜਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਇਹ ਐਵਾਰਡ ਦੇਸ਼ ਦੇ ਰਾਸ਼ਟਰਪਤੀ ਦੀ ਅਗਵਾਈ ’ਚ ਕੇਂਦਰੀ ਸਹਿਰੀ ਮੰਤਰੀ ਦੇ ਪ੍ਰਮੁੱਖ ਸਕੱਤਰ ਵੱਲੋਂ ਪ੍ਰਦਾਨ ਕੀਤਾ ਗਿਆ ਹੈ। 25 ਤੋਂ 50 ਹਜ਼ਾਰ ਆਬਾਦੀ ਵਾਲੇ ਸ਼ਹਿਰਾਂ ਦੇ ਸਰਵੇਖਣ ’ਚ ਪਹਿਲਾ ਸਥਾਨ ਬੁਢਲਾਡਾ ਨੂੰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਤਹਿਤ ਸ਼ਹਿਰ ਨੂੰ ਸੁੰਦਰ ਅਤੇ ਸੈਰਗਾਹ ਬਣਾਉਣ ਲਈ ਤੱਤਕਾਲੀ ਐੱਸ. ਡੀ. ਐੱਮ. (ਆਈ. ਏ. ਐੱਸ.) ਸਾਗਰ ਸੇਤੀਆ ਵੱਲੋਂ ਇਕ ਟੀਮ ਦੇ ਰੂਪ ’ਚ ਸ਼ਹਿਰ ਦੇ ਲੋਕਾਂ ਦੇ ਸਹਿਯੋਗ ਨਾਲ ਗਲੀ-ਗਲੀ, ਮੁਹੱਲੇ-ਮੁਹੱਲੇ ’ਚ ਸਵੱਛ ਭਾਰਤ ਮੁਹਿੰਮ ਤਹਿਤ ਜਾਗਰੂਕ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਜੇਲ੍ਹ ’ਚ ਸ਼ੱਕੀ ਹਾਲਤ ’ਚ ਕੈਦੀ ਦੀ ਮੌਤ, ਗੁੱਸੇ ’ਚ ਆਏ ਪਰਿਵਾਰ ਨੇ ਕੀਤਾ ਜ਼ਬਰਦਸਤ ਹੰਗਾਮਾ (ਵੀਡੀਓ)
ਸ਼ਹਿਰ ਦੇ ਲੋਕਾਂ ਨੂੰ ਗਿੱਲਾ-ਸੁੱਕਾ ਕੂੜਾ, ਡਸਟਬਿਨ, ਮੁਹੱਲਾ ਸਫਾਈ ਸੇਵਕਾਂ ਦੀ ਤਾਇਨਾਤੀ, ਮੁਹੱਲਾ ਬੀਟ, ਪਾਮ ਸਟਰੀਟ ਦਾ ਨਿਰਮਾਣ ਯੋਜਨਾਵਾਂ ਕਾਰਨ ਲੋਕਾਂ ਨੂੰ ਸਵੱਛ ਭਾਰਤ ਤਹਿਤ ਜੋੜਿਆ ਗਿਆ ਸੀ ਪਰ ਅਚਾਨਕ ਐੱਸ. ਡੀ. ਐੱਮ. ਸਾਗਰ ਸੇਤੀਆ ਦੀ ਬਦਲੀ ਕਰ ਦਿੱਤੀ ਗਈ ਅਤੇ ਕੁਝ ਯੋਜਨਾਵਾਂ ਅੱਧ-ਵਿਚਾਲੇ ਹੀ ਰੁਕ ਗਈਆਂ। ਲੋਕਾਂ ਦੀ ਵਾਰ-ਵਾਰ ਮੰਗ ਦੇ ਬਾਵਜੂਦ ਸਾਗਰ ਸੇਤੀਆ ਦੀ ਬਦਲੀ ਕੈਂਸਲ ਨਹੀਂ ਕੀਤੀ ਗਈ ਪਰ ਮਾਯੂਸ ਸ਼ਹਿਰੀਆਂ ਨੂੰ ਸਾਗਰ ਸੇਤੀਆ ਦੀ ਕੁਰਸੀ ਦੀ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਨੂੰ ਅੱਗੇ ਤੋਰਦਿਆਂ ਮੌਜੂਦਾ ਐੱਸ. ਡੀ. ਐੱਮ. ਕਾਲਾ ਰਾਮ ਕਾਂਸਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਦੀ ਅਗਵਾਈ ਹੇਠ ਸ਼ਹਿਰ ਨੂੰ ਸੁੰਦਰ ਬਣਾਉਣ ਦੀਆਂ ਯੋਜਨਾਵਾਂ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਐਵਾਰਡ ਦੇ ਮੁੱਖ ਪਾਤਰ ਆਈ. ਏ. ਐੱਸ. ਸਾਗਰ ਸੇਤੀਆ ਹੀ ਹਨ। ਵਰਣਨਯੋਗ ਹੈ ਕਿ ਸਰਵ ਸਰਵੇਖਣ ਅਧੀਨ 2019-20 ’ਚ ਬੁਢਲਾਡਾ ਨੂੰ ਉੱਤਰੀ ਭਾਰਤ ਦਾ ਸਭ ਤੋਂ ਗੰਦਾ ਸ਼ਹਿਰ ਐਲਾਨਿਆ ਗਿਆ ਸੀ। ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਯੋਗ ਆਈ. ਏ. ਐੱਸ. ਅਫਸਰ ਸਾਗਰ ਸੇਤੀਆ ਨੂੰ ਭੇਜ ਕੇ ਦਿਸ਼ਾ ਅਤੇ ਦਸ਼ਾ ਬਦਲਣ ਦਾ ਉਪਰਾਲਾ ਕੀਤਾ ਗਿਆ ਸੀ, ਜਿਸ ਦੇ ਨਤੀਜੇ ਅੱਜ ਰਾਸ਼ਟਰਪਤੀ ਐਵਾਰਡ ਮਿਲਣ ਕਾਰਨ ਸਾਹਮਣੇ ਆ ਰਹੇ ਹਨ। ਲੋਕ ਸਵੱਛ ਭਾਰਤ ਅਧੀਨ ਆਲਾ- ਦੁਆਲਾ, ਮੁਹੱਲੇ ਅਤੇ ਸ਼ਹਿਰ ਨੂੰ ਸੁੰਦਰ ਅਤੇ ਸਾਫ-ਸੁਥਰਾ ਬਣਾਉਣ ਲਈ ਖੁਦ ਯੋਗ ਅਗਵਾਈ ਕਰ ਰਹੇ ਹਨ।
CBSE 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰਸ਼ਨ ਪੱਤਰ ਲਈ ਆਈ. ਡੀ. ਤੇ ਪਾਸਵਰਡ ਹੋਵੇਗਾ ਜ਼ਰੂਰੀ
NEXT STORY