ਚੰਡੀਗਡ਼੍ਹ (ਅਸ਼ਵਨੀ)-ਪੰਜਾਬ ਰਾਜ ਭਵਨ ’ਚ ਛੇਤੀ ਹੀ ਬੰਕਰ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਐਮਰਜੈਂਸੀ ’ਚ ਰਾਜਪਾਲ ਅਤੇ ਉਨ੍ਹਾਂ ਦਾ ਪਰਿਵਾਰ ਇਸ ਬੰਕਰ ’ਚ ਲੁਕ ਸਕੇ। ਦੱਸਿਆ ਜਾ ਰਿਹਾ ਹੈ ਕਿ ਖੁਦ ਚੰਡੀਗਡ਼੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਪ੍ਰਸਤਾਵਿਤ ਬੰਕਰ ਦੇ ਢਾਂਚੇ ਨੂੰ ਲੈ ਕੇ ਕਾਫ਼ੀ ਦਿਲਚਸਪੀ ਲੈ ਰਹੇ ਹਨ। ਇਸ ਲਈ ਭਾਰਤੀ ਫੌਜ ਦੀ ਪੱਛਮੀ ਕਮਾਨ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਸਾਧਿਆ ਗਿਆ ਹੈ ਤਾਂ ਕਿ ਰਾਜ ਭਵਨ ’ਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਬੰਕਰ ਦਾ ਨਿਰਮਾਣ ਕੀਤਾ ਜਾ ਸਕੇ।
ਚੰਡੀਗਡ਼੍ਹ ਪ੍ਰਸ਼ਾਸਕ ਦੇ ਉਚ ਅਧਿਕਾਰੀਆਂ ਦੀ ਮੰਨੀਏ ਤਾਂ ਇਹ ਫੈਸਲਾ ਗੁਪਤਚਰ ਏਜੰਸੀਆਂ ਤੋਂ ਮਿਲੇ ਇਨਪੁਟਸ ਤੋਂ ਬਾਅਦ ਲਿਆ ਗਿਆ ਹੈ। ਇਸ ਮਸਲੇ ’ਤੇ ਬਦਨੌਰ ਦੀ ਪ੍ਰਧਾਨਗੀ ’ਚ ਚੰਡੀਗਡ਼੍ਹ ਦੇ ਆਲਾ ਅਧਿਕਾਰੀਆਂ ਦੀ ਬੈਠਕ ਵੀ ਬੁਲਾਈ ਗਈ ਸੀ, ਜਿਸ ’ਚ ਬੰਕਰ ਦੇ ਨਿਰਮਾਣ ’ਤੇ ਵਿਚਾਰ ਚਰਚਾ ਕੀਤੀ ਗਈ ਸੀ। ਨਾਲ ਹੀ, ਗੁਪਤਚਰ ਏਜੰਸੀਆਂ ਤੋਂ ਪ੍ਰਾਪਤ ਇਨਪੁਟਸ ਤੋਂ ਇਲਾਵਾ ਗੁਆਂਢੀ ਮੁਲਕ ਪਾਕਿਸਤਾਨ ਨਾਲ ਵਿਗਡ਼ਦੇ ਸਬੰਧਾਂ ’ਤੇ ਵੀ ਵਿਸਥਾਰ ਪੂਰਵਕ ਚਰਚਾ ਹੋਈ ਸੀ।
ਸੁਰੱਖਿਆ ਏਜੰਸੀਆਂ ਦੇ ਮਾਹਿਰਾਂ ਦਾ ਕਹਿਣਾ ਸੀ ਕਿ ਮੌਜੂਦਾ ਸਮੇਂ ’ਚ ਪਾਕਿਸਤਾਨ ਨਾਲ ਭਾਰਤ ਦੇ ਸਬੰਧ ਸਭ ਤੋਂ ਤਣਾਅ ਭਰੀ ਸਥਿਤੀ ’ਚ ਹਨ। ਪਾਕਿਸਤਾਨ ਦੇ ਸ਼ਹਿਰ ਬਾਲਾਕੋਟ ’ਤੇ ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਤੋਂ ਹੀ ਪਾਕਿਸਤਾਨ ਲਗਾਤਾਰ ਭਾਰਤ ਦੀ ਸੁਰੱਖਿਆ ’ਚ ਪਾਡ਼ ਲਗਾਉਣ ਨੂੰ ਯਤਨਸ਼ੀਲ ਹੈ। ਅਜਿਹੇ ਨਾਜ਼ੁਕ ਦੌਰ ’ਚ ਗੁਆਂਢੀ ਮੁਲਕ ਨਾਲ ਲੱਗਦੇ ਰਾਜਾਂ ਦੀ ਸੁਰੱਖਿਆ ਤੋਂ ਇਲਾਵਾ ਪ੍ਰਮੁੱਖ ਅਹੁਦਿਆਂ ’ਤੇ ਬਿਰਾਜਮਾਨ ਖਾਸ ਆਦਮੀਆਂ ਦੀ ਸੁਰੱਖਿਆ ’ਤੇ ਵੀ ਗੰਭੀਰ ਖ਼ਤਰਾ ਮੰਡਰਾ ਰਿਹਾ ਹੈ। ਇਸ ਖਤਰੇ ਨਾਲ ਨਜਿੱਠਣ ਲਈ ਬੰਕਰ ਦਾ ਨਿਰਮਾਣ ਸਭ ਤੋਂ ਮਜ਼ਬੂਤ ਬਦਲ ਹੈ। ਪ੍ਰਸ਼ਾਸਕ ਵੀ. ਪੀ. ਬਦਨੌਰ ਨੇ ਇਸ ’ਤੇ ਸਹਿਮਤੀ ਜਤਾਈ ਸੀ, ਜਿਸ ਤੋਂ ਬਾਅਦ ਹੀ ਹੁਣ ਰਾਜ ਭਵਨ ’ਚ ਬੰਕਰ ਦੇ ਨਿਰਮਾਣ ਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ।
ਬੰਕਰ ਦੀ ਤਿਆਰ ਹੋਈ ਡਰਾਇੰਗ
ਅਧਿਕਾਰੀਆਂ ਦੀ ਮੰਨੀਏ ਤਾਂ ਬੰਕਰ ਦੀ ਰੂਪ-ਰੇਖਾ ਤੈਅ ਕਰਨ ਦਾ ਜ਼ਿੰਮਾ ਚੰਡੀਗਡ਼੍ਹ ਅਰਬਨ ਪਲਾਨਿੰਗ ਡਿਪਾਰਟਮੈਂਟ ਦੇ ਆਰਕੀਟੈਕਚਰ ਵਿੰਗ ਨੂੰ ਸੌਂਪਿਆ ਗਿਆ ਹੈ। ਵਿੰਗ ਨੇ ਬੰਕਰ ਦੀ ਇਕ ਡਰਾਇੰਗ ਵੀ ਤਿਆਰ ਕੀਤੀ ਹੈ। ਇਸ ਡਰਾਇੰਗ ਨੂੰ ਪ੍ਰਬੰਧਕੀ ਪੱਧਰ ’ਤੇ ਰਸਮੀ ਮਨਜ਼ੂਰੀ ਵੀ ਪ੍ਰਦਾਨ ਕਰ ਦਿੱਤੀ ਸੀ ਪਰ ਕੁੱਝ ਬਦਲਾਅ ਦੀ ਗੁਜਾਇੰਸ਼ ਦੇ ਚਲਦੇ ਫਿਲਹਾਲ ਇਸ ਨੂੰ ਫਾਈਨਲ ਅਪਰੂਵਲ ਨਹੀਂ ਦਿੱਤੀ ਗਈ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਸੁਰੱਖਿਆ ਏਜੰਸੀਆਂ ਨੇ ਬੰਕਰ ’ਚ ਕੁੱਝ ਸੁਧਾਰ ਦੇ ਬਦਲ ਸੁਝਾਏ ਹਨ। ਨਾਲ ਹੀ, ਫੌਜ ਦੇ ਮਾਹਰਾਂ ਤੋਂ ਵੀ ਸਲਾਹ ਲੈਣ ਦੀ ਗੱਲ ਕਹੀ ਹੈ। ਇਸ ਲਈ ਹੁਣ ਫੌਜ ਦੇ ਮਾਹਰਾਂ ਦੀ ਸਲਾਹ ਲੈਣ ਤੋਂ ਬਾਅਦ ਹੀ ਡਰਾਇੰਗ ਨੂੰ ਫਾਈਨਲ ਅਪਰੂਵਲ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਹੀ ਨਿਰਮਾਣ ਕਾਰਜ ਚਾਲੂ ਕੀਤਾ ਜਾਵੇਗਾ।
ਬੰਕਰ ਦੇ ਨਿਰਮਾਣ ਵਾਲੀ ਜਗ੍ਹਾ ਸੀਕਰੇਟ
ਰਾਜ ਭਵਨ ’ਚ ਬੰਕਰ ਦਾ ਨਿਰਮਾਣ ਕਿੱਥੇ ਕੀਤਾ ਜਾਵੇਗਾ। ਫਿਲਹਾਲ ਇਸ ਦੀ ਕੋਈ ਜਾਣਕਾਰੀ ਲੀਕ ਹੋਣ ਨਹੀਂ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਸੁਰੱਖਿਆ ਕਾਰਨਾਂ ਦੇ ਚਲਦੇ ਬੰਕਰ ਦੇ ਨਿਰਮਾਣ ਵਾਲੀ ਜਗ੍ਹਾ ਨੂੰ ਗੁਪਤ ਰੱਖਿਆ ਜਾ ਰਿਹਾ ਹੈ। ਬੰਕਰ ਦਾ ਨਿਰਮਾਣ ਵੀ ਕੁੱਝ ਇਸ ਤਰ੍ਹਾਂ ਨਾਲ ਕਰਨ ਦੀ ਯੋਜਨਾ ਹੈ ਕਿ ਡਰੋਨ ਆਦਿ ਤੋਂ ਵੀ ਇਸ ਦੀ ਤਸਵੀਰ ਸਾਹਮਣੇ ਨਾ ਆਵੇ। ਸੰਭਵ ਹੈ ਕਿ ਜਦੋਂ ਵੀ ਬੰਕਰ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਰਾਜ ਭਵਨ ਦੇ ਕੁੱਝ ਹਿੱਸੇ ਢੱਕ ਦਿੱਤੇ ਜਾਣਗੇ ਤਾਂ ਕਿ ਨਿਰਮਾਣ ਕਾਰਜ ਦੀ ਠੀਕ ਜਗ੍ਹਾ ਦਾ ਪਤਾ ਨਾ ਲੱਗ ਸਕੇ।
ਸੁਰੰਗ ਨਾਲ ਹੋ ਸਕਦਾ ਹੈ ਬੰਕਰ ਦਾ ਕਨੈਕਸ਼ਨ
ਸੁਰੱਖਿਆ ਮਾਹਰਾਂ ਦੀ ਮੰਨੀਏ ਤਾਂ ਬੇਹੱਦ ਅਤਿਆਧੁਨਿਕ ਇਸ ਬੰਕਰ ਨੂੰ ਰਾਜ ਭਵਨ ਦੀ ਮੁੱਖ ਇਮਾਰਤ ਨਾਲ ਸੁਰੰਗ ਰਾਹੀਂ ਜੋਡ਼ਿਆ ਜਾਵੇਗਾ ਤਾਂ ਕਿ ਐਮਰਜੈਂਸੀ ਦੀ ਹਾਲਤ ’ਚ ਮੁੱਖ ਇਮਾਰਤ ਤੋਂ ਹੀ ਰਾਜਪਾਲ ਅਤੇ ਉਨ੍ਹਾਂ ਦਾ ਪਰਿਵਾਰ ਬੰਕਰ ਤੱਕ ਪਹੁੰਚ ਸਕੇ। ਅਧਿਕਾਰੀਆਂ ਦੀ ਮੰਨੀਏ ਤਾਂ ਮੁੱਖ ਇਮਾਰਤ ਦੇ ਆਸ-ਪਾਸ ਜ਼ਿਆਦਾਤਰ ਹਿੱਸਾ ਗ੍ਰੀਨ ਹੈ। ਅਜਿਹੇ ’ਚ ਕੋਸ਼ਿਸ਼ ਰਹੇਗੀ ਕਿ ਇਸ ਗ੍ਰੀਨ ਏਰੀਆ ਦੇ ਹੇਠਾਂ ਬੰਕਰ ਦਾ ਨਿਰਮਾਣ ਹੋਵੇ ਤਾਂ ਕਿ ਰਾਜਪਾਲ ਨੂੰ ਮੁੱਖ ਇਮਾਰਤ ਦੇ ਨਜ਼ਦੀਕ ਹੀ ਬੰਕਰ ਦੀ ਸਹੂਲਤ ਮਿਲ ਸਕੇ।
ਵਿਦੇਸ਼ਾਂ ’ਚ ਡੂਮਸ ਡੇ ਬੰਕਰ ਦਾ ਕਰੇਜ਼
ਆਪਣੀ ਸੁਰੱਖਿਆ ਦੀ ਚਿੰਤਾ ਵਿਦੇਸ਼ਾਂ ’ਚ ਵੀ ਇਕ ਅਹਿਮ ਮੁੱਦਾ ਹੈ। ਇਸ ਲਈ ਪਿਛਲੇ ਕੁੱਝ ਸਾਲਾਂ ਦੌਰਾਨ ਵਿਦੇਸ਼ਾਂ ’ਚ ਡੂਮਸ ਡੇ ਬੰਕਰ ਦਾ ਕਰੇਜ਼ ਖੂਬ ਵਧਿਆ ਹੈ। ਡੂਮਸ ਡੇ ਬੰਕਰ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਵੀ ਪਰਲੋ ਆਵੇਗੀ ਤਾਂ ਇਹ ਬੰਕਰ ਉਨ੍ਹਾਂ ਤਮਾਮ ਸਹੂਲਤਾਂ ਨਾਲ ਲੈਸ ਹੋਣਗੇ, ਜਿਸ ’ਚ ਕੁੱਝ ਦਿਨ-ਮਹੀਨੇ ਆਰਾਮ ਨਾਲ ਬਿਤਾਏ ਜਾ ਸਕਦੇ ਹਨ। ਕੈਮੀਕਲ ਹਮਲੇ ਦੀ ਗੱਲ ਹੋਵੇ ਜਾਂ ਬਾਇਓਲਾਜੀਕਲ, ਰੇਡੀਓਐਕਟਿਵ ਅਤੇ ਨਿਊਕਲੀਅਰ ਹਮਲੇ ਦੀ, ਇਹ ਬੰਕਰ ਇਨ੍ਹਾਂ ਹਮਲਿਆਂ ਖਿਲਾਫ਼ ਢਾਲ ਦਾ ਕੰਮ ਕਰਨਗੇ। ਇਹ ਬੰਕਰ ਸੁਰੱਖਿਆ ਦੇ ਇੱਛੁਕ ਵਿਅਕਤੀ ਦੀ ਜੇਬ ਅਤੇ ਜ਼ਰੂਰਤ ਦੇ ਹਿਸਾਬ ਨਾਲ ਬਣਾਏ ਜਾਂਦੇ ਹਨ। ਰੱਖਿਆ ਮਾਹਰਾਂ ਦੀ ਮੰਨੀਏ ਤਾਂ ਇਹ ਬੰਕਰ ਪੂਰੀ ਤਰ੍ਹਾਂ ਕਮਰਸ਼ੀਅਲ ਹਨ, ਜਿਨ੍ਹਾਂ ’ਤੇ ਜਿੰਨੀ ਜ਼ਿਆਦਾ ਰਾਸ਼ੀ ਖਰਚ ਕੀਤੀ ਜਾਂਦੀ ਹੈ, ਬੰਕਰਾਂ ’ਚ ਓਨੀਆਂ ਹੀ ਬਿਹਤਰ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ। ਇਹ ਬੰਕਰ ਜ਼ਮੀਨ ਤੋਂ ਕੁੱਝ ਮੀਟਰ ਹੇਠਾਂ ਪੂਰੀ ਤਰ੍ਹਾਂ ਸੁਰੱਖਿਆ ਦੀ ਗਰੰਟੀ ਦਿੰਦੇ ਹਨ।
ਇਮਰਾਨ ਖਾਨ ਦੇ ਮੰਤਰੀ ਨੇ ਲਾਏ ਠੁਮਕੇ, ਵੀਡੀਓ ਦੇਖ ਲੋਕਾਂ ਲਏ ਚੱਸਕੇ
NEXT STORY