ਬੁਢਲਾਡਾ (ਮਨਜੀਤ) - ਸ਼ਹਿਰ ਬੁਢਲਾਡਾ ਵਿਖੇ ਪੰਜਾਬ ਸਰਕਾਰ ਵੱਲੋਂ 66 ਕੇ.ਵੀ ਗਰਿੱਡ ਨੂੰ ਵਧਾ ਕੇ ਹੁਣ 220 ਕੇ.ਵੀ ਗਰਿੱਡ ਬਣਾ ਦਿੱਤਾ ਗਿਆ ਹੈ। ਜਿਸ ਨਾਲ ਬਿਜਲੀ ਪਾਵਰ ਵਧੇਗੀ ਅਤੇ ਬਿਜਲੀ ਕੱਟਾਂ ਆਦਿ ਨੂੰ ਲੈ ਕੇ ਨਜਾਤ ਮਿਲੇਗੀ। ਬੁਢਲਾਡਾ ਦਾ ਇਹ 220 ਕੇ.ਵੀ ਗਰਿੱਡ ਜੋ 55 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ। ਇਸ ਨਾਲ 85 ਪਿੰਡਾਂ, ਸ਼ਹਿਰ ਬੁਢਲਾਡਾ, ਬੋਹਾ, ਬਰੇਟਾ, ਪਿੰਡਾਂ ਨੂੰ ਜੋੜ ਕੇ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ।
ਇਸ ਦਾ ਉਦਘਾਟਨ ਅੱਜ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰ: ਬੁੱਧ ਰਾਮ ਨੇ ਕੀਤਾ। ਉਨ੍ਹਾਂ ਕਿਹਾ ਕਿ ਹੁਣ ਬਿਜਲੀ ਦੀ ਨਿਰਵਿਘਨ ਸਪਲਾਈ ਹੋਵੇਗੀ, ਵੱਡੇ ਕੱਟ ਘਟਣਗੇ ਅਤੇ ਬੁਢਲਾਡਾ ਇਹ ਬਿਜਲੀ ਗਰਿੱਡ ਇਸ ਖੇਤਰ ਨੂੰ ਕੰਟਰੋਲ ਕਰੇਗਾ। ਪਹਿਲਾਂ ਬੁਢਲਾਡਾ ਵਿਖੇ 66 ਕੇ.ਵੀ ਗਰਿੱਡ ਸੀ, ਜਿਸ ਦੀ ਸਪਲਾਈ ਅਤੇ ਕੱਟ ਮਾਨਸਾ ਤੋਂ ਲੱਗਦੇ ਸਨ। ਹੁਣ ਬੁਢਲਾਡਾ ਦਾ ਕੰਟਰੋਲ ਆਪਣੇ ਕੋਲ ਆ ਗਿਆ ਹੈ।
ਵਿਧਾਇਕ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਲਕਾ ਬੁਢਲਾਡਾ ਤੋਹਫਾ ਦਿੱਤਾ ਹੈ ਅਤੇ ਬਹੁਤ ਦੇਰ ਤੋਂ ਇਹ ਕੋਸ਼ਿਸ਼ ਸੀ ਕਿ ਬੁਢਲਾਡਾ ਦੇ ਬਿਜਲੀ ਗਰਿੱਡ ਦੀ ਮਾਤਰਾ ਅਤੇ ਉਸ ਨੂੰ ਆਤਮ-ਨਿਰਭਰ ਬਣਾਇਆ ਜਾਵੇ। ਹੁਣ ਸੱਤਾ ਵਿੱਚ ਆਉਂਦਿਆਂ ਹੀ ਭਗਵੰਤ ਮਾਨ ਸਰਕਾਰ ਨੇ ਲੋਕਾਂ ਦੀਆਂ ਬਿਜਲੀ ਪ੍ਰਤੀ ਸਮੱਸਿਆਵਾਂ, ਸ਼ਿਕਾਇਤਾਂ, ਲੋੜਾਂ ਨੂੰ ਵਿਚਾਰਦਿਆਂ ਇਸ ਗਰਿੱਡ ਨੂੰ ਵਧਾ ਕੇ 220 ਕੇ.ਵੀ ਕਰ ਦਿੱਤਾ ਗਿਆ ਹੈ।
ਇੰਜਨੀਅਰ ਹਰਦੀਪ ਸਿੰਘ ਸਿੱਧੂ ਐੱਸ.ਸੀ ਬਠਿੰਡਾ, ਇੰਜਨੀਅਰ ਰੋਹਿਤ ਮੋਂਗਾ (ਐਕਸ਼ੀਅਨ ਬੁਢਲਾਡਾ) ਨੇ ਗੱਲਬਾਤ ਕਰਦਿਆਂ ਕਿਹਾ ਕਿ ਬੁਢਲਾਡਾ ਦੇ 66 ਕੇ.ਵੀ ਗਰਿੱਡ ਨੂੰ 220 ਕੇ.ਵੀ ਵਿੱਚ ਕੀਤੇ ਅਪਗ੍ਰੇਡ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਐੱਮ.ਐੱਲ.ਏ ਬੁਢਲਾਡਾ ਪ੍ਰਿੰ: ਬੁੱਧ ਰਾਮ ਵੱਲੋਂ ਉਦਘਾਟਨ ਕੀਤਾ ਗਿਆ ਹੈ। ਇਸ ਕਾਰਜ ਨੂੰ ਪੂਰਾ ਕਰਨ ਲਈ ਪੀ.ਐੱਸ.ਟੀ.ਸੀ.ਐੱਲ ਮਹਿਕਮੇ ਵੱਲੋਂ 55 ਕਰੋੜ ਰੁਪਏ ਖਰਚ ਕਰਕੇ ਤਿਆਰ ਕੀਤਾ ਗਿਆ ਹੈ। ਇਸ ਗਰਿੱਡ ਨਾਲ ਹੁਣ ਬਿਜਲੀ ਘਰ 66 ਕੇ.ਵੀ ਬੋੜਾਵਾਲ, 66 ਕੇ.ਵੀ ਬਰੇਟਾ, 66 ਕੇ.ਵੀ ਕਿਸ਼ਨਗੜ੍ਹ, 66 ਕੇ.ਵੀ ਦਾਤੇਵਾਸ, 66 ਕੇ.ਵੀ ਭਾਦੜਾ, 66 ਕੇ.ਵੀ ਧਲੇਵਾਂ, 66 ਕੇ.ਵੀ ਬੁਢਲਾਡਾ, 66 ਕੇ.ਵੀ ਦਲੇਲ ਸਿੰਘ ਵਾਲਾ ਜੋ ਕਿ ਪਹਿਲਾਂ 220 ਕੇ.ਵੀ ਮਾਨਸਾ ਤੋਂ ਚੱਲਦੇ ਸੀ। ਹੁਣ ਇਹ ਬਿਜਲੀ ਘਰ 220 ਕੇ.ਵੀ ਸਬ ਸਟੇਸ਼ਨ ਬੁਢਲਾਡਾ ਤੋਂ ਚੱਲਣਗੇ।
ਉਨ੍ਹਾਂ ਦੱਸਿਆ ਕਿ 220 ਕੇ.ਵੀ. ਸਬ-ਸਟੇਸ਼ਨ ਬੁਢਲਾਡਾ ਬਣਨ ਨਾਲ ਬੁਢਲਾਡਾ ਹਲਕੇ ਦੇ ਪਿੰਡਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਅਤੇ ਪਿੰਡਾਂ ਅਤੇ ਸ਼ਹਿਰਾਂ ਦੀ ਸਪਲਾਈ ਵਿੱਚ ਸੁਧਾਰ ਵੀ ਹੋਵੇਗਾ ਅਤੇ ਖਪਤਕਾਰਾਂ ਨੂੰ ਨਿਰਵਿਘਨ ਵੱਧ ਬਿਜਲੀ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਬੁਢਲਾਡਾ ਤੋਂ ਮਾਨਸਾ ਤੱਕ 26 ਕਿ:ਮੀ: ਲੰਮੀ ਟਰਾਂਸਮਿਸ਼ਨ ਲਾਈਨ ਦੀ ਉਸਾਰੀ ਵੀ ਕੀਤੀ ਗਈ ਹੈ। ਜਿਸ ਨਾਲ ਖਪਤਕਾਰਾਂ ਨੂੰ ਬਿਜਲੀ ਕੁਨੈਕਸ਼ਨ ਦੇਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਪਹਿਲਾਂ ਨਾਲੋਂ ਬਿਜਲੀ ਦਾ ਨੈੱਟਵਰਕ ਵੱਧ ਮਜ਼ਬੂਤ ਹੋਇਆ ਹੈ।
ਇਸ ਮੌਕੇ ਚੀਫ ਇੰਜਨੀਅਰ ਟੀ.ਐੱਸ ਅਰਵਿੰਦਪਾਲ ਸਿੰਘ, ਚੀਫ ਇੰਜਨੀਅਰ ਪੱਛਮੀ ਜ਼ੋਨ ਹਰਪ੍ਰਵੀਨ ਸਿੰਘ ਬਿੰਦਰਾ, ਐੱਸ.ਸੀ ਹਰਦੀਪ ਸਿੰਘ ਸਿੱਧੂ, ਇੰਜਨੀਅਰ ਰਮਿਸ਼ ਗੇਰਾ, ਇੰਜਨੀਅਰ ਪ੍ਰਵੇਸ਼ ਦੀਵਾਨ, ਇੰਜਨੀਅਰ ਰੋਹਿਤ ਮੋਂਗਾ, ਇੰਜਨੀਅਰ ਰਣਬੀਰ ਕੌਰ, ਇੰਜਨੀਅਰ ਅਚਿਨ ਸਿੰਗਲਾ, ਐੱਸ.ਡੀ.ਐੱਮ ਬੁਢਲਾਡਾ ਗਗਨਦੀਪ ਸਿੰਘ, ਡੀ.ਐੱਸ.ਪੀ ਸਿਕੰਦਰ ਸਿੰਘ, ਥਾਣਾ ਸਿਟੀ ਬੁਢਲਾਡਾ ਮੁਖੀ ਕਮਲਜੀਤ ਸਿੰਘ, ਮਾਰਕਿਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਕੁਮਾਰ ਸਿੰਗਲਾ, ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਐੱਸ.ਡੀ.ਓ ਬੁਢਲਾਡਾ ਕੇਵਲ ਸਿੰਘ ਛੀਨੇ, ਐੱਸ.ਡੀ.ਓ ਬੋਹਾ ਇੰਦਰਜੀਤ ਸਿੰਘ ਦਾਤੇਵਾਸ, ਐੱਸ.ਡੀ.ਓ ਭੀਖੀ ਜਗਸੀਰ ਸਿੰਘ, ਐੱਸ.ਡੀ.ਓ ਬਰੇਟਾ ਨਪਿੰਦਰ ਸਿੰਘ, ਜਗਸੀਰ ਸਿੰਘ ਬੀਰੋਕੇ, “ਆਪ” ਆਗੂ ਭਾਰਤ ਭੂਸ਼ਣ, ਮੇਜ਼ਰ ਸਿੰਘ, ਲਲਿਤ ਕੁਮਾਰ ਸ਼ੈਂਟੀ, ਪ੍ਰਵੀਨ ਕੁਮਾਰ ਵਿਸ਼ਾਲ ਰਿਸ਼ੀ, ਲਲਿਤ ਜੈਨ ਬਰੇਟਾ, ਗੁਰਮੀਤ ਸਿੰਘ ਭਾਦੜਾ, ਮਾ: ਸਿਕੰਦਰ ਸ਼ਰਮਾ ਅਹਿਮਦਪੁਰ, ਗੁਰਪ੍ਰੀਤ ਸਿੰਘ ਵਿਰਕ, ਕਮਲਜੀਤ ਸਿੰਘ ਬਾਵਾ ਬੋਹਾ, ਸਤਗੁਰ ਸਿੰਘ ਬੀਰੋਕੇ, ਟਿੰਕੂ ਪੰਜਾਬ, ਸੁਭਾਸ਼ ਨਾਗਪਾਲ ਤੋਂ ਇਲਾਵਾ ਇਲਾਕੇ ਦੇ ਪੰਚ, ਸਰਪੰਚ ਵੀ ਮੌਜੂਦ ਸਨ।
ਸੜਕਾਂ ਦੀ ਖਸਤਾ ਹਾਲਤ ਦੇ ਰੋਸ ਵਜੋਂ ਰਾਹਗੀਰਾਂ ਤੇ ਦੁਕਾਨਦਾਰਾਂ ਨੇ ਕੀਤੀ ਨਾਅਰੇਬਾਜ਼ੀ
NEXT STORY