ਲੁਧਿਆਣਾ (ਸੰਨੀ) : ਸ਼ਹਿਰ ’ਚ ਪ੍ਰੈਸ਼ਰ ਹਾਰਨ ਵਜਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਇਕ ਬੱਸ ਚਾਲਕ ਦਾ ਟ੍ਰੈਫਿਕ ਪੁਲਸ ਵੱਲੋਂ ਚਲਾਨ ਕੀਤਾ ਗਿਆ ਹੈ। ਉਕਤ ਬੱਸ ਚਾਲਕ ਸਮਰਾਲਾ ਚੌਕ ਤੋਂ ਜਲੰਧਰ ਬਾਈਪਾਸ ਵੱਲ ਜਾ ਰਿਹਾ ਸੀ ਅਤੇ ਪ੍ਰੈਸ਼ਰ ਹਾਰਨ ਵਜਾ ਕੇ ਵਾਰ-ਵਾਰ ਆਲੇ-ਦੁਆਲੇ ਚੱਲਣ ਵਾਲੇ ਪੈਦਲ ਅਤੇ ਦੋਪਹੀਆਂ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਬਣਿਆ ਹੋਇਆ ਸੀ। ਕਿਸੇ ਨੇ ਇਸ ਦੀ ਸੂਚਨਾ ਕੁਝ ਹੀ ਦੂਰੀ ’ਤੇ ਨਾਕਾਬੰਦੀ ’ਤੇ ਤਾਇਨਾਤ ਟ੍ਰੈਫਿਕ ਜ਼ੋਨ ਇੰਚਾਰਜ ਦੀਪਕ ਸ਼ਰਮਾ ਨੂੰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਮੂਸਤੈਦੀ ਦਿਖਾਉਂਦੇ ਹੋਏ ਬੱਸ ਚਾਲਕ ਨੂੰ ਕਾਬੂ ਕਰ ਲਿਆ। ਬੱਸ ਚਾਲਕ ਦਾ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਦੇ ਜੁਰਮ ’ਚ ਚਲਾਨ ਕਰਦੇ ਹੋਏ ਉਸ ਦਾ ਡਰਾਈਵਿੰਗ ਲਾਇਸੈਂਸ ਜ਼ਬਤ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : Jio ਨੇ ਮਾਰਿਆ 'U' ਟਰਨ, ਮੁੜ ਲਾਂਚ ਕੀਤਾ ਇਹ ਸਸਤਾ ਰੀਚਾਰਜ ਪਲਾਨ
ਜ਼ੋਨ ਇੰਚਾਰਜ ਦੀਪਕ ਸ਼ਰਮਾ ਨੇ ਦੱਸਿਆ ਕਿ ਸੜਕ ਸੁਰੱਖਿਆ ਮਾਹ ਤਹਿਤ ਏ. ਡੀ. ਸੀ. ਪੀ. ਟ੍ਰੈਫਿਕ ਗੁਰਪ੍ਰੀਤ ਪੁਰੇਵਾਲ ਅਤੇ ਏ. ਸੀ. ਪੀ. ਟ੍ਰੈਫਿਕ ਜਤਿਨ ਬਾਂਸਲ ਦੇ ਨਿਰਦੇਸ਼ਾਂ ’ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨਾ ਮਨ੍ਹਾ ਹੈ ਅਤੇ ਇਸ ਤਰ੍ਹਾਂ ਕਰਨ ਵਾਲੇ ਖਿਲਾਫ ਪੁਲਸ ਲਗਾਤਾਰ ਸਖ਼ਤ ਕਾਰਵਾਈ ਕਰੇਗੀ।
ਪ੍ਰੈਸ਼ਰ ਹਾਰਨ ’ਤੇ ਪਾਬੰਦੀ ਸਖ਼ਤੀ ਨਾਲ ਲਾਗੂ ਕਰਵਾਏ ਪੁਲਸ : ਡਾ. ਅਗਰਵਾਲ
ਉਥੇ ਹੀ ਦਿਸ਼ਾ ਵੈੱਲਫੇਅਰ ਟਰੱਸਟ ਦੇ ਪ੍ਰਧਾਨ ਡਾ. ਪ੍ਰਦੀਪ ਅਗਰਵਾਲ ਦਾ ਕਹਿਣਾ ਹੈ ਕਿ ਪੁਲਸ ਪ੍ਰਸ਼ਾਸਨ ਪ੍ਰੈਸ਼ਰ ਹਾਰਨ ’ਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਵਾਏ। ਉਨ੍ਹਾਂ ਕਿਹਾ ਕਿ ਬੱਸ ਅਤੇ ਹੈਵੀ ਵਾਹਨ ਦੇ ਚਾਲਕਾਂ ਵਲੋਂ ਜਦੋਂ ਪ੍ਰੈਸ਼ਰ ਹੋਰਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਹ ਬਜ਼ੁਰਗ, ਬੱਚੇ ਅਤੇ ਦਿਲ ਦੇ ਮਰੀਜ਼ਾਂ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਜਿਸ ਤਹਿਤ ਪੁਲਸ ਪ੍ਰਸ਼ਾਸਨ ਇਸ ਤਰ੍ਹਾਂ ਦੇ ਚਾਲਕਾਂ ਖਿਲਾਫ ਸਖ਼ਤ ਕਾਰਵਾਈ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਜਟ ਤੋਂ ਪਹਿਲਾਂ ਵੱਡੀ ਰਾਹਤ! ਸਸਤਾ ਹੋ ਗਿਆ LPG ਸਿਲੰਡਰ
NEXT STORY