ਸਮਰਾਲਾ (ਬਿਪਨ): ਅੱਜ ਸਵੇਰੇ ਕਰੀਬ 8:30 ਵਜੇ ਚਾਵਾ ਰੋਡ 'ਤੇ ਪਿੰਡ ਸ਼ਮਸਪੁਰ ਕੋਲ ਮਿੰਨੀ ਬੱਸ ਅਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ 29 ਸਾਲ ਵਾਸੀ ਰਾਏਪੁਰ ਵਜੋਂ ਹੋਈ ਹੈ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਪਿਤਾ ਦੀ ਮੌਤ ਹੋ ਚੁੱਕੀ ਸੀ। ਕੋਲ ਖੜੇ ਲੋਕਾਂ ਨੇ ਦੱਸਿਆ ਕਿ ਚਾਵਾ ਰੋਡ 'ਤੇ ਪਿੰਡ ਸ਼ਮਸਪੁਰ ਦੇ ਕੋਲ ਇਕ ਫੈਕਟਰੀ ਦੀ ਤੇਜ਼ ਰਫਤਾਰ ਮਿੰਨੀ ਬੱਸ ਨੇ ਸਾਹਮਣੇ ਸਾਈਡ ਤੋਂ ਆ ਰਹੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਮੋਟਰਸਾਈਕਲ ਨੂੰ ਮਿੰਨੀ ਬੱਸ ਨੇ ਆਪਣੀ ਲਪੇਟ ਵਿਚ ਲਿਆ ਤਾਂ ਨੌਜਵਾਨ ਹੇਠਾਂ ਡਿੱਗ ਗਿਆ ਤੇ ਮੌਕੇ 'ਤੇ ਮੌਤ ਹੋ ਗਈ, ਪਰ ਮਿੰਨੀ ਬੱਸ ਚਾਲਕ ਮੋਟਰਸਾਈਕਲ ਨੂੰ 50 ਮੀਟਰ ਘੜੀਸਦਾ ਹੋਇਆ ਲੈ ਗਿਆ। ਜਿਸ ਕਾਰਨ ਮੋਟਰਸਾਈਕਲ ਨੂੰ ਅੱਗ ਲੱਗ ਗਈ। ਘਟਨਾ ਦੀ ਸੂਚਨਾ ਸਮਰਾਲਾ ਪੁਲਸ ਨੂੰ ਦਿੱਤੀ ਗਈ ਤੇ ਸਮਰਾਲਾ ਪੁਲਸ ਜਾਂਚ 'ਚ ਜੁਟ ਗਈ। ਲੋਕਾਂ ਨੇ ਇਹ ਵੀ ਦੱਸਿਆ ਕਿ ਨੌਜਵਾਨ ਮੋਹਾਲੀ ਤੋਂ ਡਿਊਟੀ ਕਰ ਆਪਣੇ ਘਰ ਰਾਏਪੁਰ ਜਾ ਰਿਹਾ ਸੀ ਤੇ ਘਰ ਚ ਇਕੱਲਾ ਕਮਾਉਣ ਵਾਲਾ ਨੌਜਵਾਨ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਈਕੋਰਟ ਨੇ ਪੰਜਾਬ ਦੇ ਦਰਿਆਵਾਂ 'ਚ ਡੀ-ਸਿਲਟਿੰਗ ਦੀ ਦਿੱਤੀ ਇਜਾਜ਼ਤ
NEXT STORY