ਲੁਧਿਆਣਾ, (ਤਰੁਣ)-ਕਾਰਾਬਾਰਾ ਚੌਕ ਨੇਡ਼ੇ ਇਕ ਨੌਸਰਬਾਜ਼ ਨੇ ਮੋਬਾਇਲ ਸ਼ਾਪ ਦੀ ਸੇਲਜ਼ਗਰਲ ਨੂੰ ਝਾਂਸੇ ਵਿਚ ਲੈ ਕੇ ਉਸ ਤੋਂ ਮੋਬਾਇਲ ਲੈ ਲਿਆ। ਨੌਸਰਬਾਜ਼ ਨੇ ਲਡ਼ਕੀ ਨੂੰ ਕਿਹਾ ਕਿ ਮੋਬਾਇਲ ਦੀ ਕੀਮਤ ਬੈਂਕ ਅਕਾਊਂਟ ’ਚ ਜਮ੍ਹਾ ਕਰਵਾ ਦਿੱਤੀ ਹੈ। ਦੁਕਾਨ ਮਾਲਕ ਨਾਲ ਗੱਲ ਹੋ ਗਈ ਉਸ ਨੂੰ ਮੋਬਾਇਲ ਦੇ ਦਿਓ। ਲਡ਼ਕੀ ਨੇ ਮਾਲਕ ਤੋਂ ਬਿਨਾਂ ਪੁੱਛੇ ਮੋਬਾਇਲ ਨੌਸਰਬਾਜ਼ ਨੂੰ ਦੇ ਦਿੱਤਾ। ਦੁਕਾਨ ਮਾਲਕ ਨੂੰ ਜਦੋਂ ਵਾਰਦਾਤ ਬਾਰੇ ਪਤਾ ਲੱਗਾ ਤਾਂ ਉਸ ਨੇ ਥਾਣਾ ਦਰੇਸੀ ਦੀ ਪੁਲਸ ਨੂੰ ਸੂਚਨਾ ਦਿੱਤੀ। ਦੁਕਾਨ ਮਾਲਕ ਵਨਿਕ ਗੁੰਬਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਕਿਸੇ ਕੰਮ ਗਿਆ ਸੀ। ਮੋਬਾਇਲ ਸ਼ਾਪ ’ਤੇ ਸੇਲਜ਼ਗਰਲ ਜਸਲੀਨ ਬੈਠੀ ਸੀ। ਦੁਪਹਿਰ ਨੂੰ ਉਸ ਨੂੰ ਇਕ ਵਿਅਕਤੀ ਨੇ ਮੋਬਾਇਲ ’ਤੇ ਕਾਲ ਕੀਤੀ ਤੇ ਇਕ ਮੋਬਾਇਲ ਖਰੀਦਣ ਦੀ ਇੱਛਾ ਜ਼ਾਹਿਰ ਕੀਤੀ। ਉਸਨੇ ਉਕਤ ਵਿਅਕਤੀ ਨੂੰ ਦੁਕਾਨ ਦਾ ਪਤਾ ਦੱਸ ਦਿੱਤਾ। ਦੁਕਾਨ ’ਚ ਪਹੁੰਚ ਕੇ ਵਿਅਕਤੀ ਨੇ 21 ਹਜ਼ਾਰ ਦੀ ਕੀਮਤ ਦਾ ਮੋਬਾਇਲ ਪਸੰਦ ਕੀਤਾ। ®ਵਿਅਕਤੀ ਨੇ ਉਸ ਨੂੰ ਦੱਸਿਆ ਕਿ ਮੋਬਾਇਲ ਦੀ ਕੀਮਤ ਬੈਂਕ ’ਚ ਜਮ੍ਹਾ ਕਰਵਾ ਦਿੱਤਾ ਹੈ। ਉਸ ਨੇ ਮੋਬਾਇਲ ਦੇਣ ਤੋਂ ਮਨ੍ਹਾ ਕਰ ਦਿੱਤਾ। ਉਸ ਨੇ ਲਡ਼ਕੀ ਨੂੰ ਵੀ ਮੋਬਾਇਲ ਦੇਣ ਤੋਂ ਮਨ੍ਹਾ ਕੀਤਾ ਸੀ ਪਰ ਕੁਝ ਦੇਰ ਉਡੀਕ ਕਰਨ ਦੇ ਬਾਅਦ ਨੌਸਰਬਾਜ਼ ਨੇ ਲਡ਼ਕੀ ਨੂੰ ਕਿਹਾ ਕਿ ਬੈਂਕ ’ਚ ਨਕਦੀ ਜਮ੍ਹਾ ਹੋ ਗਈ ਹੈ। ਦੁਕਾਨ ਮਾਲਕ ਨੇ ਮੋਬਾਇਲ ਦੇਣ ਲਈ ਕਿਹਾ ਹੈ। ਇਸ ਦੌਰਾਨ ਲਡ਼ਕੀ ਨੇ ਉਸ ਤੋਂ ਬਿਨਾਂ ਪੁੱਛੇ ਮੋਬਾਇਲ ਨੌਸਰਬਾਜ਼ ਨੂੰ ਫਡ਼ਾ ਦਿੱਤਾ। ਨੌਸਰਬਾਜ਼ ਦੇ ਜਾਣ ਤੋਂ ਬਾਅਦ ਲਡ਼ਕੀ ਨੇ ਉਸ ਨੂੰ ਮੋਬਾਇਲ ’ਤੇ ਜਾਣਕਾਰੀ ਦਿੱਤੀ। ਜਿਸ ਦੇ ਬਾਅਦ ਉਸਨੇ ਨੌਸਰਬਾਜ਼ ਦਾ ਮੋਬਾਇਲ ਨੰਬਰ ਟਰਾਈ ਕੀਤਾ ਪਰ ਮੋਬਾਇਲ ਸਵਿੱਚ ਆਫ ਦੱਸ ਰਿਹਾ ਸੀ।
ਸ਼ੱਕੀ ਹਾਲਾਤ ’ਚ ਵਿਆਹੁਤਾ ਪਹਿਲੀ ਮੰਜ਼ਿਲ ਤੋਂ ਡਿੱਗੀ
NEXT STORY