ਕਪੂਰਥਲਾ, (ਮਲਹੋਤਰਾ)- ਕਪੂਰਥਲਾ ਚੂਹੜਵਾਲ ਚੂੰਗੀ ਦੇ ਨਜ਼ਦੀਕ ਮਹਿਲਾ ਨਾਲ ਛੇੜਛਾੜ ਨੂੰ ਲੈ ਕੇ ਦੋ ਪੱਖਾਂ 'ਚ ਤਕਰਾਰ ਦੌਰਾਨ ਇਕ ਬੱਸ ਚਾਲਕ ਤੇ ਕੰਡਕਟਰ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੁਸਾਰ ਜ਼ੇਰੇ ਇਲਾਜ ਸੁਖਜੀਤ ਸਿੰਘ ਪੁੱਤਰ ਜਸਵੰਤ ਸਿੰਘ ਨਿਵਾਸੀ ਪਿੰਡ ਕੋਹਾਲਾ, ਗੁਰਦਾਸਪੁਰ ਨੇ ਦੱਸਿਆ ਕਿ ਅਸੀਂ ਬੱਸ ਸਟੈਂਡ ਤੋਂ ਬੱਸ ਲੈ ਕੇ ਜਾ ਰਹੇ ਸਨ ਤਾਂ ਚੂਹੜਵਾਲ ਚੂੰਗੀ ਦੇ ਨਜ਼ਦੀਕ ਜਦੋਂ ਸਾਡੀ ਬੱਸ ਸਵਾਰੀ ਉਠਾਉਣ ਲਈ ਰੁਕੀ ਤਾਂ ਉਥੇ ਕੁੱਝ ਲੋਕਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ ਤੇ ਸਾਡਾ ਨਕਦੀ ਵਾਲਾ ਥੈਲਾ ਤੇ ਹੋਰ ਸਾਮਾਨ ਵੀ ਖੋਹ ਲਿਆ।
ਇਸ ਘਟਨਾ 'ਚ ਮੈਂ ਤੇ ਕੰਡਕਟਰ ਨਾਰਾਇਣ ਸਿੰਘ ਜ਼ਖਮੀ ਹੋ ਗਿਆ। ਇਸੇ ਮਾਮਲੇ 'ਚ ਦੂਸਰੇ ਪੱਖ ਦੀ ਸੰਤੋਸ਼ ਰਾਣੀ ਪਤਨੀ ਬਲਵੀਰ ਲਾਲ ਨਿਵਾਸੀ ਪਿੰਡ ਧਮ ਨੇ ਦੱਸਿਆ ਕਿ ਉਹ ਬੱਸ ਸਟੈਂਡ ਤੋਂ ਆਪਣੇ ਸੈਂਟਰ 'ਚ ਕੰਮ ਖਤਮ ਕਰ ਕੇ ਆਪਣੇ ਪਤੀ ਨਾਲ ਆਟੋ ਰਾਹੀਂ ਆਪਣੇ ਪਿੰਡ ਜਾ ਰਹੀ ਸੀ ਤਾਂ ਰਸਤੇ 'ਚ ਅਸੀਂ ਜਦੋਂ ਚੂਹੜਵਾਲ ਚੂੰਗੀ ਦੇ ਨਜ਼ਦੀਕ ਸਬਜ਼ੀ ਖਰੀਦ ਰਹੇ ਸਨ ਤਾਂ ਬੱਸ ਤੋਂ ਉਤਰੇ ਬੱਸ ਚਾਲਕ ਤੇ ਕੰਡਕਟਰ ਨੇ ਮੇਰੇ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਵਿਰੋਧ ਕਰਨ 'ਤੇ ਬੱਸ ਚਾਲਕ ਕੰਡਕਟਰ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਨਾਲ ਉਥੇ ਖੜ੍ਹੇ ਲੋਕਾਂ ਨੇ ਮੇਰੀ ਮਦਦ ਕਰਦੇ ਉਨ੍ਹਾਂ ਨਾਲ ਕੁੱਟਮਾਰ ਕੀਤੀ।
ਨਸ਼ਿਆਂ ਦੇ ਮੁੱਦੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨ ਕੇਜਰੀਵਾਲ : ਬਿੱਟੂ
NEXT STORY