ਅੰਮ੍ਰਿਤਸਰ, (ਦਲਜੀਤ)-ਆਲ ਇੰਡੀਆ ਐਂਟੀ-ਕੁਰਪੱਸ਼ਨ ਮੋਰਚਾ ਵੱਲੋਂ ਅੱਜ ਨਸ਼ਿਆਂ ਖਿਲਾਫ ਜਨ ਅੰਦੋਲਨ ਸ਼ੁਰੂ ਕਰਦਿਆਂ ਵਿਸ਼ਾਲ ਮੋਟਰਸਾਈਕਲ ਰੈਲੀ ਕੱਢਦਿਅਾਂ ਪੰਜਾਬ ਪੁਲਸ ਦੇ ਆਈ. ਜੀ. ਬਾਰਡਰ ਰੇਂਜ ਦੇ ਦਫਤਰ ਮੂਹਰੇ ਨਸ਼ਾ ਸਪਲਾਈ ਕਰਨ ਵਾਲੇ ਸਮੱਗਲਰਾਂ ਦਾ ਪੁਤਲਾ ਫੂਕਿਆ। ਇਸ ਦੌਰਾਨ ਵੱਡੀ ਗਿਣਤੀ ’ਚ ਇਕੱਠੇ ਹੋੋਏ ਨੌਜਵਾਨਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਹ ਰੈਲੀ ਭਿੱਖੀਵਿੰਡ ਤੋਂ ਸ਼ੁਰੂ ਹੋ ਕੇ ਵੱਖ-ਵੱਖ ਖੇਤਰਾਂ ਰਾਹੀਂ ਅੰਮ੍ਰਿਤਸਰ ਪੁੱਜੀ।
ਇਸ ਮੌਕੇ ਗੱਲਬਾਤ ਕਰਦਿਆਂ ਮੋਰਚੇ ਦੇ ਕੌਮੀ ਪ੍ਰਧਾਨ ਮਹੰਤ ਰਮੇਸ਼ਾਨੰਦ ਸਰਸਵਤੀ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨਸ਼ਿਆਂ ਨੂੰ ਠੱਲ੍ਹ ਪਾਉਣ ਵਿਚ ਹੁਣ ਤੱਕ ਅਸਫਲ ਸਾਬਿਤ ਹੋਏ ਹਨ। ਨਸ਼ਾ ਸਪਲਾਈ ਕਰਨ ਵਾਲੇ ਵੱਡੇ ਮਗਰਮੱਛ ਪੁਲਸ ਦੀ ਗ੍ਰਿਫਤ ਤੋਂ ਅਜੇ ਵੀ ਕੋਹਾਂ ਦੂਰ ਹਨ ਅਤੇ ਪੁਲਸ ਛੋਟੇ-ਮੋਟੇ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਫਡ਼ ਕੇ ਆਪਣਾ ਤੂੰਬਾ ਵਜਾ ਰਹੀ ਹੈ। ਮੋਰਚੇ ਦੇ ਪੰਜਾਬ ਪ੍ਰਧਾਨ ਅਜੇ ਕੁਮਾਰ ਚੀਨੂ ਨੇ ਕਿਹਾ ਕਿ ਅੰਮ੍ਰਿਤਸਰ ਤੇ ਤਰਨਤਾਰਨ ਦੇ ਸਰਹੱਦੀ ਖੇਤਰਾਂ ’ਚ ਅਜੇ ਵੀ ਸ਼ਰੇਆਮ ਚਿੱਟਾ ਵਿਕ ਰਿਹਾ ਹੈ। ਪੁਲਸ ਦੇ ਕਈ ਮੁਲਾਜ਼ਮ ਨਸ਼ਾ ਸਮੱਗਲਰਾਂ ਦੀ ਪੁਸ਼ਤ-ਪੁਨਾਹੀ ਕਰਦੇ ਹੋਏ ਨੌਜਵਾਨ ਪੀਡ਼੍ਹੀ ਨੂੰ ਬਰਬਾਦ ਕਰ ਰਹੇ ਹਨ। ਮੋਰਚੇ ਵੱਲੋਂ ਕੱਢੀ ਗਈ ਰੈਲੀ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਜਾਗਰੂਕ ਕਰਨਾ ਤੇ ਕੁੰਭਕਰਨੀ ਨੀਂਦ ਸੁੱਤੀ ਪੰਜਾਬ ਸਰਕਾਰ ਹਲੂਣਾ ਦੇਣਾ ਹੈ।
ਇਸ ਮੌਕੇ ਜਤਿੰਦਰ ਕੁਮਾਰ ਰਾਜਾ, ਤਾਰਾ ਚੰਦ ਭਗਤ, ਜੁਗਲ ਮਹਾਜਨ, ਕੇਵਲ ਕ੍ਰਿਸ਼ਨ, ਸਾਗਰ ਸ਼ਰਮਾ, ਸਾਬੀ, ਜਸਵੰਤ ਸਿੰਘ, ਗੁਰਜੀਤ ਸਿੰਘ, ਰਾਹੁਲ ਮਲਹੋਤਰਾ, ਤਰੁਣ ਸ਼ਰਮਾ, ਐਡਵੋਕੇਟ ਸਾਈਂ ਕਿਰਨ, ਕ੍ਰਿਪਾਲ ਸੋਹਲ, ਪਲਵਿੰਦਰ ਸਿੰਘ, ਮਨਜੀਤ ਸਿੰਘ, ਰਾਜਵਿੰਦਰ ਰਾਜਾ, ਰੇਸ਼ਮ ਸਿੰਘ, ਕੁਲਦੀਪ ਸਿੰਘ, ਗੁਰਭੇਜ ਸਿੰਘ, ਰਾਜੇਸ਼, ਪ੍ਰਦੀਪ ਸਿੰਘ, ਸਚਿਨ, ਮਨਮੋਹਨ ਸਿੰਘ, ਪ੍ਰਗਟ ਸਿੰਘ, ਪਲਵਿੰਦਰਜੀਤ ਸਿੰਘ, ਗੈਰੀ ਆਦਿ ਮੌਜੂਦ ਸਨ।
ਸਡ਼ਕ ਪਾਰ ਕਰ ਰਹੀ ਅੌਰਤ ਨੂੰ ਕਾਰ ਨੇ ਕੁਚਲਿਆ, ਮੌਤ
NEXT STORY