ਚੰਡੀਗੜ੍ਹ (ਵਿਜੇ) - ਇਕ ਪਾਸੇ ਜਿਥੇ ਟ੍ਰਾਈਸਿਟੀ ਵਿਚ ਆਉਣ ਵਾਲੇ ਦੋ ਦਿਨਾਂ ਤਕ ਡੇਰਾ ਸੱਚਾ ਸੌਦਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀ ਪੇਸ਼ੀ ਨੂੰ ਲੈ ਕੇ ਕਰਫਿਊ ਦਾ ਮਾਹੌਲ ਹੈ, ਉਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਅਜੇ ਵੀ ਲੋਕਾਂ ਨੂੰ ਆਉਣ ਵਾਲੀ ਮੁਸ਼ਕਿਲ ਤੋਂ ਬਚਾਉਣ ਵਿਚ ਲੱਗਾ ਹੋਇਆ ਹੈ। ਹਰਿਆਣਾ ਵਲੋਂ ਜਿਥੇ ਪਹਿਲਾਂ ਹੀ ਪੰਚਕੂਲਾ ਵੱਲ ਜਾਣ ਵਾਲੀਆਂ ਬੱਸਾਂ ਕੈਂਸਲ ਕਰ ਦਿੱਤੀਆਂ ਗਈਆਂ ਹਨ, ਉਥੇ ਹੀ ਦੂਸਰੇ ਪਾਸੇ ਯੂ. ਟੀ. ਪ੍ਰਸ਼ਾਸਨ ਇਸ ਸਬੰਧੀ ਕੋਈ ਫੈਸਲਾ ਨਹੀਂ ਲੈ ਸਕਿਆ ਹੈ।
ਬੁੱਧਵਾਰ ਸ਼ਾਮ ਤਕ ਯੂ. ਟੀ. ਪ੍ਰਸ਼ਾਸਨ ਦੇ ਅਧਿਕਾਰੀ ਇਹੀ ਕਹਿੰਦੇ ਰਹੇ ਕਿ ਅਜੇ ਪ੍ਰਸ਼ਾਸਨ ਸਥਿਤੀ ਨੂੰ ਭਾਂਪ ਰਿਹਾ ਹੈ। ਚੰਡੀਗੜ੍ਹ ਤੋਂ ਪੰਚਕੂਲਾ ਤੇ ਹਰਿਆਣਾ ਦੇ ਹੋਰ ਰੂਟਾਂ ਲਈ ਬੱਸਾਂ ਚਲਾਈਆਂ ਜਾਂਦੀਆਂ ਹਨ। ਸੀ. ਟੀ. ਯੂ. ਵਲੋਂ ਇਹ ਬੱਸਾਂ 24 ਤੇ 25 ਅਗਸਤ ਨੂੰ ਵੀ ਜਾਰੀ ਰੱਖਣ ਦਾ ਫੈਸਲਾ ਫਿਲਹਾਲ ਕਾਇਮ ਰੱਖਿਆ ਗਿਆ ਹੈ। ਅਧਿਕਾਰੀ ਇਹ ਕਹਿ ਰਹੇ ਹਨ ਕਿ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਭਾਵ ਪਹਿਲਾਂ ਤੋਂ ਹੀ ਸੁਰੱਖਿਆ ਨੂੰ ਦੇਖਦਿਆਂ ਪ੍ਰਸ਼ਾਸਨ ਵਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਅਧਿਕਾਰੀ ਪਹਿਲਾਂ ਇਹ ਦੇਖ ਰਹੇ ਹਨ ਕਿ ਕੋਈ ਹਾਦਸਾ ਹੋਵੇ, ਫਿਰ ਕੋਈ ਹੱਲ ਲੱਭਿਆ ਜਾਵੇਗਾ।
ਇਨ੍ਹਾਂ ਰੂਟਾਂ 'ਤੇ ਘੱਟ ਚੱਲ ਰਹੀਆਂ ਬੱਸਾਂ
ਪੰਚਕੂਲਾ ਦੇ ਨਾਲ-ਨਾਲ ਸੀ. ਟੀ. ਯੂ. ਦੀਆਂ ਬੱਸਾਂ ਪਟਿਆਲਾ, ਅੰਬਾਲਾ, ਯਮੁਨਾਨਗਰ, ਦਿੱਲੀ, ਰੋਹਤਕ, ਜੀਂਦ, ਸਿਰਸਾ ਤੇ ਕੈਥਲ ਦੇ ਨਾਲ-ਨਾਲ ਹਰਿਆਣਾ ਦੇ ਕਈ ਹੋਰ ਰੂਟਾਂ 'ਤੇ ਘੱਟ ਚੱਲ ਰਹੀਆਂ ਹਨ। ਚੰਡੀਗੜ੍ਹ ਤੋਂ ਰੋਜ਼ਾਨਾ ਹਜ਼ਾਰਾਂ ਲੋਕ ਇਨ੍ਹਾਂ ਰੂਟਾਂ 'ਤੇ ਸੀ. ਟੀ. ਯੂ. ਦੀਆਂ ਬੱਸਾਂ ਵਿਚ ਸਫਰ ਕਰਦੇ ਹਨ ਪਰ ਸਥਿਤੀ ਆਉਣ ਵਾਲੇ ਦਿਨਾਂ ਵਿਚ ਕਾਫੀ ਖਰਾਬ ਹੋ ਸਕਦੀ ਹੈ, ਅਜਿਹੇ ਵਿਚ ਪ੍ਰਸ਼ਾਸਨ ਨੇ ਯਾਤਰੀਆਂ ਦੀ ਸੁਰੱਖਿਆ ਲਈ ਇਨ੍ਹਾਂ ਰੂਟਾਂ ਨੂੰ ਕੈਂਸਲ ਕਰਨ ਦਾ ਆਰਡਰ ਜਾਰੀ ਨਹੀਂ ਕੀਤਾ।
ਡੇਰਾ ਸਮਰਥਕਾਂ ਦੇ ਘਰਾਂ 'ਚ ਰਸਦ ਦੇ ਭੰਡਾਰ
NEXT STORY