ਪਟਿਆਲਾ (ਬਲਜਿੰਦਰ) - ਪਟਿਆਲਾ 'ਚ ਬੀਤੀ ਰਾਤ ਮਸਾਲਿਆਂ ਦੇ ਕਾਰੋਬਾਰੀ ਅਸ਼ੋਕ ਕੁਮਾਰ (53) ਦੇ ਸਿਰ 'ਚ ਰਾਡ ਮਾਰ ਕੇ ਉਸ ਕੋਲੋਂ ਲੁਟੇਰੇ 5 ਲੱਖ 71 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਪਟਿਆਲਾ ਸ਼ਹਿਰ 'ਚ ਪਿਛਲੇ 3 ਮਹੀਨਿਆਂ 'ਚ ਇਹ ਤੀਜੀ ਵੱਡੀ ਲੁੱਟ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਿਟੀ-1 ਸੌਰਵ ਜਿੰਦਲ, ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਰਾਹੁਲ ਕੌਸ਼ਲ ਤੇ ਥਾਣਾ ਅਨਾਜ ਮੰਡੀ ਦੇ ਐੱਸ. ਐੱਚ. ਓ. ਸੁਰਿੰਦਰ ਭੱਲਾ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ।
ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਰਾਹੁਲ ਕੌਸ਼ਲ ਨੇ ਦੱਸਿਆ ਕਿ ਅਸ਼ੋਕ ਕੁਮਾਰ ਵਾਸੀ ਧੋਬ ਘਾਟ ਦਾ ਪੁਰਾਣੀ ਅਨਾਜ ਮੰਡੀ 'ਚ ਮਸਾਲਿਆਂ ਤੇ ਕਰਿਆਨਾ ਦਾ ਹੋਲਸੇਲ ਦਾ ਕਾਰੋਬਾਰ ਹੈ। ਉਹ 2 ਦਿਨ ਦਾ ਕੈਸ਼ ਇਕੱਠਾ ਕਰ ਕੇ ਸਕੂਟਰ 'ਤੇ ਸਵਾਰ ਹੋ ਕੇ ਘਰ ਨੂੰ ਜਾ ਰਿਹਾ ਸੀ, ਜਦੋਂ ਨਾਭਾ ਗੇਟ ਕੋਲ ਗਲੀ 'ਚੋਂ ਗੁਜ਼ਰਨ ਲੱਗਾ ਤਾਂ ਉਸ ਦੀ ਸਪੀਡ ਕਾਫੀ ਹੌਲੀ ਸੀ ਤਾਂ ਪਿੱਛੋਂ ਇਕ ਵਿਅਕਤੀ ਨੇ ਆ ਕੇ ਲੋਹੇ ਦੀ ਰਾਡ ਨਾਲ ਸਿਰ 'ਤੇ ਵਾਰ ਕੀਤਾ ਤਾਂ ਉਹ ਡਿੱਗ ਪਿਆ ਅਤੇ ਵਾਰ ਕਰਨ ਵਾਲਾ ਵਿਅਕਤੀ ਬੈਗ ਖੋਹ ਕੇ ਫਰਾਰ ਹੋ ਗਿਆ।
ਬੈਗ 'ਚ ਅਸ਼ੋਕ ਕੁਮਾਰ ਮੁਤਾਬਕ 5 ਲੱਖ 71 ਹਜ਼ਾਰ ਰੁਪਏ ਸਨ। ਜ਼ਖਮੀ ਹਾਲਤ 'ਚ ਅਸ਼ੋਕ ਕੁਮਾਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਸ ਨੇ ਇਸ ਮਾਮਲੇ 'ਚ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਦੇ ਨਾਲ-ਨਾਲ ਫੋਰੈਂਸਿੰਕ ਮਾਹਿਰਾਂ ਦੀ ਟੀਮ ਵੀ ਮੌਕੇ 'ਤੇ ਪਹੁੰਚੀ ਤੇ ਉਨ੍ਹਾਂ ਕਈ ਸੈਂਪਲ ਵੀ ਇਕੱਠੇ ਕੀਤੇ।
ਪੁਲਸ ਨੂੰ ਦੇਖ ਸਮੱਗਲਰ ਨਾਜਾਇਜ਼ ਸ਼ਰਾਬ ਨਾਲ ਲੱਦੀ ਗੱਡੀ ਛੱਡ ਕੇ ਫਰਾਰ
NEXT STORY