ਪਟਿਆਲਾ (ਰਾਜੇਸ਼, ਬਲਜਿੰਦਰ)— ਗੁਡਜ਼ ਸਰਵਿਸ ਟੈਕਸ (ਜੀ. ਐੱਸ. ਟੀ.) ਲਾਗੂ ਹੋਣ ਨਾਲ ਜਿਥੇ ਉਦਯੋਗਪਤੀ ਅਤੇ ਵਪਾਰੀਆਂ ਨੂੰ ਰਾਹਤ ਮਿਲਣ ਦੀ ਉਮੀਦ ਹੈ, ਉਥੇ ਉਦਯੋਗਪਤੀ ਅਤੇ ਵਪਾਰੀਆਂ ਦੀ ਇੱਛਾ ਹੈ ਕਿ ਜੀ. ਐੱਸ. ਟੀ. ਲਾਗੂ ਕਰਨ ਤੋਂ ਪਹਿਲਾਂ ਸਿਸਟਮ ਨੂੰ ਦਰੁਸਤ ਕੀਤਾ ਜਾਵੇ। ਦੂਜਾ ਛੋਟੇ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਇਹ ਸਿਸਟਮ ਮਹਿੰਗਾ ਅਤੇ ਔਖਾ ਲੱਗ ਰਿਹਾ ਹੈ।
ਜੀ. ਐੱਸ. ਟੀ. ਕੀ ਹੈ? ਇਸ ਦੇ ਕੀ ਲਾਭ ਹਨ?
ਸ਼ਹਿਰ ਦੇ ਮਸ਼ਹੂਰ ਸੀ. ਏ. ਸੰਜੇ ਗੋਇਲ ਨੇ ਦੱਸਿਆ ਕਿ ਗੁਡਜ਼ ਸਰਵਿਸ ਟੈਕਸ (ਜੀ. ਐੱਸ. ਟੀ.) 12 ਟੈਕਸਾਂ ਨੂੰ ਖਤਮ ਕਰ ਕੇ ਇਕ ਸਿੰਗਲ ਟੈਕਸ ਲੱਗ ਰਿਹਾ ਹੈ, ਜਿਸ 'ਚ ਸਿੰਪਲੀਸਿਟੀ ਆਏਗੀ ਅਤੇ ਈਮਾਨਦਾਰੀ ਨਾਲ ਕੰਮ ਕਰਨ ਦਾ ਮੌਕਾ ਵੀ ਮਿਲੇਗਾ। ਜੀ. ਐੱਸ. ਟੀ. ਦੇ ਲੱਗਣ ਨਾਲ ਕੋਈ ਵੀ ਵਿਅਕਤੀ ਕਿਸੇ ਵੀ ਥਾਂ 'ਤੇ ਜਾ ਕੇ ਕੰਮ ਕਰ ਸਕਦਾ ਹੈ। ਮਦਰਾਸ ਦਾ ਵਿਅਕਤੀ ਪੰਜਾਬ ਦੇ ਵਿਅਕਤੀ ਦਾ ਮੁਕਾਬਲਾ ਕਰ ਸਕਦਾ ਹੈ। ਜੀ. ਐੱਸ. ਟੀ. ਲਾਗੂ ਹੋਣ ਨਾਲ ਸਭ ਤੋਂ ਪਹਿਲਾਂ ਸਾਰੇ ਵਿਅਕਤੀਆਂ ਨੂੰ ਬਰਾਬਰ ਮੌਕਾ ਮਿਲੇਗਾ। ਦੂਜਾ ਸਰਕਾਰ ਜਿਹੜੀ ਕਾਲਾ ਧਨ ਖਤਮ ਕਰਨਾ ਚਾਹੁੰਦੀ ਹੈ, ਉਸ ਨੂੰ ਖਤਮ ਕਰਨ ਵਿਚ ਸਹਾਇਤਾ ਮਿਲੇਗੀ। ਤੀਜਾ ਰਿਟਰਨ ਭਰਨ ਤੋਂ ਬਾਅਦ ਅਲੱਗ-ਅਲੱਗ ਵਿਭਾਗਾਂ 'ਚ ਜਾਣ ਦੀ ਜ਼ਰੂਰਤ ਨਹੀਂ ਰਹੇਗੀ ਅਤੇ ਇੰਸਪੈਕਟਰੀ ਰਾਜ ਖਤਮ ਹੋਵੇਗਾ। ਇਸ ਟੈਕਸ 'ਚ ਇਕ ਤਾਂ ਟੈਕਸ ਦੀਆਂ ਸਲੈਬਾਂ ਹਨ, ਉਹ ਹੁਣ ਕੇਵਲ ਚਾਰ ਰਹਿ ਜਾਣਗੀਆਂ। ਕੁਝ ਵਸਤੂਆਂ ਨੂੰ ਛੱਡ ਕੇ ਬਾਕੀ ਵਸਤੂਆਂ ਉੱਤੇ ਸਾਰੇ ਭਾਰਤ 'ਚ ਬਰਾਬਰ ਦਰ ਲਾਗੂ ਹੋਵੇਗੀ। ਜੀ. ਐੱਸ. ਟੀ. ਨਾਲ ਜਿਹੜਾ ਟੈਕਸ ਇਕ ਸੂਬੇ 'ਚ ਦਿੱਤਾ ਜਾਵੇਗਾ, ਉਸ ਦਾ ਲਾਭ ਕਿਸੇ ਹੋਰ ਸੂਬੇ 'ਚ ਵੀ ਲਿਆ ਜਾ ਸਕਦਾ ਹੈ। ਜੀ. ਐੱਸ. ਟੀ. ਲਾਗੂ ਹੋਣ ਨਾਲ ਟੈਕਸ ਦੀ ਦਰ ਵੀ ਘਟੇਗੀ ਅਤੇ ਆਰਥਿਕ ਤੌਰ 'ਤੇ ਭਾਰਤ ਤਰੱਕੀ ਕਰੇਗਾ। ਵਪਾਰੀ ਵਰਗ ਨੂੰ ਸ਼ੁਰੂ ਵਿਚ ਥੋੜ੍ਹੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ, ਜਿਵੇਂ ਕਿ ਹੁਣ ਉਨ੍ਹਾਂ ਨੂੰ ਕੰਪਿਊਟਰ ਲਾਉਣਾ ਜ਼ਰੂਰੀ ਹੋ ਜਾਵੇਗਾ। ਬਿੱਲ ਵੀ ਕੰਪਿਊਟਰ ਰਾਹੀਂ ਜਾਰੀ ਕਰਨੇ ਪੈ ਸਕਦੇ ਹਨ, ਜੋ ਕਿ ਥੋੜ੍ਹਾ ਮੁਸ਼ਕਲ ਕੰਮ ਹੈ ਕਿਉਂਕਿ ਕਈ ਵਪਾਰੀਆਂ ਦੀ ਪੂੰਜੀ ਬਹੁਤ ਹੀ ਘੱਟ ਹੈ। ਇਸ ਸਿਸਟਮ ਦੀ ਗੁਣਵੱਤਾ ਸਮੇਂ ਨਾਲ ਪਰਖੀ ਜਾਵੇਗੀ। ਇਹ ਇਕ ਵਧੀਆ ਯਤਨ ਕਿਹਾ ਜਾ ਸਕਦਾ ਹੈ ਅਤੇ ਬਹੁਤ ਸਾਰੇ ਦੇਸ਼ਾਂ 'ਚ ਇਹ ਸਫਲਤਪੁਰਵਕ ਚੱਲ ਰਿਹਾ ਹੈ।
ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਲਈ ਖੁੱਲ੍ਹੇਗਾ ਵਨ ਸਟਾਪ ਸੈਂਟਰ
NEXT STORY