ਜਲਾਲਾਬਾਦ (ਬਜਾਜ) : ਥਾਣਾ ਵੈਰੋਕੇ ਦੀ ਪੁਲਸ ਵੱਲੋਂ ਪਿੰਡ ਚੱਕ ਬਲੋਚਾ ਦੇ ਅਧੀਨ ਆਉਦੀ ਢਾਣੀ ਪ੍ਰੇਮ ਸਿੰਘ ਵਿਖੇ ਜ਼ਮੀਨ ਦੇ ਮਸਲੇ ਨੂੰ ਲੈ ਕੇ ਕੁੱਟਮਾਰ ਕਰਨ 'ਤੇ 7 ਲੋਕਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਐੱਚ. ਸੀ. ਕਾਰਜ ਸਿੰਘ ਨੇ ਦੱਸਿਆ ਕਿ ਮੁਦੱਈ ਛਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਦਸ਼ਮੇਸ਼ ਨਗਰੀ ਜਲਾਲਾਬਾਦ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਗਏ, ਜਿਸ ਵਿੱਚ ਮੁਦੱਈ ਨੇ ਦੱਸਿਆ ਕਿ ਉਸਦੀ ਮਾਤਾ ਠਾਕਰੋ ਬਾਈ ਪਤਨੀ ਸੁਦਾਗਰ ਸਿੰਘ ਨੇ ਆਪਣੀ ਮਾਲਕੀ ਜ਼ਮੀਨ 3 ਕਨਾਲ 5 ਮਰਲੇ ਰਕਬਾ ਢਾਣੀ ਪ੍ਰੇਮ ਸਿੰਘ ਦਾਖ਼ਲੀ ਮਹਾਲਮ ਦੇ ਨਾਮ 'ਤੇ ਕਰ ਦਿੱਤੀ ਗਈ ਸੀ। ਇਸ 'ਤੇ ਮਹਿੰਦਰ ਸਿੰਘ ਧੋਖੇ ਨਾਲ ਕਬਜ਼ਾ ਕਰਨਾ ਚਾਹੁੰਦੇ ਹਨ।
ਇਸ ਸਬੰਧੀ ਅਦਾਲਤ ਵਿੱਚੋਂ ਕੇਸ ਦਾ ਫ਼ੈਸਲਾ ਮਿਤੀ 15-10-2025 ਨੂੰ ਉਸਦੇ ਹੱਕ ਵਿੱਚ ਕਰ ਦਿੱਤਾ ਸੀ। ਮਿਤੀ 13-11-2025 ਨੂੰ ਦੁਪਹਿਰ ਉਹ ਆਪਣੇ ਪੁੱਤਰ ਸੰਨੀ ਸਿੰਘ ਨੂੰ ਨਾਲ ਲੈ ਕੇ ਆਪਣੀ ਜ਼ਮੀਨ ਵਾਹ ਕੇ ਕਣਕ ਦੀ ਬਿਜਾਈ ਕਰਕੇ ਵਾਪਸ ਜਾਣ ਲੱਗੇ ਤਾਂ ਮਹਿੰਦਰ ਸਿੰਘ ਨੇ ਇਕੱਠੇ ਹੋ ਕੇ ਉਸਦੀ ਕੁੱਟਮਾਰ ਕੀਤੀ ਗਈ। ਜਿਸ 'ਤੇ ਥਾਣਾ ਵੈਰੋਕੇ ਦੀ ਪੁਲਸ ਵੱਲੋਂ ਮੁਦੱਈ ਛਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਹਿੰਦਰ ਸਿੰਘ ਉਰਫ਼ ਕੋਕੀ ਪੁੱਤਰ ਅਮਰ ਸਿੰਘ, ਸ਼ੀਲੋ ਬਾਈ ਪਤਨੀ ਮਹਿੰਦਰ ਸਿੰਘ, ਪਰਮਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਆਨ ਢਾਣੀ ਪ੍ਰੇਮ ਸਿੰਘ ਦਾਖਲੀ ਚੱਕ ਬਲੋਚਾ, ਅਕਾਸ਼ਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ, ਲਖਵਿੰਦਰ ਸਿੰਘ ਉਰਫ ਲੱਖੀ ਪੁੱਤਰ ਕੁਲਵੰਤ ਸਿੰਘ, ਅਜੇ ਪੁੱਤਰ ਚੰਨ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀਆਨ ਚੱਕ ਬਲੋਚਾ (ਮਹਾਲਮ) ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।
ਮੋਟਰਸਾਈਕਲ ਤੇ ਮੋਬਾਇਲ ਚੋਰ ਗਿਰੋਹ ਦੇ 2 ਮੈਂਬਰ ਗ੍ਰਿਫ਼ਤਾਰ
NEXT STORY