ਚੰਡੀਗੜ੍ਹ (ਵਿਜੇ) - ਚੰਡੀਗੜ੍ਹ 'ਚ ਨਵੇਂ ਬੱਸ ਕਿਊਂ ਸ਼ੈਲਟਰ ਬਣਾਉਣ ਦਾ ਕੰਮ ਛੇਤੀ ਸ਼ੁਰੂ ਹੋਣ ਜਾ ਰਿਹਾ ਹੈ, ਇਸ ਤੋਂ ਪਹਿਲਾਂ ਪ੍ਰਸ਼ਾਸਨ ਲਈ ਸਭ ਤੋਂ ਵੱਡੀ ਪ੍ਰੇਸ਼ਾਨੀ ਹੈ ਕਿ ਪੁਰਾਣੇ ਬੱਸ ਕਿਊ ਸ਼ੈਲਟਰਾਂ ਨੂੰ ਕਿਵੇਂ ਹਟਾਇਆ ਜਾਵੇ?
ਦਰਅਸਲ ਪੁਰਾਣੇ ਬੱਸ ਕਿਊ ਸ਼ੈਲਟਰਾਂ ਨੂੰ ਪੂਰੀ ਤਰ੍ਹਾਂ ਹਟਾ ਕੇ ਉਨ੍ਹਾਂ ਦੀ ਥਾਂ ਉਥੇ ਹੀ ਇਹ ਨਵੇਂ ਤਿਆਰ ਕੀਤੇ ਜਾਣਗੇ ਪਰ 300 ਬੱਸ ਕਿਊ ਸ਼ੈਲਟਰਾਂ 'ਚੋਂ ਐਨਾ ਜ਼ਿਆਦਾ ਮਲਬਾ ਹੋ ਜਾਵੇਗਾ, ਜਿਸ ਨੂੰ ਉਥੋਂ ਹਟਾਉਣਾ ਪ੍ਰਸ਼ਾਸਨ ਲਈ ਕਾਫੀ ਪ੍ਰੇਸ਼ਾਨੀ ਵਾਲਾ ਕੰਮ ਹੋਵੇਗਾ। ਇਸ ਲਈ ਪ੍ਰਸ਼ਾਸਨ ਨੇ ਇਨ੍ਹਾਂ ਕਿਊ ਸ਼ੈਲਟਰਾਂ ਦੀ ਮੌਕੇ 'ਤੇ ਹੀ ਬੋਲੀ ਕਰਵਾਉਣ ਦਾ ਫੈਸਲਾ ਲਿਆ ਹੈ, ਜਿਸ ਲਈ ਇੰਜੀਨੀਅਰਿੰਗ ਵਿਭਾਗ ਵਲੋਂ ਟੈਂਡਰ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਤਹਿਤ ਠੇਕੇਦਾਰ ਨੂੰ ਕਿਹਾ ਗਿਆ ਹੈ ਕਿ ਬੱਸ ਕਿਊ ਸ਼ੈਲਟਰ ਜਿਥੇ ਢਾਏ ਜਾਣ ਉਥੇ ਉਨ੍ਹਾਂ ਦੀ ਮੌਕੇ 'ਤੇ ਹੀ ਬੋਲੀ ਕਰਵਾ ਦਿੱਤੀ ਜਾਵੇ, ਜਿਸ ਨਾਲ ਕਿ ਉਸ ਥਾਂ ਮਲਬੇ ਦਾ ਢੇਰ ਨਾ ਲੱਗਾ ਰਹੇ। ਇਸ ਕੰਮ ਲਈ ਵਿਭਾਗ ਨੇ 6.64 ਲੱਖ ਰੁਪਏ ਰਿਜ਼ਰਵ ਪ੍ਰਾਈਜ਼ ਤੈਅ ਕੀਤੀ ਹੈ। ਪਿਛਲੇ ਮਹੀਨੇ ਹੀ ਪ੍ਰਸ਼ਾਸਨ ਨੇ ਸ਼ਹਿਰ ਦੇ ਸਾਰੇ ਬੱਸ ਕਿਊ ਸ਼ੈਲਟਰਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਨਵੇਂ ਬਣਾਉਣ ਦਾ ਫੈਸਲਾ ਲਿਆ ਸੀ। ਇਸ ਪ੍ਰੋਜੈਕਟ 'ਚ ਇਕ ਕਦਮ ਅੱਗੇ ਵਧਾਉਂਦੇ ਹੋਏ ਹੁਣ ਪੁਰਾਣਿਆਂ 'ਚੋਂ ਨਿਕਲਣ ਵਾਲੇ ਮਲਬੇ ਦੀ ਮੌਕੇ 'ਤੇ ਹੀ ਬੋਲੀ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।
ਪੁਰਾਣੇ ਬੱਸ ਕਿਊ ਸ਼ੈਲਟਰਾਂ ਵੱਲ ਮੁੜਿਆ ਪ੍ਰਸ਼ਾਸਨ
ਅਜੇ ਤਕ ਬੱਸ ਕਿਊ ਸ਼ੈਲਟਰਾਂ ਨੂੰ ਆਕਰਸ਼ਿਕ ਤੇ ਆਧੁਨਿਕ ਦਿਖਾਉਣ ਲਈ ਕਈ ਤਰ੍ਹਾਂ ਦੇ ਪ੍ਰਯੋਗ ਕਰ ਚੁੱਕਾ ਹੈ ਪਰ ਜਿੰਨੇ ਵੀ ਡਿਜ਼ਾਈਨ ਵਾਲੇ ਬੱਸ ਕਿਉੂ ਸ਼ੈਲਟਰਜ਼ ਬਣਾਏ ਗਏ, ਸਾਰੇ ਹੀ ਕੁਝ ਮਹੀਨਿਆਂ 'ਚ ਟੁੱਟ ਗਏ। ਇਸ 'ਤੇ ਹੁਣ ਪ੍ਰਸ਼ਾਸਨ ਨੇ ਪੁਰਾਣੀਆਂ ਇੱਟਾਂ ਨਾਲ ਬਣੇ ਬੱਸ ਕਿਊ ਸ਼ੈਲਟਰ ਤਿਆਰ ਕਰਨ ਦਾ ਫੈਸਲਾ ਲਿਆ ਹੈ।
ਸਮਾਰਟ ਸਿਟੀ ਲਈ ਇਹ ਆਧੁਨਿਕ ਸਹੂਲਤਾਂ ਵਾਲੇ ਹੋਣਗੇ। ਇਨ੍ਹਾਂ ਸਬੰਧੀ ਕੁਝ ਸਮਾਂ ਪਹਿਲਾਂ ਇੰਜੀਨੀਅਰਿੰਗ ਵਿਭਾਗ ਤੇ ਅਰਬਨ ਪਲਾਨਿੰਗ ਵਿਭਾਗ ਵਲੋਂ ਇਕ ਸਰਵੇ ਵੀ ਕਰਵਾਇਆ ਗਿਆ ਸੀ। ਨਵੇਂ ਬੱਸ ਕਿਊ ਸ਼ੈਲਟਰਾਂ 'ਚ ਪਖਾਨੇ, ਵਾਟਰ ਡਿਸਪੈਂਸਰ ਤੇ ਸਾਈਕਲ ਪਾਰਕਿੰਗ ਦੀ ਸਹੂਲਤ ਯਾਤਰੀਆਂ ਨੂੰ ਦਿੱਤੀ ਜਾਵੇਗੀ। ਸਾਈਕਲ ਸ਼ੈਲਟਰ ਦੇ ਪਿਛਲੇ ਪਾਸੇ ਪਾਰਕ ਕੀਤੇ ਜਾ ਸਕਣਗੇ।
ਪੁਲਸ ਨੂੰ ਝੂਠੀ ਕਹਾਣੀ ਦੱਸਣ ਵਾਲੇ ਮਾਈਕਲ ਦੀ ਹੁਣ ਖੈਰ ਨਹੀਂ
NEXT STORY