ਚੰਡੀਗੜ੍ਹ (ਸੰਦੀਪ) : ਬੁੜੈਲ ਜੇਲ ਪ੍ਰਸ਼ਾਸਨ ਦੀ ਸਿਫਾਰਸ਼ 'ਤੇ ਪ੍ਰਸ਼ਾਸਨ ਨੇ ਕੁੱਲ 7 ਕੈਦੀਆਂ ਦੀ ਸਜ਼ਾ ਮੁਆਫ ਕਰ ਦਿੱਤੀ ਹੈ। ਇਨ੍ਹਾਂ ਕੈਦੀਆਂ ਦੇ ਚੰਗੇ ਵਤੀਰੇ ਕਾਰਨ ਜੇਲ ਪ੍ਰਸ਼ਾਸਨ ਨੇ ਉਨ੍ਹਾਂ ਦੀ ਸਜ਼ਾ ਮੁਆਫ ਕਰਨ ਦੀ ਸਿਫਾਰਸ਼ ਕੀਤੀ ਸੀ। 7 ਕੈਦੀ ਗਾਂਧੀ ਜੈਯੰਤੀ ਮੌਕੇ 2 ਅਕਤੂਬਰ ਨੂੰ ਰਿਹਾਅ ਕੀਤੇ ਜਾਣਗੇ। ਇਨ੍ਹਾਂ ਸਾਰੇ ਕੈਦੀਆਂ ਦੀ ਸਜ਼ਾ ਦਾ ਚੌਥਾ ਹਿੱਸਾ ਮੁਆਫ ਕਰ ਦਿੱਤਾ ਗਿਆ ਹੈ। ਏ. ਆਈ. ਜੀ. ਜੇਲ ਮੁਤਾਬਕ ਇਸ ਯੋਜਨਾ ਤਹਿਤ ਦੁਰਾਚਾਰ, ਕਤਲ, ਨਸ਼ਾ ਸਮੱਗਲਿੰਗ ਵਰਗੇ ਗੰਭੀਰ ਮਾਮਲਿਆਂ 'ਚ ਸਜ਼ਾ ਕੱਟ ਰਹੇ ਕੈਦੀਆਂ ਨੂੰ ਹੱਕਦਾਰ ਨਹੀਂ ਮੰਨਿਆ ਜਾਂਦਾ। ਇਸ ਯੋਜਨਾ ਤਹਿਤ ਛੋਟੇ ਅਪਰਾਧ ਦੇ ਕਾਰਨ ਜੇਲ 'ਚ ਬੰਦ ਕੈਦੀਆਂ ਦੀ ਹੀ ਸਜ਼ਾ ਮੁਆਫ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
'ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣਾ ਸਾਡਾ ਮੁੱਢਲਾ ਫਰਜ਼'
NEXT STORY