ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਪਿੰਡ ਮੰਨਣ ਵਾਸੀ ਇਕ ਅੰਮ੍ਰਿਤਧਾਰੀ ਮਹਿਲਾ ਨੇ ਜਿਥੇ ਆਪਣੀਆਂ ਦੋ ਨੱਣਦਾਂ 'ਤੇ ਉਸਦੀ ਭਾਰੀ ਕੁੱਟਮਾਰ, ਕੇਸਾਂ ਅਤੇ ਕਕਾਰਾਂ ਦੀ ਕਥਿਤ ਬੇਅਦਬੀ ਕਰਨ ਦੇ ਦੋਸ਼ ਲਾਏ ਹਨ, ਉਥੇ ਹੀ ਭਰਜਾਈ ਦੇ ਦੋਸ਼ਾਂ ਨੂੰ ਨਿਕਾਰਦਿਆਂ ਨੱਣਦਾਂ ਨੇ ਮਹਿਲਾ ਦੇ ਪਤੀ ਅਤੇ ਉਨ੍ਹਾਂ ਦੇ ਭਰਾ ਵੱਲੋਂ ਸ਼ਰੇਬਜ਼ਾਰ ਦੋਹਾਂ ਭੈਣਾਂ ਦੀ ਕੁੱਟਮਾਰ ਕਰਨ ਅਤੇ ਧੂ-ਘੜੀਸ ਕਰਨ ਦੇ ਉੱਲਟੇ ਇਲਜ਼ਾਮ ਲਾਏ ਹਨ। ਡਿਊਟੀ ਅਫਸਰ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਦੋਹਾਂ ਧਿਰਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਆਗੂਆਂ ਭਾਈ ਕੁਲਵੰਤ ਸਿੰਘ ਰਾਗੀ, ਭਾਈ ਰਣਜੀਤ ਸਿੰਘ, ਹਰਪ੍ਰੀਤ ਸਿੰਘ ਅਤੇ ਭਾਈ ਬਲਜਿੰਦਰ ਸਿੰਘ ਸਮੇਤ ਆਪਣੇ ਪਿਤਾ ਲੱਖਾ ਸਿੰਘ ਭਰਾ ਪਰਮਜੀਤ ਸਿੰਘ ਦੀ ਹਾਜ਼ਰੀ 'ਚ ਜਾਣਕਾਰੀ ਦਿੰਦਿਆਂ ਗਗਨਦੀਪ ਕੌਰ ਪਤਨੀ ਬਚਿੱਤਰ ਸਿੰਘ ਵਾਸੀ ਪਿੰਡ ਮੰਨਣ ਨੇ ਦੱਸਿਆ ਕਿ ਆਪਣੇ ਭਰਾ ਨਾਲ ਨਿੱਜੀ ਰੰਜਿਸ਼ ਦੇ ਚੱਲਦਿਆਂ ਉਸ ਦੀਆਂ ਨੱਣਦਾਂ ਗੁਰਿੰਦਰ ਕੌਰ, ਨਿਰਮਲ ਕੌਰ ਅਤੇ ਦਿਉਰ ਗੁਰਿੰਦਰ ਸਿੰਘ ਉਰਫ ਘੁੱਕ ਵੱਲੋਂ ਪਹਿਲਾਂ 18 ਨਵੰਬਰ ਨੂੰ ਉਸਦੇ ਘਰ ਆ ਕੇ ਉਸ ਵੇਲੇ ਉਸਦੀ ਕੁੱਟਮਾਰ ਕੀਤੀ ਗਈ ਜਦੋਂ ਉਸਦਾ ਪਤੀ ਘਰ ਮੌਜ਼ੂਦ ਨਹੀਂ ਸੀ ਅਤੇ ਸੋਮਵਾਰ ਨੂੰ ਫਿਰ ਉਕਤ ਲੋਕਾਂ ਵੱਲੋਂ ਉਸ ਨਾਲ ਬੇਤਿਹਾਸਾ ਮਾਰਕੁਟਾਈ ਕਰਨ ਦੇ ਨਾਲ ਕੇਸਾਂ ਤੋਂ ਫੜ•ਕੇ ਧੂ-ਘੜੀਸ ਕਰਦਿਆਂ ਉਸਦੇ ਕਕਾਰ ਤੱਕ ਤੋੜ ਦਿੱਤੇ ਤੇ ਕੱਪੜੇ ਵੀ ਪਾੜ ਦਿੱਤੇ ਗਏ। ਮਹਿਲਾ ਨੇ ਦੱਸਿਆ ਕਿ ਇਸ ਉਪਰੰਤ ਉਸ ਵੱਲੋਂ ਆਪਣੇ ਮਾਪਿਆਂ ਨੂੰ ਦੱਸਿਆ ਗਿਆ, ਜਿੰਨਾਂ ਵੱਲੋਂ ਉਸ ਨੂੰ ਨਾਲ ਲੈ ਕੇ ਥਾਣਾ ਝਬਾਲ ਵਿਖੇ ਕਥਿਤ ਲੋਕਾਂ ਵਿਰੋਧ ਸ਼ਿਕਾਇਤ ਦਰਜ ਕਰਾਈ ਗਈ ਹੈ। ਦੂਜੇ ਪਾਸੇ ਉਕਤ ਦੋਸ਼ਾਂ ਨੂੰ ਨਿਕਾਰਦਿਆਂ ਦੂਜੀ ਧਿਰ ਦੀਆਂ ਗੁਰਿੰਦਰ ਕੌਰ 'ਤੇ ਨਿਰਮਲ ਕੌਰ ਨੇ ਕਿਹਾ ਕਿ ਮੰਗਲਵਾਰ ਜਦੋਂ ਉਹ ਸਵੇਰੇ ਤੜਕਸਾਰ ਪਿੰਡ ਤੋਂ ਅੰਮ੍ਰਿਤਸਰ ਲਈ ਕੰਮ ਤੇ ਜਾ ਰਹੀਆਂ ਸਨ ਤਾਂ ਪਿੰਡ ਮੰਨਣ ਸਥਿਤ ਲੱਕੜ ਦੇ ਆਰੇ ਨਜ਼ਦੀਕ ਮੋਟਰਸਾਈਕਲ 'ਤੇ ਆਏ ਉਨ੍ਹਾਂ ਦੇ ਭਰਾ ਬਚਿੱਤਰ ਸਿੰਘ ਵੱਲੋਂ ਉਨ੍ਹਾਂ ਦੀ ਸ਼ਰੇਬਜ਼ਾਰ ਕੁੱਟਮਾਰ ਕਰਦਿਆਂ ਧੂ-ਘੜੀਸ ਕੀਤੀ ਗਈ ਜਿਸ ਨਾਲ ਉਨ੍ਹਾਂ ਦੇ ਸਿਰ 'ਚ ਸੱਟਾਂ ਵੀ ਲੱਗੀਆਂ ਹਨ। ਔਰਤਾਂ ਨੇ ਕਿ ਆਰੇ 'ਤੇ ਲੱਗੇ ਸੀ. ਸੀ. ਟੀ. ਵੀ ਕੈਮਰਿਆਂ 'ਚ ਸਾਰੀ ਵਾਰਦਾਤ ਕੈਦ ਹੋ ਗਈ ਹੈ ਜੋ ਉਨ੍ਹਾਂ ਵਲੋਂ ਪੁਲਸ ਨੂੰ ਦਿੱਤੀ ਜਾਵੇਗੀ। ਡਿਊਟੀ ਅਫ਼ਸਰ ਬਲਜੀਤ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾਂ ਦੀਆਂ ਸ਼ਿਕਾਇਤਾਂ ਮਿਲਣ ਉਪਰੰਤ ਦੋਹਾਂ ਧਿਰਾਂ ਨੂੰ ਮੈਡੀਕਲ ਕਰਾਉਣ ਲਈ ਡਾਕਟ ਦੇ ਦਿੱਤੇ ਗਏ ਹਨ ਅਤੇ ਸਰਕਾਰੀ ਹਸਪਤਾਲ ਝਬਾਲ ਵਿਖੇ ਦਾਖਲ ਕਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਮੈਡੀਕਲ ਰਿਪੋਰਟ ਆਉਣ ਉਪਰੰਤ ਦੋਸ਼ੀ ਧਿਰ 'ਤੇ ਕਾਰਵਾਈ ਕੀਤੀ ਜਾਵੇਗੀ। ਇੱਧਰ ਸਤਿਕਾਰ ਕਮੇਟੀ ਦੇ ਆਗੂਆਂ ਭਾਈ ਕੁਲਵੰਤ ਸਿੰਘ ਰਾਗੀ ਅਤੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਧਾਰੀ ਗਗਨਦੀਪ ਕੌਰ ਦੇ ਕਕਾਰਾਂ ਅਤੇ ਕੇਸਾਂ ਦੀ ਕੀਤੀ ਗਈ ਬੇਅਦਬੀ ਦਾ ਮਾਮਲਾ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਜਾਇਆ ਜਾਵੇਗਾ ਅਤੇ ਜੇਕਰ ਪੁਲਸ ਵੱਲੋਂ ਇਸ ਮਾਮਲੇ 'ਚ ਰਤਾ ਵੀ ਢਿੱਲ ਕੀਤੀ ਗਈ ਤਾਂ ਸਤਿਕਾਰ ਕਮੇਟੀ ਵੱਲੋਂ ਜਥੇਬੰਦੀ ਨਾਲ ਮੀਟਿੰਗ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ।
ਫਿਲਮ 'ਪਦਮਾਵਤੀ' ਦੇ ਮਾਮਲੇ 'ਚ ਹਿੰਦੂ ਸੰਗਠਨਾਂ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
NEXT STORY