ਗੁਰਾਇਆ (ਮੁਨੀਸ਼ ਬਾਵਾ)- ਵੀਰਵਾਰ ਸ਼ਾਮ ਨੂੰ ਸਤਲੁਜ ਦਰਿਆ ਦੇ ਪੁੱਲ ਤੇ ਐੱਮ.ਪੀ. ਤੋਂ ਸ਼੍ਰੀਨਗਰ ਜਾ ਰਹੀ ਨਵੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਆਵਾਜਾਈ ਠੱਪ ਹੋ ਗਈ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਦੌਰਾਨ ਲਾਡੋਵਾਲ ਟੋਲ ਪਲਾਜ਼ਾ 'ਤੇ ਵੀ ਲੰਬਾ ਜਾਮ ਲੱਗ ਗਿਆ। ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਥਾਣਾ ਲਾਡੋਵਾਲ ਅਤੇ ਫ਼ਿਲੌਰ ਦੀ ਪੁਲਸ ਨੇ ਮੌਕੇ 'ਤੇ ਫਾਇਰ ਬ੍ਰਿਗੇਡ ਮੰਗਵਾ ਕੇ ਤੁਰੰਤ ਅੱਗ 'ਤੇ ਕਾਬੂ ਪਾਇਆ ਅਤੇ ਆਵਾਜਾਈ ਨੂੰ ਨਿਰਵਿਘਨ ਸ਼ੁਰੂ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਅਯੁੱਧਿਆ 'ਚੋਂ ਗ੍ਰਿਫ਼ਤਾਰ ਹੋਏ 2 ਸ਼ੱਕੀ ਨੌਜਵਾਨ, ਪੰਜਾਬ ਦੇ ਗੈਂਗਸਟਰਾਂ ਨਾਲ ਜੁੜੇ ਤਾਰ
ਥਾਣਾ ਫਿਲੌਰ ਦੇ ਏ.ਐੱਸ.ਆਈ. ਵਿਜੇ ਕੁਮਾਰ ਨੇ ਦੱਸਿਆ ਕਿ ਬੱਸ ਦਾ ਚਾਲਕ ਅਰਵਿੰਦ ਅਹਿਰਵਾਰ ਆਪਣੇ ਸਾਥੀ ਨਾਲ ਐੱਮ. ਪੀ. ਤੋਂ ਨਵੀ ਬੱਸ ਨੂੰ ਲੈ ਕੇ ਸ਼੍ਰੀਨਗਰ ਜਾਂ ਰਿਹਾ ਸੀ ਕਿ ਸਤਲੁਜ ਪੁਲ਼ 'ਤੇ ਅਚਾਨਕ ਬੱਸ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਬੱਸ ਦਾ ਚਾਲਕ ਅਤੇ ਸਹਾਇਕ ਦੋਵੇਂ ਠੀਕ ਹਨ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸੱਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਰਸ਼ਾਂ 'ਚ ਮਰਦਾਨਾ ਕਮਜ਼ੋਰੀ ਲਈ ਇਹ ਆਦਤਾਂ ਹੋ ਸਕਦੀਆਂ ਹਨ ਜ਼ਿੰਮੇਵਾਰ
NEXT STORY