ਬੁਢਲਾਡਾ (ਬਾਂਸਲ)— ਹਰਿਆਲੀ ਮੁਹਿੰਮ ਤਹਿਤ ਇਥੋਂ ਦੇ ਨਜ਼ਦੀਕੀ ਪਿੰਡ ਫੁੱਲੂਵਾਲਾ ਡੋਡ ਦੇ ਸਰਕਾਰੀ ਸਕੂਲ 'ਚ ਫੱਲ ਅਤੇ ਫੁਲਦਾਰ ਬੂਟੇ ਲਗਾਏ ਗਏ। ਇਸ ਮੌਕੇ ਹਲਕਾ ਬੁਢਲਾਡਾ ਦੇ ਬੀ.ਡੀ.ਓ. ਸਾਹਿਬ ਮੇਜਰ ਸਿੰਘ ਅਤੇ ਸਰਪੰਚ ਬਿੱਕਰ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਵਲੋਂ ਚਲਾਈ ਹਰਿਆਲੀ ਮੁਹਿੰਮ ਤਹਿਤ ਅੱਜ ਖ਼ਤਮ ਹੋ ਰਹੇ ਦਰਖਤਾਂ ਅਤੇ ਵਾਤਾਵਰਣ ਨੂੰ ਬਚਾਉਣ ਦਾ ਬਹੁਤ ਵੱਡਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ 'ਚ ਜ਼ਿਆਦਾ ਤੋਂ ਜ਼ਿਆਦਾ ਦਰਖਤ ਲਾਉਣੇ ਚਾਹੀਦੇ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਮਨਵਿੰਦਰ ਸਿੰਘ ਡੋਡ ਅਤੇ ਕਲੱਬ ਦੇ ਮੈਬਰ, ਮਨਰੇਗਾ ਪ੍ਰਧਾਨ ਕਰਮਜੀਤ ਸਿੰਘ ਡੋਰੀਆ, ਭੋਲਾ ਸਿੰਘ ਅਤੇ ਸਕੂਲ ਸਟਾਫ ਅਤੇ ਪਿੰਡ ਵਾਸੀ ਹਾਜ਼ਰ ਸਨ।
ਲੁੱਟ-ਖੋਹ ਕਰਨ ਆਏ ਲੁਟੇਰਿਆਂ ਨੂੰ ਬਜ਼ੁਰਗਾਂ ਨੇ ਪਾਈਆਂ ਭਾਜੜਾਂ
NEXT STORY