ਫਗਵਾੜਾ(ਜਲੋਟਾ, ਹਰਜੋਤ)- ਅੱਜ ਸ਼ਾਮ ਇੱਥੇ ਜੀ. ਟੀ. ਰੋਡ ’ਤੇ ਇਕ ਵਿਆਹ ਸਮਾਗਮ ’ਚ ਹਿੱਸਾ ਲੈਣ ਆਏ ਵਿਅਕਤੀਆਂ ਦੀ ਲੜਕਾ ਤੇ ਲੜਕੀ ਵਾਲਿਆਂ ਦੇ ਸਬੰਧੀਆਂ ਦਰਮਿਆਨ ਹੋਈ ਤਲਖ਼ ਕਲਾਮੀ ਤੋਂ ਬਾਅਦ ਉਸ ਸਮੇਂ ਖੂਨੀ ਸੰਘਰਸ਼ ਹੋ ਗਿਆ, ਜਦੋਂ ਕੁਝ ਵਿਅਕਤੀਆਂ ਨੇ ਪੈਲੇਸ ਤੋਂ ਥੋੜ੍ਹੀ ਦੂਰੀ 'ਤੇ ਆ ਕੇ ਗੋਲੀਆਂ ਚਲਾ ਦਿੱਤੀਆਂ ਤੇ ਕਿਰਪਾਨਾਂ ਕੱਢ ਲਈਆਂ, ਜਿਸ ਕਾਰਨ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਇਨ੍ਹਾਂ ਨੂੰ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- 3 ਮਹੀਨਿਆਂ ਦੇ ਜੁੜਵਾ ਬੱਚਿਆਂ ਦੀ ਮਾਂ ਵੱਲੋਂ ਆਤਮਹੱਤਿਆ, ਡੇਢ ਸਾਲ ਪਹਿਲਾਂ ਕਰਵਾਈ ਸੀ ਲਵ-ਮੈਰਿਜ
ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੈਲੇਸ ਦੇ ਹੇਠਾਂ ਬਣੀ ਕਾਰ ਪਾਰਕਿੰਗ ’ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਇਸ ਦੌਰਾਨ ਇਕ ਵਿਅਕਤੀ ਨੇ ਦੂਸਰੇ ਦੇ ਕੜਾ ਮਾਰ ਦਿੱਤਾ, ਜਿਸ ਤੋਂ ਖੁੰਦਕ ਪੈਦਾ ਹੋ ਗਈ। ਉਪਰੰਤ ਪੈਲੇਸ ਦੇ ਬਾਹਰ 200 ਫੁੱਟ ਦੀ ਦੂਰੀ ’ਤੇ ਇਕ ਧਿਰ ਨਾਲ ਸਬੰਧਤ ਵਿਅਕਤੀ ਖੜ੍ਹ ਗਏ ਜਦੋਂ ਉਕਤ ਵਿਅਕਤੀ ਉੱਥੋਂ ਲੰਘਣ ਲੱਗੇ ਤਾਂ ਇਨ੍ਹਾਂ ਦੀ ਆਪਸ ’ਚ ਜੰਮ ਕੇ ਲੜਾਈ ਹੋਈ, ਜਿਸ ਦੌਰਾਨ ਬਲਬੀਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਫਗਵਾੜਾ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਦਕਿ ਬਲਵਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਕਿਰਪਾਨਾਂ ਤੇ ਤੇਜ਼ ਹਥਿਆਰ ਨਾਲ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ’ਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਇਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰੈਫ਼ਰ ਕਰ ਦਿੱਤਾ।
ਇਹ ਵੀ ਪੜ੍ਹੋ- ਮੁੱਖ ਮੰਤਰੀ ਵਲੋਂ ਸ਼ਾਹੀ ਸ਼ਹਿਰ ’ਚ ਸਾਰੇ ਪ੍ਰਾਜੈਕਟਾਂ ਨੂੰ ਤੈਅ ਸਮੇਂ ਅੰਦਰ ਪੂਰਾ ਕਰਨ ਦੇ ਨਿਰਦੇਸ਼
ਘਟਨਾ ਦੀ ਸੂਚਨਾ ਮਿਲਦੇ ਸਾਰ ਐੱਸ. ਪੀ. ਸਰਬਜੀਤ ਸਿੰਘ ਵਾਹੀਆ, ਡੀ. ਐੱਸ. ਪੀ. ਪਰਮਜੀਤ ਸਿੰਘ, ਐੱਸ. ਐੱਚ. ਓ. ਸਿਟੀ ਸੁਰਜੀਤ ਸਿੰਘ ਮੌਕੇ ’ਤੇ ਪੁੱਜੇ ਤੇ ਮੌਕੇ ’ਤੇ 3 ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ ਹੈ ਤੇ ਉਨ੍ਹਾਂ ਤੋਂ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਲੜਕੀ ਪਰਿਵਾਰ ਜੋ ਕਿ ਅਮਰੀਕਾ ਦੇ ਕੈਲੀਫ਼ੋਰਨੀਆਂ ਰਹਿੰਦਾ ਹੈ ਤੇ ਫਗਵਾੜਾ ਵਿਖੇ ਸ਼ਾਦੀ ਕਰਨ ਲਈ ਆਇਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਕੜਾ ਮਾਰਨ ਵਾਲਾ ਵਿਅਕਤੀ ਤੇ ਮੌਕੇ ’ਤੇ ਸਾਥੀਆਂ ਨੂੰ ਬੁਲਾ ਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪੁਲਸ ਨੇ ਪਛਾਣ ਕਰ ਲਈ ਹੈ। ਸਿਟੀ ਪੁਲਸ ਨੇ ਇਸ ਸਬੰਧੀ ਇਰਾਦਾ ਕਤਲ ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਮੁੱਖ ਮੰਤਰੀ ਵਲੋਂ ਸ਼ਾਹੀ ਸ਼ਹਿਰ ’ਚ ਸਾਰੇ ਪ੍ਰਾਜੈਕਟਾਂ ਨੂੰ ਤੈਅ ਸਮੇਂ ਅੰਦਰ ਪੂਰਾ ਕਰਨ ਦੇ ਨਿਰਦੇਸ਼
NEXT STORY