ਜਲੰਧਰ (ਸੁਨੀਲ ਮਹਾਜਨ) : ਅੱਜ ਸਵੇਰੇ ਫਿਲੌਰ ਨੇੜੇ ਇਕ ਬੱਸ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਡਿਵਾਈਡਰ 'ਤੇ ਜਾ ਚੜ੍ਹੀ। ਹਾਦਸੇ 'ਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੇ ਕਿਲਾ ਮੁਹੱਲਾ ’ਚ ਚੱਲੀਆਂ ਗੋਲੀਆਂ; ਇਲਾਕੇ ’ਚ ਦਹਿਸ਼ਤ ਦਾ ਮਾਹੌਲ
ਜਾਣਕਾਰੀ ਮੁਤਾਬਕ ਅੱਜ ਸਵੇਰੇ 8:30 ਵਜੇ ਦੇ ਕਰੀਬ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਪੀ. ਬੀ. 19 ਐੱਮ 3911 ਹੁਸ਼ਿਆਰਪੁਰ ਤੋਂ ਲੁਧਿਆਣਾ ਵੱਲ ਜਾ ਰਹੀ ਸੀ। ਉਕਤ ਬੱਸ 'ਚ 35 ਵਿਦੇਸ਼ੀ ਯਾਤਰੀ ਸਵਾਰ ਸਨ। ਫਿਲੌਰ ਨੇੜੇ ਬੱਸ ਟਾਇਰ ਫਟਣ ਕਰਕੇ ਬੇਕਾਬੂ ਹੋ ਗਈ। ਇਸ ਦੌਰਾਨ ਬੱਸ ਡਿਵਾਈਡਰ 'ਤੇ ਜਾ ਚੜ੍ਹੀ ਅਤੇ ਇਕ ਖੰਭੇ ਨਾਲ ਟਕਰਾ ਕੇ ਰੁਕੀ। ਇਸ ਨਾਲ ਬੱਸ ਇਕ ਪਾਸੇ ਨੂੰ ਟੇਢੀ ਹੋ ਗਈ।
ਹਾਦਸੇ 'ਚ ਬੱਸ ਨੁਕਸਾਨੀ ਗਈ ਪਰ ਸਵਾਰੀਆਂ, ਬੱਸ ਤੇ ਕੰਡਕਟਰ ਪੂਰੀ ਤਰ੍ਹਾਂ ਸੁਰੱਖਿਅਤ ਰਹੇ। ਸਵਾਰੀਆਂ ਨੂੰ ਦੂਸਰੀ 'ਚ ਬਿਠਾ ਕੇ ਲੁਧਿਆਣਾ ਭੇਜ ਦਿੱਤਾ ਗਿਆ।
ਓਵਰਟੇਕ ਕਰਦਿਆਂ ਬੱਸ ਨੇ ਮੋਟਰਸਾਈਕਲ ਸਵਾਰਾਂ ਨੂੰ ਲਿਆ ਲਪੇਟ ’ਚ, ਭੈਣ-ਭਰਾ ਦੀ ਮੌਤ
NEXT STORY