ਲੁÎਧਿਆਣਾ, (ਤਰੁਣ)-ਸ਼ਿਵਪੁਰੀ ਇਲਾਕੇ ਦੇ ਵੱਲਭÎ ਨਗਰ ’ਚ 30 ਸਾਲਾ ਵਿਆਹੁਤਾ ਅੌਰਤ ਸ਼ੱਕੀ ਹਾਲਾਤ ’ਚ ਪਹਿਲੀ ਮੰਜ਼ਿਲ ਦੀ ਛੱਤ ਤੋਂ ਡਿੱਗ ਗਈ। ਅੌਰਤ ਦੇ ਚੀਕਣ ਦੀ ਆਵਾਜ਼ ਸੁਣ ਕੇ ਸਹੁਰਾ ਪਰਿਵਾਰ ਸਮੇਤ ਮੁਹੱਲਾ ਨਿਵਾਸੀ ਇਕੱਠੇ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਅੌਰਤ ਨੂੰ ਡੀ. ਐੱਮ. ਸੀ. ਹਸਪਤਾਲ ’ਚ ਪਹੁੰਚਾਇਆ। ਘਟਨਾ ਸਵੇਰ ਕਰੀਬ ਸਾਢੇ 9 ਵਜੇ ਦੀ ਹੈ।ਸ਼ਿਵਾਲੀ ਦੇ ਭਰਾ ਪੁਨੀਤ ਜੈਨ ਦਾ ਕਹਿਣਾ ਹੈ ਕਿ ਉਹ ਅੰਬਾਲਾ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਸ਼ਿਵਾਨੀ ਜੈਨ ਦਾ ਵਿਆਹ ਵੱਲਭ ਨਗਰ ਦੇ ਰਹਿਣ ਵਾਲੇ ਅਭਿਨਵ ਦੇ ਨਾਲ 22 ਅਪ੍ਰੈਲ 2015 ਨੂੰ ਹੋਇਆ ਸੀ ਜਿਨ੍ਹਾਂ ਦੀ ਸਵਾ ਸਾਲ ਦੀ ਬੇਟੀ ਹੈ। ਸਵੇਰ ਉਨ੍ਹਾਂ ਨੂੰ 9.30 ਵਜੇ ਪੁਲਸ ਨੇ ਸੂਚਨਾ ਦਿੱਤੀ ਕਿ ਸ਼ਿਵਾਨੀ ਪਹਿਲੀ ਮੰਜ਼ਿਲ ਤੋਂ ਥੱਲੇ ਡਿੱਗ ਗਈ ਹੈ। ਸ਼ਿਵਾਨੀ ਨੇ ਜ਼ਹਿਰ ਨਿਗਲਿਆ ਹੈ। ਪੁਨੀਤ ਨੇ ਦੋਸ਼ ਲਾਇਆ ਕਿ ਸ਼ਿਵਾਨੀ ਨੂੰ ਜ਼ਹਿਰ ਦੇ ਕੇ ਪਹਿਲੀ ਮੰਜ਼ਿਲ ਤੋਂ ਥੱਲੇ ਸੁੱਟਿਆ ਗਿਆ ਹੈ। ਸ਼ਿਵਾਨੀ ਨੂੰ ਪਤੀ ਸਮੇਤ ਸਹੁਰਾ ਪਰਿਵਾਰ ’ਤੇ ਪਹਿਲਾਂ ਤੋਂ ਹੀ ਸ਼ੱਕ ਸੀ ਕਿ ਉਸ ਨੂੰ ਕਦੇ ਵੀ ਜਾਨ ਤੋਂ ਮਾਰਿਆ ਜਾ ਸਕਦਾ ਹੈ। ਇਸ ਲਈ ਉਸ ਨੇ ਆਪਣਾ ਲਿਖਤੀ ਬਿਆਨ ਉਨ੍ਹਾਂ ਨੂੰ ਵਟਸਅੈਪ ’ਤੇ ਭੇਜਿਆ ਸੀ। 4 ਪੇਜ ਦੇ ਨੋਟ ਵਿਚ ਸ਼ਿਵਾਨੀ ਨੇ ਸਾਰਿਆਂ ਖਿਲਾਫ ਆਪਣੀ ਗੱਲ ਰੱਖੀ ਹੈ। ਸ਼ੁੱਕਰਵਾਰ ਰਾਤ ਨੂੰ ਵੀ ਸ਼ਿਵਾਨੀ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਗਈ ਸੀ। ਉਹ ਆਪਣੀ ਗੱਲ ਕਿਸੇ ਨੂੰ ਦੱਸ ਨਾ ਸਕੇ, ਇਸ ਲਈ ਅਭਿਨਵ ਨੇ ਉਸ ਦੀ ਭੈਣ ਤੋਂ ਮੋਬਾਇਲ ਵੀ ਖੋਹ ਲਿਆ ਸੀ। ਪੀਡ਼ਤ ਧਿਰ ਦਾ ਦੋਸ਼ ਹੈ ਕਿ ਸ਼ਿਵਾਨੀ ਨੂੰ ਸਰੀਰਕ ਤੇ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। 6 ਮਹੀਨੇ ਪਹਿਲਾਂ ਸ਼ਿਵਾਨੀ ਗਰਭਵਤੀ ਸੀ ਜਿਸ ਦਾ ਜ਼ਬਰਦਸਤੀ ਗਰਭਪਾਤ ਕਰਵਾਇਆ ਗਿਆ। ਸਹੁਰਾ ਧਿਰ ਨੇ ਮਾਰਨ ਦੀ ਨੀਅਤ ਨਾਲ ਉਸ ਦੀ ਭੈਣ ਸ਼ਿਵਾਨੀ ਨੂੰ ਜ਼ਹਿਰ ਦੇ ਕੇ ਪਹਿਲੀ ਮੰਜ਼ਿਲ ਤੋਂ ਥੱਲੇ ਸੁੱਟਿਆ ਹੈ।

ਪਤੀ ਨੇ ਦੋਸ਼ਾਂ ਨੂੰ ਨਕਾਰਿਆ
ਅਭਿਨਵ ਜੈਨ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਚਾਹੁੰਦੀ ਹੈ ਕਿ ਅਸੀਂ ਮਾਤਾ-ਪਿਤਾ ਤੋਂ ਵੱਖ ਰਹੀਏ। ਇਸੇ ਕਰ ਕੇ ਉਸ ਦਾ ਆਮ ਕਰ ਕੇ ਪਤਨੀ ਨਾਲ ਝਗਡ਼ਾ ਹੁੰਦਾ ਰਿਹਾ। ਸ਼ਨੀਵਾਰ ਸਵੇਰ ਵੀ ਉਸ ਦੀ ਪਤਨੀ ਨੇ ਦਬਾਅ ਬਣਾਉਣ ਲਈ ਪਹਿਲੀ ਮੰਜ਼ਿਲ ਤੋਂ ਛਾਲ ਮਾਰੀ ਹੈ। ਹਸਪਤਾਲ ਦੇ ਡਾਕਟਰਾਂ ਦੇ ਮੁਤਾਬਕ ਸ਼ਿਵਾਨੀ ਦੇ ਪੈਰ ’ਚ ਫੈਕਚਰ ਦੱਸਿਆ ਗਿਆ ਹੈ।
ਕੀ ਕਹਿੰਦੇ ਹਨ ਥਾਣਾ ਮੁਖੀ
ਜਦੋਂ ਕਿ ਥਾਣਾ ਮੁਖੀ ਦਰੇਸੀ ਸੁਰਿੰਦਰ ਚੋਪਡ਼ਾ ਦਾ ਕਹਿਣਾ ਹੈ ਕਿ ਸ਼ਿਵਾਨੀ ਤੇ ਅਭਿਨਵ ਦਾ ਵਿਆਹ 3 ਸਾਲ ਪਹਿਲਾਂ ਹੋਇਆ ਹੈ। ਦੋਵਾਂ ਦੇ ਇਕ ਸਵਾਲ ਸਾਲ ਦੀ ਬੇਟੀ ਹੈ। ਪਤੀ-ਪਤਨੀ ਦਰਮਿਆਨ ਕਾਫੀ ਸਮੇਂ ਤੋਂ ਝਗਡ਼ਾ ਚੱਲ ਰਿਹਾ ਹੈ। ਹਸਪਤਾਲ ’ਚ ਭਰਤੀ ਸ਼ਿਵਾਨੀ ਦੀ ਹਾਲਤ ’ਚ ਸੁਧਾਰ ਹੈ। ਡਾਕਟਰਾਂ ਨੇ ਉਸ ਨੂੰ ਫਿੱਟ ਐਲਾਨ ਦਿੱਤਾ ਹੈ ਪਰ ਸ਼ਿਵਾਨੀ ਨੇ ਪੁਲਸ ਦੇ ਸਾਹਮਣੇ ਹਾਲ ਦੀ ਘਡ਼ੀ ਬਿਆਨ ਨਹੀਂ ਦਿੱਤਾ ਹੈ। ਬਿਆਨ ਮਿਲਣ ਤੋਂ ਬਾਅਦ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਪ੍ਰਿੰਸੀਪਲ ਵੱਲੋਂ ਪਾਕਿਸਤਾਨੀ ਨਾਗਰਿਕ ਦੇ ਨਕਲੀ ਦਸਤਾਵੇਜ਼ ਤਿਆਰ ਕਰਨ ’ਤੇ ਮਾਮਲਾ ਦਰਜ
NEXT STORY