ਜਲੰਧਰ (ਮਾਹੀ)— ਜਲੰਧਰ ਸ਼ਹਿਰ ਦੇ ਮਸ਼ਹੂਰ ਬਰਲਟਨ ਪਾਰਕ 'ਚ ਨੀਲੇ ਰੰਗ ਦੀ ਲਾਵਾਰਿਸ ਮਾਰੂਤੀ ਕਾਰ ਬਰਾਮਦ ਕੀਤੀ ਗਈ। ਦੱਸਣਯੋਦ ਹੈ ਕਿ ਬੀਤੀ ਰਾਤ ਤੋਂ ਇਥੇ ਪਈ ਲਾਵਾਰਿਸ ਕਾਰ ਨੂੰ ਦੇਖ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ। ਇਸ ਗੱਡੀ ਦੀਆਂ ਅੱਗੇ-ਪਿੱਛੇ ਤੋਂ ਦੋਵੇਂ ਨੰਬਰ ਪਲੇਟਾਂ ਤੋੜੀਆਂ ਹੋਈਆਂ ਹਨ। ਦੋਵੇਂ ਨੰਬਰ ਪਲੇਟਸ ਨੂੰ ਮਿਲਾ ਕੇ ਗੱਡੀ ਦਾ ਨੰਬਰ ਐੱਚ. ਆਰ. 01 ਕੇ. 0030 ਬਣ ਰਿਹਾ ਹੈ। ਗੱਡੀ ਦੇ ਮਾਲਕ ਦਾ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਇਹ ਕਾਰ ਲਾਵਾਰਿਸ ਸਥਿਤੀ 'ਚ ਖੜ੍ਹੀ ਹੋਣ ਕਰਕੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਜਾਂ ਤਾਂ ਇਹ ਕਾਰ ਚੋਰੀ ਦੀ ਹੈ ਜਾਂ ਕੋਈ ਅਪਰਾਧੀ ਤੱਤ ਇਸਤੇਮਾਲ ਕਿਸੇ ਵਾਰਦਾਤ 'ਚ ਕਰਕੇ ਗੱਡੀ ਛੱਡ ਕੇ ਭੱਜ ਗਿਆ ਹੈ। ਮੌਕੇ 'ਤੇ ਪਹੁੰਚ ਕੇ ਪੀ. ਸੀ. ਆਰ. ਕਰਮਚਾਰੀਆਂ ਨੇ ਇਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਲੁਧਿਆਣਾ 'ਚ ਪੈਸਿਆਂ ਪਿੱਛੇ ਕਿਰਪਾਨ ਨਾਲ ਵੱਢਿਆ ਨੌਜਵਾਨ
NEXT STORY