ਨਾਭਾ (ਰਾਹੁਲ ਖੁਰਾਣਾ) : ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਦੇ ਅੰਦਰ ਫਰੂਟੀ ਦੇ ਡੱਬੇ ਵਿਚ ਇਕ ਲਪੇਟ ਕੇ ਬੰਡਲ ਬਣਾ ਕੇ ਇਕ ਪੈਕੇਟ ਸੁੱਟਿਆ ਗਿਆ। ਜੇਲ ਪ੍ਰਸ਼ਾਸਨ ਨੇ ਜਦੋਂ ਇਸ ਪੈਕਟ ਨੂੰ ਖੋਲ੍ਹ ਕੇ ਦੇਖਿਆ ਤਾਂ ਸਾਰਿਆਂ ਦੇ ਹੋਸ਼ ਉੱਡ ਗਏ। ਇਸ ਬੰਡਲ ਰੂਪੀ ਪੈਕਟ ਵਿਚੋਂ 8 ਮੋਬਾਇਲ, 3 ਮੋਬਾਇਲ ਚਾਰਜਰ, 10 ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ। ਜੇਲ੍ਹ ਪ੍ਰਸ਼ਾਸਨ ਨੇ ਜੇਲ ਅੰਦਰ ਸੁੱਟੇ ਗਏ ਇਕ ਇਤਰਾਜ਼ਯੋਗ ਸਮਾਨ ਨੂੰ ਤੁਰੰਤ ਆਪਣੇ ਕਬਜ਼ੇ ਵਿਚ ਲੈ ਲਿਆ। ਜੇਲ ਅੰਦਰ ਇਹ ਸਮਾਨ ਸੁੱਟਣ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਹਾਈ ਅਲਰਟ ਜਾਰੀ, ਇਹ 7 ਜ਼ਿਲ੍ਹੇ ਸੰਵੇਦਨਸ਼ੀਲ ਕਰਾਰ, ਤਾਇਨਾਤ ਹੋਣਗੇ ਕਮਾਂਡੋ
ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਜੇਲ੍ਹ ਵਿਚੋਂ ਮੋਬਾਇਲ ਫੋਨ ਜਾਂ ਹੋਰ ਇਤਰਾਜ਼ਯੋਗ ਸਮਾਨ ਮਿਲਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਭਰ ਦੀਆਂ ਜੇਲਾਂ ਵਿਚ ਬੰਦ ਗੈਂਗਸਟਰਾਂ ਤੋਂ ਰੋਜ਼ਾਨਾ ਮੋਬਾਇਲ ਬਰਾਮਦ ਹੋ ਰਹੇ ਹਨ। ਲੋੜ ਹੈ ਇਸ ਮਾਮਲੇ ਵਿਚ ਸਖ਼ਤੀ ਨਾਲ ਕਾਰਵਾਈ ਕਰਨ ਦੀ ਤਾਂ ਜੋ ਜੇਲ੍ਹਾਂ ਵਿਚ ਚੱਲ ਰਹੇ ਕਾਲੇ ਕਾਰੋਬਾਰ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਮਜੀਠਾ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਨਾਬਾਲਗ ਨਾਲ ਬਲਾਤਕਾਰ ਤੋਂ ਬਾਅਦ ਕਤਲ ਕਰਕੇ ਟੰਗੀ ਲਾਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ’ਚ ਹਾਈ ਅਲਰਟ ਜਾਰੀ, ਇਹ 7 ਜ਼ਿਲ੍ਹੇ ਸੰਵੇਦਨਸ਼ੀਲ ਕਰਾਰ, ਤਾਇਨਾਤ ਹੋਣਗੇ ਕਮਾਂਡੋ
NEXT STORY