ਲੁਧਿਆਣਾ (ਵਿੱਕੀ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀ 10ਵੀਂ ਅਤੇ 12ਵੀਂ ਟਰਮ-1 ਦੀ ਪ੍ਰੀਖਿਆ ਵਿਚ ਹਰੇਕ ਪ੍ਰਸ਼ਨ ਪੱਤਰ ਲਈ ਇਕ ਕੋਡ ਹੋਵੇਗਾ। ਇਸ ਨੂੰ ਖੋਲ੍ਹਣ ਲਈ ਸਕੂਲ ਪ੍ਰਿੰਸੀਪਲ ਨੂੰ ਆਈ. ਡੀ. ਅਤੇ ਪਾਸਵਰਡ ਦਿੱਤਾ ਜਾਵੇਗਾ। ਹਰੇਕ ਪ੍ਰਸ਼ਨ ਪੱਤਰ ਲਈ ਇਕ ਨਵਾਂ ਆਈ. ਡੀ. ਅਤੇ ਪਾਸਵਰਡ ਹੋਵੇਗਾ। ਪ੍ਰਿੰਸੀਪਲਾਂ ਨੂੰ ਵਿਸ਼ੇ ਦੀ ਪ੍ਰੀਖਿਆ ਹੋਣ ਵਾਲੇ ਦਿਨ ਤੋਂ ਇਕ ਘੰਟਾ ਪਹਿਲਾਂ ਆਈ. ਡੀ. ਅਤੇ ਪਾਸਵਰਡ ਮਿਲ ਜਾਵੇਗਾ। ਇੰਨਾ ਹੀ ਨਹੀਂ, ਪ੍ਰਸ਼ਨ ਪੱਤਰ ਨੂੰ ਡਾਊਨਲੋਡ ਕਰਨ ਲਈ, ਤੁਹਾਨੂੰ 7 ਸਟੈਪਸ ਵਿਚੋਂ ਲੰਘਣਾ ਹੋਵੇਗਾ। ਸੀ. ਬੀ. ਐੱਸ. ਈ. ਦੀ ਟਰਮ-1 ਮੁੱਖ ਵਿਸ਼ਿਆਂ ਦੀ ਪ੍ਰੀਖਿਆ 30 ਨਵੰਬਰ ਤੋਂ ਸ਼ੁਰੂ ਹੋਵੇਗੀ। 10ਵੀਂ ਦੀ ਪ੍ਰੀਖਿਆ 30 ਨਵੰਬਰ ਅਤੇ 12ਵੀਂ ਦੀ ਪ੍ਰੀਖਿਆ 1 ਦਸੰਬਰ ਤੋਂ ਹੋਵੇਗੀ।
ਇਹ ਵੀ ਪੜ੍ਹੋ: ਸਮਾਰਟ ਸਿਟੀ 'ਚ ਸ਼ਾਮਲ ਹੋ ਕੇ ਵੀ ਸਵੱਛਤਾ ਸਰਵੇਖਣ ਦੀ ਰੈਂਕਿੰਗ 'ਚ 161 'ਤੇ ਲੁੜਕਿਆ ਮਹਾਨਗਰ ਜਲੰਧਰ ਸ਼ਹਿਰ
ਇਸ ਵਾਰ ਪ੍ਰਸ਼ਨ ਪੱਤਰ ਆਨਲਾਈਨ ਹੀ ਭੇਜਿਆ ਜਾਵੇਗਾ। ਪ੍ਰਸ਼ਨ ਪੱਤਰ ਨੂੰ ਸੁਰੱਖਿਅਤ ਰੱਖਣ ਲਈ ਹਰੇਕ ਪ੍ਰਸ਼ਨ ਪੱਤਰ ਨੂੰ ਇਕ ਕੋਡ ਨੰਬਰ ਦਿੱਤਾ ਗਿਆ ਹੈ। ਇਹ ਕੋਡ ਨੰਬਰ ਸਕੂਲ ਦੇ ਪ੍ਰਿੰਸੀਪਲ ਵੱਲੋਂ ਹੀ ਖੋਲ੍ਹਿਆ ਜਾਵੇਗਾ। ਸੰਯਮ ਭਾਰਦਵਾਜ ਕੰਟਰੋਲਰ ਪ੍ਰੀਖਿਆ ਨੇ ਦੱਸਿਆ ਕਿ ਪ੍ਰਸ਼ਨ ਪੱਤਰ ਆਨਲਾਈਨ ਭੇਜੇ ਜਾਣਗੇ। ਪ੍ਰਸ਼ਨ ਪੱਤਰ ਪ੍ਰਿੰਸੀਪਲ ਵੱਲੋਂ ਹੀ ਖੋਲ੍ਹਿਆ ਜਾਵੇਗਾ, ਜਿਨ੍ਹਾਂ ਸਕੂਲਾਂ ਵਿਚ ਪ੍ਰਿੰਸੀਪਲ ਨਹੀਂ, ਉੱਥੇ ਕੋਈ ਪ੍ਰੀਖਿਆ ਕੇਂਦਰ ਨਹੀਂ ਹੈ। ਹਰੇਕ ਪ੍ਰਿੰਸੀਪਲ ਦੀ ਮੇਲ ਆਈ. ਡੀ. ਲੈ ਲਈ ਗਈ ਹੈ।
ਇਹ ਵੀ ਪੜ੍ਹੋ: ਪੰਜਾਬੀ ਗਾਇਕਾ ਗੁਰਮੀਤ ਬਾਵਾ ਦੇ ਦਿਹਾਂਤ ’ਤੇ ਮੁੱਖ ਮੰਤਰੀ ਚੰਨੀ ਨੇ ਜਤਾਇਆ ਦੁੱਖ਼
ਆਈ. ਡੀ. ਅਤੇ ਪਾਸਵਰਡ ਉਸੇ ’ਤੇ ਭੇਜਿਆ ਜਾਵੇਗਾ। ਪ੍ਰਸ਼ਨ ਪੱਤਰ ਡਾਊਨਲੋਡ ਕਰਨ ਤੋਂ ਬਾਅਦ ਪ੍ਰਿੰਸੀਪਲ ਵੱਲੋਂ ਕਲਾਸ ਵਾਈਜ਼ ਲਿਫ਼ਾਫ਼ਾ ਤਿਆਰ ਕੀਤਾ ਜਾਵੇਗਾ। ਇਕ ਲਿਫ਼ਾਫ਼ੇ ਵਿਚ 12 ਉਮੀਦਵਾਰਾਂ ਲਈ ਪ੍ਰਸ਼ਨ ਪੱਤਰ ਹੋਵੇਗਾ। ਟਰਮ-1 ਦੀ ਪ੍ਰੀਖਿਆ ਲਈ ਸਕੂਲ ਦੇ ਪ੍ਰਿੰਸੀਪਲ ਨੂੰ ਸੈਂਟਰ ਸੁਪਰਡੈਂਟ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਪ੍ਰੀਖਿਆ ਕੇਂਦਰਾਂ ’ਤੇ ਆਬਜ਼ਰਵਰ ਦੀ ਨਿਯੁਕਤੀ ਸੀ. ਬੀ. ਐੱਸ. ਈ. ਵੱਲੋਂ ਕੀਤੀ ਜਾਵੇਗੀ। ਹਰੇਕ ਕੇਂਦਰ ਲਈ ਇਕ ਆਬਜ਼ਰਵਰ ਹੋਵੇਗਾ। ਇਸ ਦੀ ਜ਼ਿੰਮੇਵਾਰੀ ਸਬੰਧਤ ਖੇਤਰੀ ਸੀ. ਬੀ. ਐੱਸ. ਈ. ਦਫ਼ਤਰ ਨੂੰ ਦਿੱਤੀ ਗਈ ਹੈ।
ਇਹ ਵੀ ਪੜ੍ਹੋ:ਦੋਸਤ ਦੇ ਵਿਆਹ ਲਈ ਦੁਬਈ ਤੋਂ ਆਏ 3 ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਪਲਾਂ 'ਚ ਵਿਛ ਗਏ ਸੱਥਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਿੰਘੂ ਬਾਰਡਰ ਤੋਂ ਬੀਮਾਰ ਹੋ ਕੇ ਪਰਤੇ ਕਿਸਾਨ ਦੀ ਮੌਤ
NEXT STORY